ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਅਤੇ ਫ਼ਰੀਦਕੋਟ ਦੇ ’ਆਪ’ ਆਗੂਆਂ ਨਾਲ ਕੀਤੀ ਮੀਟਿੰਗ

Date:

spot_img

ਚੰਡੀਗੜ੍ਹ, 8 ਜੂਨ: ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਬਠਿੰਡਾ ਅਤੇ ਫ਼ਰੀਦਕੋਟ ਦੇ ‘ਆਪ’ ਆਗੂਆਂ ਨਾਲ ਮੀਟਿੰਗ ਕਰਕੇ ਇਲਾਕੇ ਦੇ ਲੋਕਾਂ ਦੇ ਮਸਲਿਆਂ ਅਤੇ ਵਿਕਾਸ ਪ੍ਰੋਜੈਕਟਾਂ ਬਾਰੇ ਵਿਚਾਰ-ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ‘ਐਕਸ’ ਅਕਾਊਂਟ ’ਤੇ ਲਿਖਿਆ, ’’ਅੱਜ ਬਠਿੰਡਾ ਤੇ ਫ਼ਰੀਦਕੋਟ ਲੋਕ ਸਭਾ ਹਲਕੇ ਦੇ ਵਿਧਾਇਕਾਂ, ਚੇਅਰਮੈਨਾਂ, ਅਹੁਦੇਦਾਰਾਂ ਤੇ ਵਲੰਟੀਅਰਾਂ ਨਾਲ ਮੀਟਿੰਗ ਕੀਤੀ ਤੇ ਦੋਵੇਂ ਹਲਕੇ ਦੇ ਮਸਲਿਆਂ ’ਤੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਕੀਤੀ… ਸਾਰਿਆਂ ਨੂੰ ਹੋਰ ਤਕੜੇ ਹੋਕੇ ਲੋਕਾਂ ਦੇ ਕੰਮ ਕਰਨ ਨੂੰ ਕਿਹਾ।’’ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵੇਂ ਲੋਕ ਸਭਾ ਹਲਕਿਆਂ ਦੇ ਵਿਧਾਇਕਾਂ ਨੂੰ ਚੰਗਾ ਕੰਮ ਕਰਦੇ ਰਹਿਣ ਲਈ ਕਿਹਾ ਅਤੇ ਜ਼ਮੀਨੀ ਪੱਧਰ ’ਤੇ ਹੋਰ ਵੀ ਸਖ਼ਤ ਮਿਹਨਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਲੋਕ ਸਭਾ ਚੋਣਾਂ ਦੌਰਾਨ ’ਆਪ’ ਵਰਕਰਾਂ ਦੇ ਸਮਰਪਣ ਦੀ ਵੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਧੰਨਵਾਦ ਕੀਤਾ।

 

spot_img
spot_img

Share post:

Popular

More like this
Related

ਹੁਣ AI ਕਰੇਗਾ ਖੇਤੀ! ਬਦਲੇਗੀ ਕਿਸਾਨਾਂ ਦੀ ਕਿਸਮਤ

ਨਿਊਜ਼ ਡੈਸਕ: ਸੋਚੋ... ਜੇ ਖੇਤਾਂ ਵਿੱਚ ਕਿਸਾਨ ਦੇ ਨਾਲ...

ਕੇਂਦਰ ਸਰਕਾਰ ਨੇ ਵਧਾਈ ਘੱਟੋ-ਘੱਟ ਮਜ਼ਦੂਰੀ, ਹੁਣ ਹਰ ਦਿਨ ਮਿਲਣਗੇ ਇੰਨੇ ਰੁਪਏ!

ਨਿਊਜ਼ ਡੈਸਕ:ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਦੇਸ਼ ਦੇ ਲੱਖਾਂ...

ਸ਼੍ਰੋਮਣੀ ਅਕਾਲੀ ਦਲ ਨੇ ‘ਡੋਰ ਟੂ ਡੋਰ’ ਮੁਹਿੰਮ ਤਹਿਤ ਲਗਭਗ 100 ਘਰਾਂ ਵਿੱਚ ਦਿੱਤੀ ਦਸਤਕ

👉ਹਲਕਾ ਇੰਚਾਰਜ ਬਬਲੀ ਢਿੱਲੋਂ ਦੀ ਅਗਵਾਈ ਵਿੱਚ ਲੋਕਾਂ ਤੋਂ...