ਪੁਲਿਸ ਤੇ ਪੱਤਰਕਾਰਾਂ ਦਾ ਚਹੇਤਾ ‘ਕਲੌਨੀਨਾਈਜ਼ਰ’ ਹਾਈਕੋਰਟ ਦੀ ਘੁਰਕੀ ਤੋਂ ਬਾਅਦ ਗ੍ਰਿਫਤਾਰ

0
14

ਮੋਹਾਲੀ, 30 ਅਗਸਤ: ਪਿਛਲੇ ਕਈ ਦਹਾਕਿਆਂ ਤੋਂ ਚੰਡੀਗੜ੍ਹ ਅਤੇ ਮੋਹਾਲੀ ਸਿਆਸੀ ਤੇ ਪ੍ਰਸ਼ਾਸਨਿਕ ਹਲਕਿਆਂ ਵਿਚ ਕੇਂਦਰ ਬਿੰਦੂ ਬਣਿਆ ਆ ਰਿਹਾ ਮੋਹਾਲੀ ਦੇ ਉੱਘੇ ਕਲੌਨੀਨਾਈਜ਼ਰ ਨੂੰ ਪੁਲਿਸ ਦੇ ਸੀਆਈਏ ਸਟਾਫ਼ ਵੱਲੋਂ ਦੇਰ ਸ਼ਾਮ ਗ੍ਰਿਫਤਾਰ ਕਰ ਲਿਆ ਹੈ। ਕਾਗਜ਼ਾਂ ਵਿਚ ਰੂਪੋਸ਼ ਦਿਖ਼ਣ ਵਾਲਾ ਸੰਨੀ ਐਨਕਲੇਵ ਦੇ ਮਾਲਕ ਜਰਨੈਲ ਸਿੰਘ ਉਰਫ਼ ਸੰਨੀ ਬਾਜਵਾ ਦੀ ਇਹ ਗ੍ਰਿਫਤਾਰੀ ਹਾਈਕੋਰਟ ਦੀ ਘੁਰਕੀ ਤੋਂ ਬਾਅਦ ਹੋਈ ਹੈ, ਜਿੱਥੇ ਇਸ ਮਾਮਲੇ ਵਿਚ ਅੱਜ ਵਿਸ਼ੇਸ ਡੀਜੀਪੀ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣਾ ਪਿਆ। ਸੂਚਨਾ ਮੁਤਾਬਕ ਬੀਤੀ ਰਾਤ ਜਰਨੈਲ ਸਿੰਘ ਬਾਜਵਾ ਨੂੰ ਥਾਣਾ ਸੋਹਾਣਾ ਵਿਚ ਦਰਜ਼ ਮੁਕੱਦਮਾ ਨੰਬਰ 197/22 ਅੰਡਰ ਸੈਕਸ਼ਨ 174ਏ ਤਹਿਤ ਗ੍ਰਿਫਤਾਰੀ ਕੀਤਾ ਗਿਆ ਹੈ ਤੇ ਅੱਜ ਉਸਨੂੰ ਹਾਈਕੋਰਟ ਵਿਚ ਪੇਸ਼ ਕੀਤਾ ਜਾਵੇਗਾ।

ਆਪਣੀ ਮਾਸੂਮ ਧੀ ਨਾਲ ਬਲਾਤਕਾਰ ਕਰਨ ਵਾਲੇ ਕਲਯੁਗੀ ‘ਪਿਊ’ ਨੂੰ ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ

ਉਸਦੇ ਵਿਰੁਧ ਵੱਖ ਵੱਖ ਥਾਣਿਆਂ ਵਿਚ ਕਈ ਪਰਚੇ ਦਰਜ਼ ਹਨ ਪ੍ਰੰੰਤੂ ਇਸ ਕਲੌਨੀਨਾਈਜਰ ਤੋਂ ਦੁਖੀ ਹੋ ਕੇ ਇੱਕ ਸਾਬਕਾ ਸਰਪੰਚ ਵੱਲੋਂ ਆਤਮਹੱਤਿਆ ਕਰਨ ਦਾ ਮਾਮਲਾ ਪੂਰਾ ਚਰਚਾ ਦਾ ਵਿਸ਼ਾ ਬਣਿਆ ਸੀ। ਬਾਜਵਾ ਡਿਵੈਪਲਰਜ਼ ਦੇ ਐਮ.ਡੀ ਜਰਨੈਲ ਸਿੰਘ ਬਾਜਵਾ ਵਿਰੁਧ ਇੱਕ ਪੁਲਿਸ ਕੇਸ ਨਹੀਂ, ਬਲਕਿ ਦਰਜ਼ਨਾਂ ਵੱਖ ਵੱਖ ਥਾਣਿਆਂ ਵਿਚ ਕੇਸ ਦਰਜ਼ ਹਨ ਤੇ ਇਸੇ ਤਰ੍ਹਾਂ ਬਹੁਤ ਸਾਰੇ ਕੇਸ ਵੱਖ ਵੱਖ ਅਦਾਲਤਾਂ ਵਿਚ ਚੱਲ ਰਹੇ ਹਨ। ਇਨ੍ਹਾਂ ਵਿਚੋਂ ਇੱਕ ਮਾਮਲੇ ਵਿਚ ਇਸਦੀ ਕਲੌਨੀ ਵਿਚ ਰਹਿਣ ਵਾਲੇ ਕੁੱਝ ਲੋਕਾਂ ਵੱਲੋਂ ਖੜਕਾਏ ਗਏ ਹਾਈਕੋਰਟ ਦੇ ਦਰਵਾਜ਼ੇ ਦੇ ਮਾਮਲੇ ਵਿਚ ਅਦਾਲਤ ਨੇ ਪੁਲਿਸ ਨੂੰ ਸੰਨੀ ਬਾਜਵਾ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ ਸਨ ਪ੍ਰੰਤੂ ਪੁਲਿਸ ਹਰ ਵਾਰ ਇਹ ਦਾਅਵਾ ਕਰ ਰਹੀ ਸੀ ਕਿ ਉਹ ਰੂਪੋਸ਼ ਚੱਲ ਰਿਹਾ ਹੈ ਤੇ ਪੁਲਿਸ ਨੂੰ ਨਹੀਂ ਮਿਲ ਰਿਹਾ।

ਭਾਖੜਾ ਨਹਿਰ ਵਿਚ ਡੁੱਬਣ ਕਾਰਨ ਭੈਣ-ਭਰਾ ਦੀ ਮੌ+ਤ

ਜਿਕਰਯੋਗ ਹੈ ਕਿ ਖ਼ਰੜ ਇਲਾਕੇ ਵਿਚ ਸਭ ਤੋਂ ਪੁਰਾਣੇ ਕਲੌਨੀਨਾਈਜ਼ਰ ਮੰਨੇ ਜਾਂਦੇ ਜਰਨੈਲ ਬਾਜਵਾ ਹਮੇਸ਼ਾ ਵਿਵਾਦਾਂ ਵਿਚ ਰਿਹਾ ਤੇ ਇਸਦੇ ਉਪਰ ਇੱਕ ਪਲਾਟ ਨੂੰ ਕਈ-ਕਈ ਵਾਰ ਵੇਚਣ ਅਤੇ ਇੱਥੋਂ ਤੱਕ ਕਲੌਨੀ ਲਈ ਛੱਡੀਆਂ ਗਲੀਆਂ ਨੂੰ ਵੀ ਪਲਾਟ ਵੇਚਣ ਦੇ ਦੋਸ਼ ਲੱਗੇ ਰਹੇ ਹਨ। ਇਸਦਾ ਪੁਲਿਸ ਦੇ ਨਾਲ-ਨਾਲ ਪਿਛਲੀਆਂ ਸਰਕਾਰਾਂ ਵਿਚ ਵੱਡਾ ਪ੍ਰਭਾਵ ਰਿਹਾ ਹੈ। ਮੌਜੂਦਾ ਸਰਕਾਰ ਦੇ ਵਿਚ ਪੁਲਿਸ ਅਫ਼ਸਰਾਂ ਨਾਲ ‘ਯਾਰੀ’ ਦਾ ਹੱਥ ਉਸਦੇ ਸਿਰ ’ਤੇ ਰਿਹਾ ਹੈ। ਉਂਝ ਇਸਦੇ ਵੱਲੋਂ ਪੁਲਿਸ ਦੇ ਨਾਲ-ਨਾਲ ਪੱਤਰਕਾਰਾਂ ਨਾਲ ਵੀ ਬਣਾ ਕੇ ਰੱਖੀ ਜਾਂਦੀ ਰਹੀ ਹੈ, ਜਿਸਦੇ ਚੱਲਦੇ ਇਹ ਸਮਾਜ ਸੇਵੀ ਵੀ ਬਣਿਆ ਰਿਹਾ। ਸੂਚਨਾ ਮੁਤਾਬਕ ਸਾਬਕਾ ਸਰਪੰਚ ਦੇ ਪੁੱਤਰ ਵੱਲੋਂ ਇਨਸਾਫ਼ ਲੈਣ ਲਈ ਵੀ ਵੱਡਾ ਸੰਘਰਸ਼ ਕੀਤਾ ਜਾ ਰਿਹਾ।

 

LEAVE A REPLY

Please enter your comment!
Please enter your name here