Jalandhar News: ਐਤਵਾਰ ਤੜਕਸਾਰ ਜਲੰਧਰ ਸ਼ਹਿਰ ‘ਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿਚ ਪੰਜਾਬੀ ਦੀ ਇੱਕ ਨਾਮੀਂ ਸੰਗੀਤ ਕੰਪਨੀ ਸਪੀਡ ਰਿਕਾਰਡਸ ਦੇ ਮਾਲਕ ਦਿਨੇਸ਼ ਓਲਕ ਦੇ ਪੁੱਤਰ ਦਿਵਿਤ ਓਲਕ ਸਮੇਤ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੂਜੇ ਮ੍ਰਿਤਕ ਨੌਜਵਾਨ ਦੀ ਪਹਿਚਾਣ ਆਰਵ ਤਲਵਾਰ ਵਜੋਂ ਹੋਈ ਹੈ, ਜੋਕਿ ਸ਼ਹਿਰ ਦੇ ਮਸ਼ਹੂਰ ਪੱਪੀ ਸਵੀਟ ਸ਼ਾਪ ਦੇ ਮਾਲਕ ਦਾ ਪੁੱਤਰ ਸੀ। ਮ੍ਰਿਤਕ ਨੌਜਵਾਨਾਂ ਦੀ ਉਮਰ 18-19 ਸਾਲ ਦੱਸੀ ਜਾ ਰਹੀ ਹੈ। ਘਟਨਾ ਦਾ ਪਤਾ ਲੱਗਦੇ ਹੀ ਸ਼ਹਿਰ ਵਿਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ 👉ਇਹ ਚੀਜ਼ਾਂ ਘਰ ਲਿਆਉਣ ਨਾਲ ਆ ਸਕਦੀ ਹੈ ਕੰਗਾਲੀ, ਧਨਤੇਰਸ ਦੀ ਖਰੀਦਦਾਰੀ ਤੋਂ ਪਹਿਲਾਂ ਲਿਸਟ ‘ਚੋਂ ਤੁਰੰਤ ਕਰੋ ਬਾਹਰ
ਦਸਿਆ ਜਾ ਰਿਹਾ ਕਿ ਦੋਨੋਂ ਦੋਸਤ ਆਪਣੇ ਤਿੰਨ ਹੋਰ ਦੋਸਤਾਂ ਨਾਲ ਆਪਣੇ ਸਾਂਝੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿਚੋਂ ਵਾਪਸ ਆ ਰਹੇ ਸਨ। ਇਸ ਦੌਰਾਨ ਪੁਲਿਸ ਲਾਈਨਜ਼ ਦੇ ਨੇੜੇ ਇੱਕ ਫਲਾਈਓਵਰ ‘ਤੇ ਉਨ੍ਹਾਂ ਦੀ ਤੇਜ਼ ਰਫ਼ਤਾਰ ਵੋਲਕਸਵੈਗਨ ਕਾਰ ਸੜਕ ਕਿਨਾਰੇ ਖੜੀ ਨਗਰ ਨਿਗਮ ਦੀ ਟਰੈਕਟਰ-ਟਰਾਲੀ ਨਾਲ ਪਿੱਛੇ ਤੋਂ ਜਾ ਟਕਰਾ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਨੌਜਵਾਨਾਂ ਦੀ ਮੌਕੇ ‘ਤੇ ਹੀ ਜਾਨ ਚਲੀ ਗਈ। ਜਦਕਿ ਉਨ੍ਹਾਂ ਨਾਲ ਕਾਰ ਵਿਚ ਸਵਾਰ ਦੂਜੇ ਦਿਨ ਦੋਸਤਾਂ ਦੇ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




