ਅਮਰੀਕਾ ਗ੍ਰੀਨ ਕਾਰਡ ਲਾਟਰੀ 2027 ‘ਤੇ ਫਿਰ ਲੱਗੀ ਰੋਕ! ਜਾਣੋ ਨਵਾਂ ਫ਼ੈਸਲਾ

Date:

spot_img

America News : ਅਮਰੀਕਾ ਜਾਣ ਦਾ ਸੁਪਨਾ ਦੇਖ ਰਹੇ ਲੋਕਾਂ ਲਈ ਵੱਡੀ ਖ਼ਬਰ! ਗ੍ਰੀਨ ਕਾਰਡ ਲਾਟਰੀ 2027 ਨੂੰ ਲੈ ਕੇ ਇੱਕ ਵਾਰ ਫਿਰ ਉਮੀਦਾਂ ‘ਤੇ ਪਾਣੀ ਫਿਰ ਗਿਆ ਹੈ। ਪਹਿਲਾਂ ਅਦਾਲਤ ਨੇ ਰਜਿਸਟ੍ਰੇਸ਼ਨ ਖੋਲ੍ਹਣ ਦੇ ਹੁਕਮ ਦਿੱਤੇ ਸਨ, ਪਰ ਹੁਣ ਅਮਰੀਕੀ ਅਪੀਲ ਅਦਾਲਤ ਨੇ ਉਸੇ ਹੁਕਮ ‘ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਆਖ਼ਰ ਕੀ ਹੈ ਪੂਰਾ ਮਾਮਲਾ ਅਤੇ ਕਿਹੜੇ ਲੋਕਾਂ ‘ਤੇ ਪਵੇਗਾ ਇਸ ਦਾ ਅਸਰ? ਆਓ ਜਾਣਦੇ ਹਾਂ। ਦਰਅਸਲ, ਅਮਰੀਕਾ ਦੇ Diversity Visa Lottery Programme 2027 ਨੂੰ ਲੈ ਕੇ ਕਾਨੂੰਨੀ ਲੜਾਈ ਲਗਾਤਾਰ ਜਾਰੀ ਹੈ। 29 ਅਕਤੂਬਰ ਨੂੰ ਅਮਰੀਕਾ ਦੀ Ninth Circuit Court of Appeals ਨੇ ਹੇਠਲੀ ਅਦਾਲਤ ਵੱਲੋਂ ਦਿੱਤੇ ਗਏ ਉਸ ਹੁਕਮ ‘ਤੇ ਅਸਥਾਈ ਰੋਕ ਲਗਾ ਦਿੱਤੀ, ਜਿਸ ਵਿੱਚ ਅਮਰੀਕੀ ਵਿਦੇਸ਼ ਵਿਭਾਗ ਨੂੰ 1 ਨਵੰਬਰ ਤੋਂ ਗ੍ਰੀਨ ਕਾਰਡ ਲਾਟਰੀ ਦੀ ਰਜਿਸਟ੍ਰੇਸ਼ਨ ਸ਼ੁਰੂ ਕਰਨ ਲਈ ਕਿਹਾ ਗਿਆ ਸੀ। ਇਸ ਨਵੇਂ ਫ਼ੈਸਲੇ ਦਾ ਮਤਲਬ ਹੈ ਕਿ ਫਿਲਹਾਲ ਅਮਰੀਕੀ ਵਿਦੇਸ਼ ਵਿਭਾਗ ਨੂੰ ਲਾਟਰੀ ਦੀ ਰਜਿਸਟ੍ਰੇਸ਼ਨ ਖੋਲ੍ਹਣ ਦੀ ਲੋੜ ਨਹੀਂ ਹੈ। ਯਾਨੀ ਜਿਹੜੇ ਲੋਕ 1 ਨਵੰਬਰ ਤੋਂ ਅਪਲਾਈ ਕਰਨ ਦੀ ਉਮੀਦ ਲਗਾ ਕੇ ਬੈਠੇ ਸਨ, ਉਨ੍ਹਾਂ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ।

ਹੁਣ ਤੁਹਾਨੂੰ ਪੂਰਾ ਮਾਮਲਾ ਸਮਝਾਉਂਦੇ ਹਾਂ।

ਅਮਰੀਕੀ ਵਿਦੇਸ਼ ਵਿਭਾਗ ਨੇ ਨਵੰਬਰ 2025 ਵਿੱਚ Diversity Visa Programme 2027 ਲਈ ਕੁਝ ਬਦਲਾਅ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ। ਪਰ ਦਸੰਬਰ 2025 ਵਿੱਚ ਇਸ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ। ਇਸ ਤੋਂ ਬਾਅਦ Red Eagle Law ਨਾਮ ਦੀ ਲਾਅ ਫਰਮ ਨੇ ਅਗਸਤ 2026 ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ। 14 ਅਕਤੂਬਰ ਨੂੰ ਕੈਲੀਫੋਰਨੀਆ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਸਰਕਾਰ ਨੂੰ 1 ਨਵੰਬਰ ਤੱਕ ਰਜਿਸਟ੍ਰੇਸ਼ਨ ਸ਼ੁਰੂ ਕਰਨ ਅਤੇ ਇਸ ਨੂੰ 30 ਦਿਨਾਂ ਤੱਕ ਖੁੱਲ੍ਹਾ ਰੱਖਣ ਦੇ ਨਿਰਦੇਸ਼ ਦਿੱਤੇ ਸਨ। ਪਰ ਅਮਰੀਕੀ ਸਰਕਾਰ ਨੇ ਇਸ ਫ਼ੈਸਲੇ ਨੂੰ ਅਪੀਲ ਅਦਾਲਤ ਵਿੱਚ ਚੁਣੌਤੀ ਦੇ ਦਿੱਤੀ ਅਤੇ ਹੁਣ 29 ਅਕਤੂਬਰ ਦੇ ਨਵੇਂ ਹੁਕਮ ਨਾਲ ਪੁਰਾਣੇ ਫ਼ੈਸਲੇ ‘ਤੇ ਅਸਥਾਈ ਰੋਕ ਲੱਗ ਗਈ ਹੈ।

ਹੁਣ ਜਾਣਦੇ ਹਾਂ ਕਿ Diversity Visa Lottery ਕੀ ਹੈ?

ਇਸ ਨੂੰ ਆਮ ਤੌਰ ‘ਤੇ ਗ੍ਰੀਨ ਕਾਰਡ ਲਾਟਰੀ ਵੀ ਕਿਹਾ ਜਾਂਦਾ ਹੈ। ਇਸ ਪ੍ਰੋਗਰਾਮ ਤਹਿਤ ਅਮਰੀਕਾ ਹਰ ਸਾਲ ਉਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਸਥਾਈ ਰਿਹਾਇਸ਼ ਹਾਸਲ ਕਰਨ ਦਾ ਮੌਕਾ ਦਿੰਦਾ ਹੈ, ਜਿੱਥੋਂ ਅਮਰੀਕਾ ਵਿੱਚ ਇਮੀਗ੍ਰੇਸ਼ਨ ਦੀ ਗਿਣਤੀ ਘੱਟ ਰਹੀ ਹੈ। ਇਸ ਯੋਜਨਾ ਤਹਿਤ ਹਰ ਸਾਲ ਵੱਧ ਤੋਂ ਵੱਧ 55 ਹਜ਼ਾਰ ਇਮੀਗ੍ਰੈਂਟ ਵੀਜ਼ੇ ਦਿੱਤੇ ਜਾ ਸਕਦੇ ਹਨ। ਹਾਲਾਂਕਿ ਲਾਟਰੀ ਵਿੱਚ ਨਾਮ ਆ ਜਾਣ ਦਾ ਮਤਲਬ ਇਹ ਨਹੀਂ ਕਿ ਗ੍ਰੀਨ ਕਾਰਡ ਪੱਕਾ ਮਿਲ ਗਿਆ। ਇਸ ਤੋਂ ਬਾਅਦ ਵੀ ਦਸਤਾਵੇਜ਼ਾਂ ਦੀ ਜਾਂਚ, ਇੰਟਰਵਿਊ ਅਤੇ ਹੋਰ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਕਰਨੀ ਪੈਂਦੀਆਂ ਹਨ।

ਭਾਰਤੀਆਂ ਲਈ ਵੀ ਇੱਕ ਅਹਿਮ ਗੱਲ!

ਭਾਰਤ ਆਮ ਤੌਰ ‘ਤੇ ਇਸ ਲਾਟਰੀ ਲਈ ਯੋਗ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੁੰਦਾ, ਕਿਉਂਕਿ ਭਾਰਤ ਤੋਂ ਵੱਡੀ ਗਿਣਤੀ ਵਿੱਚ ਲੋਕ ਅਮਰੀਕਾ ਜਾਂਦੇ ਹਨ। ਪਰ ਕੁਝ ਖ਼ਾਸ ਹਾਲਾਤਾਂ ਵਿੱਚ ਵਿਅਕਤੀ ਆਪਣੇ ਜੀਵਨ ਸਾਥੀ ਜਾਂ ਮਾਪਿਆਂ ਦੇ ਜਨਮ ਵਾਲੇ ਦੇਸ਼ ਦੇ ਆਧਾਰ ‘ਤੇ ਯੋਗ ਹੋ ਸਕਦਾ ਹੈ। ਇਸ ਲਈ ਸਿਰਫ਼ ਨਾਗਰਿਕਤਾ ਨਹੀਂ, ਸਗੋਂ ਜਨਮ ਵਾਲੇ ਦੇਸ਼ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ। ਫਿਲਹਾਲ Diversity Visa Lottery 2027 ਦੀ ਰਜਿਸਟ੍ਰੇਸ਼ਨ ਮੁਅੱਤਲ ਹੈ ਅਤੇ ਅਗਲੀ ਤਾਰੀਖ਼ ਬਾਰੇ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਕੋਈ ਨਵਾਂ ਹੁਕਮ ਜਾਰੀ ਨਹੀਂ ਕੀਤਾ ਗਿਆ। ਸੋ, ਜੇਕਰ ਤੁਸੀਂ ਵੀ ਅਮਰੀਕਾ ਦੀ ਗ੍ਰੀਨ ਕਾਰਡ ਲਾਟਰੀ ਦੀ ਉਡੀਕ ਕਰ ਰਹੇ ਹੋ ਤਾਂ ਕਿਸੇ ਵੀ ਅਫ਼ਵਾਹ ‘ਤੇ ਵਿਸ਼ਵਾਸ ਨਾ ਕਰੋ। ਅਗਲੀ ਅਧਿਕਾਰਤ ਅਪਡੇਟ ਦੀ ਉਡੀਕ ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

ਚੰਡੀਗੜ੍ਹ ‘ਚ ਪੈਨਸ਼ਨ ਹੋਈ ਦੁੱਗਣੀ! ਵਿਧਵਾ ਤੇ ਦਿਵਿਆਂਗਾਂ ਨੂੰ ਹੁਣ ਮਿਲਣਗੇ 2000 ਰੁਪਏ

ਨਿਊਜ਼ ਡੈਸਕ : ਜੇਕਰ ਤੁਹਾਡੇ ਪਰਿਵਾਰ ਵਿੱਚ ਕੋਈ ਵਿਧਵਾ...