ਚੰਡੀਗੜ੍ਹ ‘ਚ ਪੈਨਸ਼ਨ ਹੋਈ ਦੁੱਗਣੀ! ਵਿਧਵਾ ਤੇ ਦਿਵਿਆਂਗਾਂ ਨੂੰ ਹੁਣ ਮਿਲਣਗੇ 2000 ਰੁਪਏ

Date:

spot_img

ਨਿਊਜ਼ ਡੈਸਕ : ਜੇਕਰ ਤੁਹਾਡੇ ਪਰਿਵਾਰ ਵਿੱਚ ਕੋਈ ਵਿਧਵਾ ਜਾਂ ਦਿਵਿਆਂਗ ਵਿਅਕਤੀ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ ਹੈ। ਕਿਉਂਕਿ ਹੁਣ ਵਿਧਵਾ ਅਤੇ ਦਿਵਿਆਂਗ ਪੈਨਸ਼ਨ 1000 ਰੁਪਏ ਤੋਂ ਵਧਾ ਕੇ 2000 ਰੁਪਏ ਕਰ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਔਰਤਾਂ ਨੂੰ ਮਾਤ੍ਰਿਤਵ ਸਹਾਇਤਾ ਵਜੋਂ 21 ਹਜ਼ਾਰ ਰੁਪਏ ਮਿਲਣਗੇ, ਜਦਕਿ ਪੜ੍ਹਾਈ ਲਈ ਲੈਪਟਾਪ ਖਰੀਦਣ ਵਾਸਤੇ ਵੀ 25 ਹਜ਼ਾਰ ਰੁਪਏ ਦੀ ਮਦਦ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵਿਆਹ ਤੋਂ ਲੈ ਕੇ ਸਕਾਲਰਸ਼ਿਪ ਤੱਕ ਕਈ ਹੋਰ ਵੱਡੇ ਫੈਸਲੇ ਵੀ ਲਏ ਗਏ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਨਵੀਆਂ ਯੋਜਨਾਵਾਂ ਦਾ ਲਾਭ ਕਿਸ ਨੂੰ ਅਤੇ ਕਿਵੇਂ ਮਿਲੇਗਾ। ਦਰਅਸਲ, ਚੰਡੀਗੜ੍ਹ ਲੇਬਰ ਵੈਲਫੇਅਰ ਬੋਰਡ ਦੀ 9ਵੀਂ ਮੀਟਿੰਗ ਵਿੱਚ ਇਹ ਅਹਿਮ ਫੈਸਲੇ ਲਏ ਗਏ ਹਨ। ਲੇਬਰ ਸੈਕਟਰੀ ਅਨੁਰਾਧਾ ਐੱਸ. ਚਗਤੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਵਿਧਵਾ ਅਤੇ ਦਿਵਿਆਂਗ ਪੈਨਸ਼ਨ ਨੂੰ 1000 ਰੁਪਏ ਤੋਂ ਵਧਾ ਕੇ 2000 ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ। ਦੱਸ ਦੇਈਏ ਕਿ ਪੈਨਸ਼ਨ ਵਿੱਚ ਵਾਧੇ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਹੁਣ ਇਸ ਫੈਸਲੇ ਨਾਲ ਯੋਗ ਲਾਭਪਾਤਰੀਆਂ ਨੂੰ ਪਹਿਲਾਂ ਨਾਲੋਂ ਦੁੱਗਣੀ ਮਹੀਨਾਵਾਰ ਰਕਮ ਮਿਲੇਗੀ, ਜਿਸ ਨਾਲ ਉਨ੍ਹਾਂ ਨੂੰ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਮਦਦ ਮਿਲ ਸਕੇਗੀ। ਹੁਣ ਗੱਲ ਕਰਦੇ ਹਾਂ ਪੜ੍ਹਾਈ ਦੀ। ਬੋਰਡ ਵੱਲੋਂ ਡਿਜੀਟਲ ਐਜੂਕੇਸ਼ਨ ਸਕੀਮ ਵੀ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ 👉Bhagwant Mann Govt ਵੱਲੋਂ ਨਸ਼ਾ ਤਸਕਰੀ ਦੇ ਕੇਸਾਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਇਤਿਹਾਸਕ ਕਦਮ; 35 ਵਿਸ਼ੇਸ਼ NDPS ਅਦਾਲਤਾਂ ਹੋਣਗੀਆਂ ਸਥਾਪਤ

ਇਸ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ ਡਿਜੀਟਲ ਡਿਵਾਈਸ ਜਾਂ ਲੈਪਟਾਪ ਖਰੀਦਣ ਲਈ 25 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।ਹਾਲਾਂਕਿ, ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ। ਇਹ ਸਹਾਇਤਾ ਪੂਰੀ ਜ਼ਿੰਦਗੀ ਵਿੱਚ ਸਿਰਫ਼ ਇੱਕ ਵਾਰ ਹੀ ਮਿਲੇਗੀ ਅਤੇ ਇਸ ਦਾ ਲਾਭ ਨਿਰਧਾਰਤ ਨਿਯਮਾਂ ਤੇ ਸ਼ਰਤਾਂ ਮੁਤਾਬਕ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਕੰਨਿਆਦਾਨ ਯੋਜਨਾ ਦੇ ਦਾਇਰੇ ਵਿੱਚ ਵੀ ਵਾਧਾ ਕੀਤਾ ਗਿਆ ਹੈ। ਹੁਣ ਅਣਵਿਆਹੀਆਂ ਮਹਿਲਾ ਕਰਮਚਾਰੀਆਂ ਨੂੰ ਵੀ ਵਿਆਹ ਲਈ ਆਰਥਿਕ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਸਿਰਫ਼ ਰੈਗੂਲਰ ਤਰੀਕੇ ਨਾਲ ਪੜ੍ਹਾਈ ਕਰਨ ਵਾਲੇ ਹੀ ਨਹੀਂ, ਸਗੋਂ ਸੈਲਫ ਸਟੱਡੀ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਸਕਾਲਰਸ਼ਿਪ ਦੇਣ ਦਾ ਫੈਸਲਾ ਲਿਆ ਗਿਆ ਹੈ। ਯਾਨੀ ਪੜ੍ਹਾਈ ਜਾਰੀ ਰੱਖਣ ਤੋਂ ਲੈ ਕੇ ਵਿਆਹ ਦੇ ਖਰਚਿਆਂ ਤੱਕ, ਯੋਗ ਕਰਮਚਾਰੀਆਂ ਨੂੰ ਵਿੱਤੀ ਸਹਾਇਤਾ ਮਿਲ ਸਕੇਗੀ। ਹੁਣ ਗੱਲ ਕਰਦੇ ਹਾਂ ਮਹਿਲਾ ਕਰਮਚਾਰੀਆਂ ਲਈ ਕੀਤੇ ਗਏ ਇੱਕ ਹੋਰ ਅਹਿਮ ਐਲਾਨ ਦੀ।ਮਾਤ੍ਰਿਤਵ ਸਹਾਇਤਾ ਯੋਜਨਾ ਤਹਿਤ ਯੋਗ ਮਹਿਲਾ ਕਰਮਚਾਰੀਆਂ ਨੂੰ 21 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਇਸ ਰਕਮ ਦਾ ਮਕਸਦ ਗਰਭ ਅਵਸਥਾ ਦੌਰਾਨ ਅਤੇ ਬੱਚੇ ਦੇ ਜਨਮ ਨਾਲ ਜੁੜੀਆਂ ਜ਼ਰੂਰਤਾਂ ਵਿੱਚ ਮਦਦ ਕਰਨਾ ਹੈ।ਇਸ ਦੇ ਨਾਲ ਹੀ ਨਵਜੰਮੇ ਬੱਚੇ ਦੇ ਨਾਮ ‘ਤੇ 10 ਹਜ਼ਾਰ ਰੁਪਏ ਦੀ ਫਿਕਸਡ ਡਿਪਾਜ਼ਿਟ ਯਾਨੀ FD ਕਰਵਾਉਣ ਦੀ ਵੀ ਵਿਵਸਥਾ ਦੱਸੀ ਗਈ ਹੈ।

ਇਹ ਵੀ ਪੜ੍ਹੋ 👉ਵੇਦਾਂਤਾ ਪਾਵਰ ਨੇ ਵਿੱਤੀ ਨਤੀਜਿਆਂ ਦਾ ਕੀਤਾ ਐਲਾਨ

ਇਸ ਨਾਲ ਬੱਚੇ ਦੇ ਭਵਿੱਖ ਲਈ ਬਚਤ ਕਰਨ ਵਿੱਚ ਮਦਦ ਮਿਲ ਸਕਦੀ ਹੈ ਅਤੇ ਤੈਅ ਸਮੇਂ ਤੋਂ ਬਾਅਦ ਇਸ ਰਕਮ ‘ਤੇ ਵਿਆਜ ਦਾ ਲਾਭ ਵੀ ਮਿਲੇਗਾ। ਜੇਕਰ ਪੂਰੇ ਫੈਸਲਿਆਂ ‘ਤੇ ਨਜ਼ਰ ਮਾਰੀਏ ਤਾਂ ਵਿਧਵਾ ਅਤੇ ਦਿਵਿਆਂਗ ਵਿਅਕਤੀਆਂ ਨੂੰ ਵਧੀ ਹੋਈ ਪੈਨਸ਼ਨ ਮਿਲੇਗੀ।ਮਹਿਲਾ ਕਰਮਚਾਰੀਆਂ ਨੂੰ ਮਾਤ੍ਰਿਤਵ ਸਹਾਇਤਾ ਮਿਲੇਗੀ ਅਤੇ ਨਵਜੰਮੇ ਬੱਚੇ ਦੇ ਨਾਮ ‘ਤੇ FD ਕਰਵਾਈ ਜਾਵੇਗੀ।ਵਿਦਿਆਰਥੀਆਂ ਨੂੰ ਲੈਪਟਾਪ ਖਰੀਦਣ ਲਈ 25 ਹਜ਼ਾਰ ਰੁਪਏ ਦੀ ਮਦਦ ਮਿਲੇਗੀ।ਇਸ ਤੋਂ ਇਲਾਵਾ ਸੈਲਫ ਸਟੱਡੀ ਕਰਨ ਵਾਲੇ ਕਰਮਚਾਰੀਆਂ ਨੂੰ ਸਕਾਲਰਸ਼ਿਪ ਅਤੇ ਯੋਗ ਅਣਵਿਆਹੀਆਂ ਮਹਿਲਾ ਕਰਮਚਾਰੀਆਂ ਨੂੰ ਵਿਆਹ ਲਈ ਵਿੱਤੀ ਸਹਾਇਤਾ ਦਿੱਤੀ ਜਾਵੇਗੀ।ਕੁੱਲ ਮਿਲਾ ਕੇ ਚੰਡੀਗੜ੍ਹ ਲੇਬਰ ਵੈਲਫੇਅਰ ਬੋਰਡ ਦੇ ਇਨ੍ਹਾਂ ਫੈਸਲਿਆਂ ਵਿੱਚ ਪੈਨਸ਼ਨ, ਸਿੱਖਿਆ, ਵਿਆਹ ਅਤੇ ਮਾਤ੍ਰਿਤਵ ਸਹਾਇਤਾ ਨਾਲ ਜੁੜੇ ਕਈ ਅਹਿਮ ਬਦਲਾਅ ਸ਼ਾਮਲ ਹਨ।ਪਰ ਤੁਹਾਡੇ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਇਨ੍ਹਾਂ ਯੋਜਨਾਵਾਂ ਦਾ ਲਾਭ ਲੈਣ ਲਈ ਬੋਰਡ ਵੱਲੋਂ ਤੈਅ ਕੀਤੇ ਨਿਯਮਾਂ ਅਤੇ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹੋਣਗੀਆਂ।ਤੁਹਾਨੂੰ ਇਹ ਫੈਸਲੇ ਕਿਵੇਂ ਲੱਗੇ? ਆਪਣੀ ਰਾਏ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ ਅਤੇ ਅਜਿਹੀਆਂ ਹੀ ਅਹਿਮ ਖ਼ਬਰਾਂ ਲਈ ਸਾਡੇ ਪੇਜ ਨੂੰ ਫਾਲੋ ਕਰਨਾ ਨਾ ਭੁੱਲੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

ਅਮਰੀਕਾ ਗ੍ਰੀਨ ਕਾਰਡ ਲਾਟਰੀ 2027 ‘ਤੇ ਫਿਰ ਲੱਗੀ ਰੋਕ! ਜਾਣੋ ਨਵਾਂ ਫ਼ੈਸਲਾ

America News : ਅਮਰੀਕਾ ਜਾਣ ਦਾ ਸੁਪਨਾ ਦੇਖ ਰਹੇ ਲੋਕਾਂ...