ਚੰਡੀਗੜ੍ਹ, 11 ਦਸੰਬਰ: ਅਪਣੀਆਂ ਮੰਗਾਂ ਨੂੰ ਲੈਕੇ ਪਿਛਲੇ ਕਰੀਬ ਇੱਕ ਮਹੀਨੇ ਤੋਂ ਕਲਮਛੋੜ ਹੜਤਾਲ’ਤੇ ਚੱਲ ਰਹੇ ਮਨਿਸਟਰੀਅਲ ਕਾਮਿਆਂ ਵਲੋਂ ਹੁਣ ਸਰਕਾਰ ਦੇ ਰਵੱਈਏ ਨੂੰ ਦੇਖਦਿਆਂ 14 ਤੇ 15 ਦਸੰਬਰ ਨੂੰ ਸਮੂਹਿਕ ਛੁੱਟੀ ਲੈਣ ਦਾ ਫੈਸਲਾ ਕੀਤਾ ਹੈ। ਪੀ.ਐਸ.ਐਮ.ਐਸ.ਯੂ ਦੇ ਸੂਬਾ ਪ੍ਰਧਾਨ ਪਿੱਪਲ ਸਿੰਘ ਸੰਧੂ ਤੇ ਜਨਰਲ ਸਕੱਤਰ ਅਨੁਜ ਸ਼ਰਮਾ ਨੇ ਦਸਿਆ ਕਿ ਇਹ ਫੈਸਲਾ ਅੱਜ ਪੂਰੇ ਪੰਜਾਬ ਦੇ ਜ਼ਿਲ੍ਹਾ ਆਗੂਆਂ ਅਤੇ ਕੋਰ ਕਮੇਟੀ ਦੀ ਕੀਤੀ ਗਈ ਮੀਟਿੰਗ ਵਿਚ ਲਿਆ ਗਿਆ।
ਹਸਪਤਾਲ ‘ਚ ਮੈਡੀਕਲ ਕਰਵਾਉਣ ਆਏ ਥਾਣੇਦਾਰ ਤੇ ਵਕੀਲ ਹੋਏ ਗੁੱਥਮਗੁੱਥਾ
ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ 11 ਦਸੰਬਰ ਤੱਕ ਇਹ ਕਲਮਛੋੜ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਪ੍ਰੰਤੂ ਅੱਜ ਲਏ ਗਏ ਫੈਸਲੇ ਮੁਤਾਬਕ ਸਮੁੱਚਾ ਮਨਿਸਟੀਰੀਅਲ ਸਟਾਫ ਪਹਿਲਾਂ ਦੀ ਤਰ੍ਹਾਂ 12 ਤੇ 13 ਦਸੰਬਰ ਨੂੰ ਕਲਮ ਛੋੜ/ਕੰਪਿਊਟਰ ਬੰਦ/ਆਨਲਾਈਨ ਕੰਮ ਬੰਦ ਰੱਖੇਗਾ ਅਤੇ 14 ਤੇ 15 ਦਸੰਬਰ ਨੂੰ ਮਨਿਸਟਰੀਅਲ ਕਾਮੇ ਪੰਜਾਬ ਸਰਕਾਰ ਵਿਰੁੱਧ ਰੋਸ ਜਾਹਰ ਕਰਦੇ ਹੋਏ ਸਮੂਹਿਕ ਛੁੱਟੀ ਲੈਣਗੇ। ਇਸਤੋਂ ਬਾਅਦ 16 ਦਸੰਬਰ ਨੂੰ ਮੀਟਿੰਗ ਕਰਕੇ ਐਕਸ਼ਨ ਸਬੰਧੀ ਅਗਲਾ ਐਲਾਨ ਕੀਤਾ ਜਾਵੇਗਾ।
ਤਿੰਨ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ‘ਚ ਕਾਂਗਰਸ ਤੇ ਆਪ ਦਾ ਹੋਵੇਗਾ ਗਠਜੋੜ !
ਸੂਬਾ ਆਗੂਆਂ ਨੇ ਦਸਿਆ ਕਿ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਵੀ ਵਿਭਾਗਾਂ ਦੇ ਤਨਖਾਹ ਦੇ ਬਿੱਲ ਹਾਲੇ ਤੱਕ ਨਹੀਂ ਬਣਾਏ ਗਏ ਹਨ, ਉਹ ਬਿੱਲ ਬਣਾ ਕੇ ਖਜ਼ਾਨੇ ਨੂੰ ਆਨਲਾਈਨ ਕੀਤੇ ਜਾਣਗੇ ਅਤੇ ਨਾਲ ਹੀ ਜਿਹੜੇ ਕਰਮਚਾਰੀਆਂ ਵੱਲੋਂ ਬੱਚਿਆਂ ਦੀ ਪੜ੍ਹਾਈ ਜਾਂ ਬੱਚਿਆਂ ਦੀ ਸ਼ਾਦੀ ਲਈ ਜੀ.ਪੀ.ਐਫ ਵਿੱਚੋਂ ਐਡਵਾਂਸ ਲਿਆ ਜਾਣਾ ਹੈ ਉਸ ਦੇ ਬਿੱਲ ਵੀ ਆਨਲਾਈਨ ਕਰ ਦਿੱਤੇ ਜਾਣਗੇ ਪ੍ਰੰਤੂ ਕਿਸੇ ਬਿੱਲ ਦੀ ਹਾਰਡ ਕਾਪੀ ਖਜ਼ਾਨਾ ਦਫਤਰ ਨੂੰ ਨਹੀਂ ਭੇਜੀ ਜਾਵੇਗੀ।
Share the post "ਅਪਣੀਆਂ ਮੰਗਾਂ ਨੂੰ ਲੈਕੇ ਕਲਮਛੋੜ ਹੜਤਾਲ ’ਤੇ ਚੱਲ ਰਹੇ ‘ਦਫ਼ਤਰੀ ਬਾਬੂ’ 14 ਤੇ 15 ਨੂੰ ਲੈਣਗੇ ਸਮੂਹਿਕ ਛੁੱਟੀ"