ਪਾਕਿਸਤਾਨੀ ਫ਼ੌਜ ਦੇ ਨਿਸ਼ਾਨੇ ‘ਤੇ ਸੀ ਦਰਬਾਰ ਸਾਹਿਬ!, ਭਾਰਤੀ ਫੌਜ ਦੇ ਜਰਨੈਲ ਦਾ ਦਾਅਵਾ

0
535

Punjab News: ਪਿਛਲੇ ਦਿਨੀਂ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਛਿੜੀ ਜੰਗ ਦੌਰਾਨ ਭਾਰਤ ਦੀਆਂ ਰਣਨੀਤਕ ਥਾਵਾਂ ‘ਤੇ ਹੋਏ ਹਮਲਿਆਂ ਦੇ ਅਸਫਲ ਰਹਿਣ ਤੋਂ ਬਾਅਦ ਪਾਕਿਸਤਾਨੀ ਫੌਜ ਵੱਲੋਂ ਭਾਰਤ ਦੇ ਧਾਰਮਕ ਮਹੱਤਤਾ ਵਾਲੀਆਂ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਖੁਲਾਸਾ ਭਾਰਤੀ ਫੌਜ ਦੇ ਮੇਜਰ ਜਨਰਲ ਕਾਰਤਿਕ ਸੀ. ਸ਼ੇਸ਼ਾਦਰੀ ਨੇ ਇਸ ਮੁੱਦੇ ਉੱਪਰ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਅੱਜ ਕੀਤਾ ਹੈ। ਉਹਨਾਂ ਕਿਹਾ ਕਿ ਇਹਨਾਂ ਧਾਰਮਿਕ ਥਾਵਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸ੍ਰੀ ਦਰਬਾਰ ਸਾਹਿਬ ਵੀ ਇੱਕ ਮੁੱਖ ਟਾਰਗੇਟ ਸੀ। ਪ੍ਰੰਤੂ ਭਾਰਤੀ ਫੌਜ ਵੱਲੋਂ ਦੁਸ਼ਮਣ ਦੇਸ਼ ਦੀ ਇਸ ਘਟੀਆ ਹਰਕਤ ਦਾ ਪਤਾ ਲੱਗਦੇ ਹੀ ਇਹਨਾਂ ਥਾਵਾਂ ਨੂੰ ਬਚਾਉਣ ਦੇ ਲਈ ਪੂਰੇ ਬੰਦੋਬਸਤ ਕੀਤੇ ਜਾ ਚੁੱਕੇ ਸਨ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨੀ ਫੌਜ ਵੱਲੋਂ ਇਹਨਾਂ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਕਈ ਸਾਰੇ ਮਿਜਾਇਲ ਤੇ ਡਰੋਨ ਹਮਲੇ ਕੀਤੇ ਵੀ ਗਏ ਸਨ, ਜਿਨਾਂ ਨੂੰ ਭਾਰਤੀ ਫੌਜ ਦੇ ਰੱਖਿਆ ਸਿਸਟਮ ਨੇ ਹਵਾ ਵਿੱਚ ਹੀ ਤਬਾਹ ਕਰ ਦਿੱਤਾ। ਜਨਰਲ ਸੇਸਾਦਰੀ ਨੇ ਅੱਗੇ ਦੱਸਿਆ ਕਿ ਅਪਣੀ ਬਹਾਦਰੀ ਦੀ ਮਿਸਾਲ ਪੇਸ਼ ਕਰਦੇ ਹੋਏ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਨਾਲ ਹੋਏ ਟਕਰਾਅ ਦੌਰਾਨ ਭਾਰਤ ਦੇ ਸਰਹੱਦੀ ਰਾਜਾਂ ਦੇ ਕਈ ਸ਼ਹਿਰਾਂ ਦੀ ਰੱਖਿਆ ਕੀਤੀ, ਜਿਸ ਵਿਚ ਡਰੋਨ ਹਮਲੇ ਅਤੇ ਹੋਰ ਤਰ੍ਹਾਂ ਦੇ ਹਵਾਈ ਹਮਲਿਆਂ ਹੋਏ ਜਿਨ੍ਹਾਂ ਨੂੰ ਨਾਗਰਿਕ ਸਥਾਪਨਾਵਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਹੀ ਤਬਾਹ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ  ਜਲੰਧਰ ‘ਚ ਤੜਕਸਾਰ ਅੱਗ ਲੱਗਣ ਕਾਰਨ ਦੋ ਫੈਕਟਰੀਆਂ ਹੋਈਆਂ ਰਾਖ਼

ਭਾਰਤੀ ਫ਼ੌਜ ਦੇ ਹਵਾਈ ਰੱਖਿਆ ਪ੍ਰਣਾਲੀਆਂ ਨੇ ਪਾਕਿਸਤਾਨ ਦੇ ਹਮਲੇ ਨੂੰ ਨਾਕਾਮ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਜ਼ਿਕਰਯੋਗ ਹੈ ਕਿ ਭਾਰਤੀ ਫ਼ੌਜ ਨੇ ਸੋਮਵਾਰ ਨੂੰ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਿਸ ਵਿੱਚ ਦਿਖਾਇਆ ਗਿਆ ਕਿ ਕਿਵੇਂ ਆਕਾਸ਼ ਮਿਜ਼ਾਈਲ ਪ੍ਰਣਾਲੀ, ਐਲ-70 ਹਵਾਈ ਰੱਖਿਆ ਤੋਪ ਸਮੇਤ ਭਾਰਤੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਅਤੇ ਪੰਜਾਬ ਦੇ ਸ਼ਹਿਰਾਂ ਨੂੰ ਪਾਕਿਸਤਾਨੀ ਮਿਜ਼ਾਈਲ ਅਤੇ ਡਰੋਨ ਹਮਲਿਆਂ ਤੋਂ ਬਚਾਇਆ। 15ਵੀਂ ਇਨਫੈਂਟਰੀ ਡਿਵੀਜ਼ਨ ਦੇ ਜੀਓਸੀ (ਜਨਰਲ ਅਫ਼ਸਰ ਕਮਾਂਡਿੰਗ) ਮੇਜਰ ਜਨਰਲ ਕਾਰਤਿਕ ਸੀ. ਸ਼ੇਸ਼ਾਦਰੀ ਨੇ ਕਿਹਾ ਕਿ ਭਾਰਤੀ ਫ਼ੌਜ ਨੂੰ ਪਾਕਿਸਤਾਨ ਵਲੋਂ ਇੱਥੇ ਰਿਹਾਇਸ਼ ਇਲਾਕਿਆਂ ਦੇ ਨਾਲ-ਨਾਲ ਉਨ੍ਹਾਂ ਦੇ ਫ਼ੌਜੀ ਅਦਾਰਿਆਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਖ਼ਦਸ਼ਾ ਸੀ, ਜਿਸ ਵਿੱਚ ਦਰਬਾਰ ਸਾਹਿਬ ਵਰਗੇ ਧਾਰਮਿਕ ਸਥਾਨ ਵੀ ਸ਼ਾਮਲ ਹਨ, ਜੋ ਕਿ ਖੁਫ਼ੀਆ ਜਾਣਕਾਰੀ ਅਨੁਸਾਰ ਮੁੱਖ ਨਿਸ਼ਾਨਾ ਸੀ।ਮੇਜਰ ਜਨਰਲ ਸ਼ੇਸ਼ਾਦਰੀ ਨੇ ਕਿਹਾ, ‘‘ਇਹ ਜਾਣਦੇ ਹੋਏ ਕਿ ਪਾਕਿ ਫ਼ੌਜ ਕੋਲ ਕੋਈ ਸਟੀਕ ਨਿਸ਼ਾਨਾ ਨਹੀਂ ਸੀ, ਸਾਨੂੰ ਅੰਦਾਜ਼ਾ ਸੀ ਕਿ ਉਹ ਭਾਰਤੀ ਫ਼ੌਜੀ ਸਥਾਪਨਾਵਾਂ, ਧਾਰਮਿਕ ਸਥਾਨਾਂ ਸਮੇਤ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਉਣਗੇ।

ਇਹ ਵੀ ਪੜ੍ਹੋ  ਯੂਟਿਊਬਰ ਜਯੌਤੀ ਮਲਹੋਤਰਾ ਦੀ ਪੁਛਗਿਛ ਦੌਰਾਨ ਹੋਏ ਅਹਿਮ ਖ਼ੁਲਾਸੇ!

ਦਰਬਾਰ ਸਾਹਿਬ ਇਨ੍ਹਾਂ ’ਚੋਂ ਸਭ ਤੋਂ ਪ੍ਰਮੁੱਖ ਸੀ। ਅਸੀਂ ਦਰਬਾਰ ਸਾਹਿਬ ਨੂੰ ਸਮੁੱਚੀ ਹਵਾਈ ਰੱਖਿਆ ਕਵਰ ਪ੍ਰਦਾਨ ਕਰਨ ਲਈ ਵਾਧੂ ਆਧੁਨਿਕ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਜੁਟਾਇਆ।’’ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ਵਿੱਚ ਡਰੋਨ ਅਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਸ਼ਾਮਲ ਸਨ, ਜਿਨ੍ਹਾਂ ਨੂੰ ਫ਼ੌਜ ਦੇ ਜਵਾਨਾਂ ਨੇ ‘ਨਾਕਾਮ’ ਕਰ ਦਿਤਾ, ਜੋ ਅਜਿਹੀਆਂ ਸਥਿਤੀਆਂ ਅਤੇ ਹਮਲਿਆਂ ਲਈ ਤਿਆਰ ਸਨ।ਸ਼ੇਸ਼ਾਦਰੀ ਨੇ ਕਿਹਾ, ‘‘8 ਮਈ ਦੀ ਸਵੇਰ ਨੂੰ ਹਨੇਰੇ ਦੇ ਸਮੇਂ, ਪਾਕਿਸਤਾਨ ਨੇ ਮਨੁੱਖ ਰਹਿਤ ਹਵਾਈ ਹਥਿਆਰਾਂ, ਮੁੱਖ ਤੌਰ ’ਤੇ ਡਰੋਨ ਅਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਇੱਕ ਵੱਡਾ ਹਵਾਈ ਹਮਲਾ ਕੀਤਾ। ਅਸੀਂ ਪੂਰੀ ਤਰ੍ਹਾਂ ਤਿਆਰ ਸੀ ਜਿਵੇਂ ਕਿ ਅਸੀਂ ਇਸਦਾ ਅੰਦਾਜ਼ਾ ਲਗਾਇਆ ਸੀ, ਅਤੇ ਸਾਡੇ ਬਹਾਦਰ ਅਤੇ ਚੌਕਸ ਫ਼ੌਜ ਦੇ ਹਵਾਈ ਰੱਖਿਆ ਪਣਾਲੀ ਨੇ ਪਾਕਿਸਤਾਨ ਫ਼ੌਜ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਅਤੇ ਦਰਬਾਰ ਸਾਹਿਬ ਵੱਲ ਨਿਸ਼ਾਨਾ ਬਣਾਏ ਗਏ ਸਾਰੇ ਡਰੋਨ ਅਤੇ ਮਿਜ਼ਾਈਲਾਂ ਨੂੰ ਡੇਗ ਦਿੱਤਾ। ਇਸ ਤਰ੍ਹਾਂ, ਸਾਡੇ ਪਵਿੱਤਰ ਦਰਬਾਰ ਸਾਹਿਬ ’ਤੇ ਇੱਕ ਵੀ ਝਰੀਟ ਨਹੀਂ ਆਉਣ ਦਿੱਤੀ।’’

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here