DAV College Bathinda ਵਿਖੇ ਬੀ.ਏ ਦੇ ਵਿਦਿਆਰਥੀਆਂ ਨੇ “ਦ ਫਾਈਨਲ ਚੈਪਟਰ” ਨਾਮਕ ਵਿਦਾਈ ਸਮਾਰੋਹ ਦਾ ਆਯੋਜਨ

Date:

spot_img

Bathinda News: DAV College Bathinda ਵਿਖੇ ਬੀ.ਏ ਭਾਗ ਦੂਜਾ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ। ਬੀ.ਏ. ਦੂਜੇ ਸਾਲ ਦੇ ਵਿਦਿਆਰਥੀਆਂ ਨੇ ਸੀਨੀਅਰ ਸਾਥੀਆਂ ਦਾ ਮਨੋਰੰਜਨ ਕਰਨ ਲਈ ਗੀਤ, ਸ਼ਾਇਰੀ, ਨਾਚ, ਕਵਿਤਾਵਾਂ, ਨਾਟਕਾਂ ਅਤੇ ਮਨੋਰੰਜਕ ਖੇਡਾਂ ਦੇ ਨਾਲ ਇੱਕ ਜੀਵਤ ਸੰਵਾਦ ਰਚਾਇਆ। ਵਿਦਿਆਰਥੀਆਂ ਨੇ ਆਪਣੇ ਸੀਨੀਅਰ ਸਾਥੀਆਂ ਨੂੰ ਤੋਹਫੇ ਭੇਂਟ ਕੀਤੇ ਅਤੇ ਕੇਕ ਕਟਵਾ ਕੇ ਵਿਦਾਇਗੀ ਦਿੱਤੀ । ਮਿਸਟਰ ਫੇਅਰਵੈਲ ਦਾ ਖਿਤਾਬ ਨਿਤਿਨ ਕੰਬੋਜ ਅਤੇ ਮਿਸ ਫੇਅਰਵੈਲ ਦਾ ਖਿਤਾਬ ਸੁਹਾਨਾ ਨੂੰ ਦਿੱਤਾ ਗਿਆ। ਮਿਸਟਰ ਸਟਾਈਲਿਸਟਸ ਦਾ ਖਿਤਾਬ ਏਕਮਜੀਤ ਸਿੰਘ ਨੂੰ ਅਤੇ ਮਿਸ ਸਟਾਈਲਿਸਟ ਦਾ ਖਿਤਾਬ ਇਸ਼ਿਤਾ ਅਤੇ ਮਿਸ ਬਿਊਟੀਫੁਲ ਦਾ ਖਿਤਾਬ ਇਸ਼ਮੀਤ ਅਤੇ ਮਿਸਟਰ ਕਲਾਕਾਰ ਹਰਕਮਲ ਸਿੰਘ ਨੇ ਅਰਜਿਤ ਕੀਤਾ।

ਇਹ ਵੀ ਪੜ੍ਹੋ ਸ਼ੁਕਰਾਨਾ ਯਾਤਰਾ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਮੱਥਾ ਟੇਕਿਆ

ਇਸ ਤੋਂ ਇਲਾਵਾ ਮਿਸ ਕੌਨਫਿਡੈਂਟ ਕਮਲਜੀਤ ਕੌਰ, ਮਿਸ ਵੈਲ ਡਰੈਸ ਕਾ ਖਿਤਾਬ ਪਰਨੀਤ ਕੌਰ ਅਤੇ ਮਿਸ ਚਾਰਮਿੰਗ ਦਾ ਖਿਤਾਬ ਰਜਿਕਾ ਨੇ ਜੀਤਾ। ਇਸ ਲਈ ਡਾ.ਸੀਸ਼ਪਾਲ ਜਿੰਦਲ (ਡੀਨ ਸਟੂਡੈਂਟ ਵੈਲਫੇਅਰ), ਡਾ.ਪਵਨ ਕੁਮਾਰ ਅਤੇ ਡਾ.ਸਤੀਸ਼ ਗਰੋਵਰ (ਰਜਿਸਟ੍ਰਾਰ) ਨੇ ਜੱਜਮੈਂਟ ਕੀਤੀ। ਮੰਚ ਡਾ. ਪ੍ਰਭਜੋਤ ਕੌਰ ਅਤੇ ਡਾ. ਮੋਨਿਕਾ ਘੁੱਲਾ ਦੁਆਰਾ ਕੀਤਾ ਗਿਆ।ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਜਵਲ ਭਵਿੱਖ ਅਤੇ ਸਫ਼ਲ ਜੀਵਨ ਲਈ ਆਸ਼ੀਰਵਾਦ ਦਿੱਤਾ।

ਇਹ ਵੀ ਪੜ੍ਹੋ Chandigarh News : ਅਕਾਲੀ ਦਲ ਨਗਰ ਨਿਗਮ ਚੋਣਾਂ ਪਾਰਟੀ ਚੋਣ ਨਿਸ਼ਾਨ ’ਤੇ ਲੜੇਗਾ

ਵਾਈਸ ਪ੍ਰਿੰਸੀਪਲ ਪ੍ਰੋ. ਸੰਦੀਪ ਭਾਟੀਆ, ਰਜਿਸਟ੍ਰਾਰ ਡਾ. ਸਤੀਸ਼ ਗਰੋਵਰ, ਸਟਾਫ਼ ਸਕੱਤਰ ਡਾ.ਪਰਵੀਨ ਬਾਲਾ ਅਤੇ ਪ੍ਰੋ. ਵਿਕਾਸ ਕਾਟੀਆ, ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਰਵਿੰਦਰ ਸਿੰਘ, ਪ੍ਰੋ. ਕੁਲਦੀਪ ਸਿੰਘ, ਡਾ. ਨੀਤੂ ਪੁਰੋਹਿਤ, ਡਾ. ਸੁਰਿੰਦਰ ਸਿੰਗਲਾ, ਪ੍ਰੋ. ਅਮਿਤ ਸਿੰਗਲਾ, ਪ੍ਰੋ.ਹੀਨਾ ਬਿੰਦਲ, ਪ੍ਰੋ.ਰਮਿਲ, ਪ੍ਰੋ.ਗੁਰਦੀਪ ਸਿੰਘ ਅਤੇ ਬਾਕੀ ਸਟਾਫ਼ ਮੈਂਬਰਾਂ ਨੇ ਪਾਰਟੀ ਵਿੱਚ ਸ਼ਾਮਲ ਹੋ ਕੇ ਵਿਦਿਆਰਥੀਆਂ ਨਾਲ ਪਲ ਬਿਤਾਏ। ਵਿਦਿਆਰਥੀਆਂ ਨੇ ਆਪਣੇ ਦੋਸਤਾਂ ਦੇ ਨਾਲ ਸ਼ਾਨਦਾਰ ਪਲ ਬਿਤਾਏ।‌ ਵਿਦਿਆਰਥੀਆਂ ਨੇ ਕਾਲਜ ਵਿੱਚ ਬਿਤਾਏ ਸ਼ਾਨਦਾਰ ਦਿਨਾਂ ਨੂੰ ਯਾਦ ਕੀਤਾ ਅਤੇ ਜ਼ਿਕਰ ਕੀਤਾ ਕਿ ਉਹ ਕਾਲਜ ਨੂੰ ਹਮੇਸ਼ਾ ਯਾਦ ਕਰਨਗੇ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

न्याय में देरी नहीं, हर शिकायत का होगा निष्पक्ष समाधान: रणबीर सिंह गंगवा

Haryana News: हरियाणा के जन स्वास्थ्य अभियांत्रिकी, लोक निर्माण...

इसराना विधानसभा के मडलौडा गाँव को मुख्यमंत्री ने दी बड़ी सौगात

👉विकास एवं पंचायत तथा खनन मंत्री कृष्ण लाल पंवार...