Bathinda News: DAV College Bathinda ਵਿਖੇ ਤੀਆਂ ਦਾ ਤਿਉਹਾਰ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਕਾਲਜ ਦੀਆਂ ਵਿਦਿਆਰਥਣਾਂ ਨੇ ‘ਪੰਜਾਬੀ ਸੱਭਿਆਚਾਰ’ ਨੂੰ ਸਮਰਪਿਤ ਗੀਤਾਂ ‘ਤੇ ਡਾਂਸ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਬੀਸੀਏ ਭਾਗ ਦੂਜੇ ਦੀ ਵਿਦਿਆਰਥਣ ਹੁਸਨਪ੍ਰੀਤ ਨੂੰ “ਮਿਸ ਤੀਜ” ਦਾ ਤਾਜ ਪਹਿਨਾਇਆ ਗਿਆ। ਜੱਜਮੈਂਟਲ ਪੈਨਲ ਵਿੱਚ ਪੰਜਾਬੀ ਵਿਭਾਗ ਤੋਂ ਪ੍ਰੋ. ਕੁਲਵਿੰਦਰ ਕੌਰ ਅਤੇ ਪ੍ਰੋ. ਕਿਰਨ ਕੌਰ ਸ਼ਾਮਲ ਸਨ।
ਇਹ ਵੀ ਪੜ੍ਹੋ 👉Modi-Shah ਦਾ ਵੱਡਾ ਪਲਾਨ; ਹਰਿਆਣਾ ‘ਚ ਜਿੱਤ ਦਿਵਾਉਣ ਵਾਲੇ ਆਗੂ ਨੂੰ ਸੌਂਪੀ Punjab ਦੀ ਜਿੰਮੇਵਾਰੀ!
ਸ਼੍ਰੀਮਤੀ ਮਨਪ੍ਰੀਤ ਕੌਰ ਨੇ ਮਿਸ ਤੀਜ ਨੂੰ ਸਨਮਾਨਿਤ ਕੀਤਾ।ਪ੍ਰੋਗਰਾਮ ਗਿੱਧੇ ਦੀ ਧਮਾਲ ਨਾਲ ਸਮਾਪਤ ਹੋਇਆ।ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਤੀਜ ਦੇ ਮੌਕੇ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ, “ਤਿਉਹਾਰ ਪੁਰਾਣੀਆਂ ਕਹਾਣੀਆਂ, ਕਲਾ ਰੂਪਾਂ ਅਤੇ ਲੋਕ ਗੀਤਾਂ ਨੂੰ ਪੁਰਾਣੀਆਂ ਪੀੜ੍ਹੀਆਂ ਤੋਂ ਲੈ ਕੇ ਨੌਜਵਾਨਾਂ ਤੱਕ ਲੈ ਕੇ ਜਾਂਦੇ ਹਨ।” ਉਨ੍ਹਾਂ ਡਾ. ਪਰਮਜੀਤ ਕੌਰ ਦੀ ਵੀ ਇਸ ਸ਼ਾਨਦਾਰ ਜਸ਼ਨ ਲਈ ਯਤਨ ਕਰਨ ਲਈ ਸ਼ਲਾਘਾ ਕੀਤੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




