National News:20 ਬੱਚਿਆਂ ਦੀ ਮੌਤ ਦਾ ਮਾਮਲਾ; ਪਿਛਲੇ ਦਿਨੀਂ ਮੱਧ ਪ੍ਰਦੇਸ਼ ‘ਚ ਇੱਕ ਮਾੜੀ ਗੁਣਵੰਤਾ ਵਾਲੀ Coldrif Cough Syrup ਪੀਣ ਕਾਰਨ ਕਰੀਬ ਡੇਢ ਦਰਜ਼ਨ ਬੱਚਿਆਂ ਦੀ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਹੁਣ ਇਸ ਦਵਾਈ ਨੁੰ ਬਣਾਉਣ ਵਾਲੀ ਕੰਪਨੀ ਦਾ ਮਾਲਕ ਗ੍ਰਿਫਤਾਰ ਕੀਤਾ ਹੈ। ਇਹ ਦਵਾਈ ਤਾਮਿਲਨਾਡੂ ਦੀ ਸ਼੍ਰੀਸਨ ਫ਼ਾਰਮਾਸਿਊਟੀਕਲ ਕੰਪਨੀ ਵੱਲੋਂ ਤਿਆਰ ਕੀਤੀ ਜਾ ਰਹੀ ਸੀ। ਹਾਲਾਂਕਿ ਤਾਮਿਲਨਾਡੂ ਵਿਚ ਇਸ ਸਿਰਪ ਉਪਰ ਰੋਕ ਲੱਗੀ ਹੋਈ ਸੀ।
ਇਹ ਵੀ ਪੜ੍ਹੋ Punjabi singer Rajveer Jawanda ਦਾ ਅੱਜ ਜੱਦੀ ਪਿੰਡ ‘ਚ ਹੋਵੇਗਾ ਅੰਤਿਮ ਸੰਸਕਾਰ
ਇਸ ਸਿਰਪ ਦੇ ਵਿਚ ਮਾਤਰਾ ਤੋਂ ਜਿਆਦਾ ਜ਼ਹਿਰੀਲੇ ਤੱਤ ਪਾਏ ਗਏ ਸਨ। ਮੱਧ ਪ੍ਰਦੇਸ਼ ਦੀ ਪੁਲਿਸ ਨੇ ਇਸ ਮਾਮਲੇ ਵਿਚ ਇਹ ਵੱਡੀ ਕਾਰਵਾਈ ਕੀਤੀ ਹੈ ਤੇ ਹੁਣ ਉਕਤ ਕੰਪਨੀ ਦੇ ਪ੍ਰਬੰਧਕ ਰੰਗਾਨਾਥਨ ਨੂੰ ਚੇਨਈ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸਤੋਂ ਪਹਿਲਾਂ ਪੁਲਿਸ ਵੱਲੋਂ ਇਹ ਦਵਾਈ ਦੀ ਸਿਫ਼ਾਰਸ ਕਰਨ ਵਾਲੇ ਡਾਕਟਰ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਜਿਕਰਯੋਗ ਹੈ ਕਿ ਇਸ ਸਿਰਪ ਉਪਰ ਪੰਜਾਬ ਸਹਿਤ ਦਰਜ਼ਨਾਂ ਸੂਬਿਆਂ ਪਾਬੰਦੀ ਲਗਾਈ ਜਾ ਚੁੱਕੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।









