Wednesday, December 10, 2025

Date:

spot_img

Bathinda News: ਜ਼ਿਲ੍ਹੇ ਦੇ ਪਿੰਡ ਚਾਉਕੇ ਦੇ ਆਦਰਸ਼ ਸਕੂਲ ਦੇ ਮਾਮਲੇ ’ਚ ਜੇਲਾਂ ਵਿਚ ਬੰਦ ਕਿਸਾਨਾਂ ਅਤੇ ਸਕੂਲ ਦੇ ਸਟਾਫ ਜਿਸ ਵਿੱਚ ਮਹਿਲਾ ਅਧਿਆਪਕ ਸਮੇਤ ਅਤੇ 13 ਮਹੀਨੇ ਦਾ ਬੱਚਾ ਵੀ ਸ਼ਾਮਲ ਹੈ , ਨਾਲ ਕਥਿਤ ਦੁਰਵਿਹਾਰ ਅਤੇ ਭੇਦਭਾਵ ਕਰਨ ਦਾ ਦੋਸ਼ ਲਗਾਉਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦਾ ਇੱਕ ਵਫ਼ਦ ਅੱਜ ਜੇਲ੍ਹ ਅਧਿਕਾਰੀਆਂ ਨੂੰ ਮਿਲਿਆ। ਕਿਸਾਨ ਜਥੇਬੰਦੀ ਦੇ ਆਗੂਆਂ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਇੱਥੇ ਇੱਕ ਪ੍ਰੈਸ ਬਿਆਨ ਰਾਹੀਂ ਦਸਿਆ ਕਿ ਕਿਸਾਨ ਆਗੂਆਂ ਖ਼ਾਸਕਰ ਔਰਤ ਆਗੂਆਂ ਨਾਲ ਰਾਜਨੀਤਿਕ ਬੰਦੀਆਂ ਦੀ ਥਾਂ ’ਤੇ ਗੰਭੀਰ ਅਪਰਾਧੀ ਕੈਦੀਆਂ ਵਾਂਗੂੰ ਵਿਹਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ  ਬਠਿੰਡਾ ’ਚ ਪੰਜਾਬ ਪੁਲਿਸ ਦੇ ਇੱਕ ਹੋਰ ਮੁਲਾਜਮ ਵਿਰੁਧ ਲੁੱਟਖੋਹ ਦਾ ਪਰਚਾ ਦਰਜ਼

ਉਨ੍ਹਾਂ ਦੋਸ਼ ਲਗਾਇਆ ਕਿ ਮਹਿਲਾ ਕਿਸਾਨ ਆਗੂ ਹਰਿੰਦਰ ਬਿੰਦੂ, ਪਰਮਜੀਤ ਪਿੱਥੋ ਸਮੇਤ ਜੇਲ੍ਹ ਚ ਬੰਦ ਔਰਤਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਖਾਣਾ ਖਾਣ ਲਈ ਕੋਈ ਭਾਂਡਾ ਨਹੀਂ ਦਿੱਤਾ ਗਿਆ ਜਿਸ ਕਰਕੇ ਜਦੋਂ ਜੇਲ੍ਹ ਚ ਬੰਦ ਹੋਰ ਔਰਤਾਂ ਰੋਟੀ ਖਾ ਲੈਂਦੀਆਂ ਹਨ ਤਾਂ ਉਹਨਾਂ ਦੇ ਭਾਂਡੇ ਸਾਫ ਕਰਨ ਤੋਂ ਪਿੱਛੋਂ ਇਹਨਾਂ ਨੂੰ ਉਹ ਭਾਂਡੇ ਦਿੱਤੇ ਜਾਂਦੇ ਹਨ। ਨਹਾਉਣ ਲਈ ਕੋਈ ਬਾਲਟੀ ਨਹੀਂ ਦਿੱਤੀ ਜਾ ਰਹੀ, ਹੁਣ ਗਰਮੀਂ ਦੇ ਮੌਸਮ ਚ ਸਰਦੀਆਂ ਵਾਲੇ ਭਾਰੇ ਤੇ ਅਣਧੋਤੇ ਕੰਬਲ ਦਿੱਤੇ ਹੋਏ ਹਨ। ਬਾਹਰੋਂ ਫਲ ਜਾਂ ਦੁੱਧ ਵਗੈਰਾ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਬਹੁਤ ਹੀ ਮਾੜੀ ਕਿਸਮ ਦੀ ਚਾਹ ਦਿੱਤੀ ਜਾ ਰਹੀ, ਜਿਸ ਨੂੰ ਪੀਣ ਨਾਲ ਇੱਕ ਦੋ ਔਰਤਾਂ ਨੂੰ ਉਲਟੀ ਆ ਜਾਂਦੀ ਹੈ। ਜੇਲ੍ਹ ਚ ਬੰਦ ਇੱਕ ਸਾਲ ਦੀ ਬੱਚੀ ਦੁੱਧ ਪੀਂਦੀ ਹੈ ਪਰ ਦੁੱਧ ਦਿੱਤਾ ਨਹੀਂ ਜਾ ਰਿਹਾ ਜਿਸ ਕਰਕੇ ਉਹਦੀ ਤੇ ਉਸਦੀ ਮਾਂ ਦੀ ਸਿਹਤ ਕਮਜ਼ੋਰ ਪੈ ਗਈ ਹੈ।

ਇਹ ਵੀ ਪੜ੍ਹੋ  ਕਰਨਲ ਦੀ ਕੁੱਟਮਾਰ ਦਾ ਮਾਮਲਾ; ਹਾਈਕੋਰਟ ਦੇ ਆਦੇਸ਼ਾਂ ’ਤੇ ਚੰਡੀਗੜ੍ਹ ਪੁਲਿਸ ਨੇ ਬਣਾਈ ‘SIT’

ਕਿਸਾਨ ਆਗੂਆਂ ਨੈ ਇਹ ਵੀ ਦੋਸ਼ ਲਗਾਇਆ ਕਿ ਆਗੂ ਹਰਿੰਦਰ ਬਿੰਦੂ ਤੇ ਪਰਮਜੀਤ ਕੌਰ ਪਿੱਥੋ ਨੂੰ ਗਿਰਫ਼ਤਾਰ ਕਰਨ ਸਮੇਂ ਐਸ ਆਈ ਹਰਪ੍ਰੀਤ ਕੌਰ ਨੇ ਵਿਸ਼ੇਸ਼ ਜ਼ਬਰ ਦਾ ਨਿਸ਼ਾਨਾ ਬਣਾ ਕੇ ਤਸ਼ੱਦਦ ਕੀਤਾ ਅਤੇ ਬਿੰਦੂ ਨੂੰ ਹੇਠਾਂ ਸੁੱਟ ਕੇ ਉਹਦੇ ਸਿਰ ਦੇ ਵਾਲਾਂ ’ਤੇ ਪੈਰ ਧਰ ਧਰ ਕੇ ਵਾਲ ਖਿੱਚੇ ਗਏ। ਇਸੇ ਤਰ੍ਹਾਂ ਜੇਲ੍ਹ ਚ ਛੱਡਣ ਸਮੇਂ ਰਾਮਪੁਰੇ ਥਾਣੇ ਦੇ ਇੰਚਾਰਜ ਜੋਗਿੰਦਰ ਸਿੰਘ ਵੱਲੋਂ ਕਥਿਤ ਤੌਰ ’ਤੇ ਗੰਦੀਆਂ ਗਾਲਾਂ ਕੱਢੀਆਂ ਗਈਆਂ । ਕਿਸਾਨ ਮਜ਼ਦੂਰ ਆਗੂਆਂ ਨੇ ਮੰਗ ਕੀਤੀ ਕਿ ਜੇਲ੍ਹ ਵਿਚ ਬੰਦ ਕਿਸਾਨ ਆਗੂਆਂ ਤੇ ਇਸਤਰੀ ਆਗੂਆਂ ਨਾਲ ਸਿਆਸੀ ਕੈਦੀਆਂ ਵਾਂਗ ਵਰਤਾਓ ਕੀਤਾ ਜਾਵੇ ਅਤੇ ਉਹਨਾਂ ਨੂੰ ਬਾਹਰੋਂ ਦੁੱਧ, ਫਲ ਜਾਂ ਹੋਰ ਸਮਾਨ ਭੇਜਣ ਦੇ ਇਜਾਜ਼ਤ ਦਿੱਤੀ ਜਾਵੇ ਅਤੇ ਨਾਲ ਹੀ ਔਰਤ ਜਥੇਬੰਦੀ ਦੇ ਸੂਬਾ ਆਗੂ ’ਤੇ ਜਬਰ ਕਰਨ ਵਾਲੀ ਮਹਿਲਾ ਸਬ ਇੰਸਪੈਕਟਰ ਹਰਪ੍ਰੀਤ ਕੌਰ ਅਤੇ ਸਦਰ ਰਾਮਪੁਰਾ ਦੇ ਐਸਐਚਓ ਜੋਗਿੰਦਰ ਸਿੰਘ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

ਜਦੋਂ ਧੀਆਂ ਤਰੱਕੀਆਂ ਕਰਦੀਆਂ ਹਨ, ਤਾਂ ਸਮਾਜ ਤੇ ਦੇਸ਼ ਦੋਵੇਂ ਮਜ਼ਬੂਤ ਹੁੰਦੇ ਹਨ:ਮੇਅਰ ਪਦਮਜੀਤ ਮਹਿਤਾ

Bathinda News: ਸ਼ਹਿਰ ਦੀਆਂ ਉੱਭਰਦੀਆਂ ਪ੍ਰਤਿਭਾਵਾਂ ਨੇ ਇੱਕ ਵਾਰ...

3 ਕਰੋੜ ਦਾ ਚਾਵਲ ਗਾਇਬ ਕਰਨ ਦੇ ਮਾਮਲੇ ਵਿਚ 4 ਅਧਿਕਾਰੀਆਂ ਵਿਰੁਧ ਪਰਚਾ ਦਰਜ਼

Moga News: ਗੋਦਾਮ ਵਿਚ ਰੱਖੇ ਕਰੀਬ 3 ਕਰੋੜ ਦੇ...