Talwandi Sabo News: Guru Kashi University ਵੱਲੋਂ, ਦੀ ਸਯਾਜੀਰਾਓ ਯੂਨੀਵਰਸਿਟੀ ਬੜੌਦਾ, ਵਡੋਦਰਾ, ਗੁਜਰਾਤ ਦੇ ਸਹਿਯੋਗ ਨਾਲ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਪ੍ਰਾਯੋਜਿਤ “ਉੱਚ ਸਿੱਖਿਆ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ: ਡਿਜੀਟਲ ਅਧਿਆਪਨ ਵਿਧੀ ਅਤੇ ਇਮਾਨਦਾਰੀ ਵਿਚਕਾਰ ਤਾਲ-ਮੇਲ” ਵਿਸ਼ੇ ਤੇ ਜਾਰੀ 12 ਰੋਜ਼ਾ ਰਿਫਰੈਸ਼ਰ ਕੋਰਸ ਵਿੱਚ ਭਾਰਤ ਦੇ ਨਾਮਵਰ ਸਿੱਖਿਆ ਸ਼ਾਸਤਰੀਆਂ ਅਤੇ ਵਿਸ਼ਾ ਮਾਹਿਰਾਂ ਵੱਲੋਂ ਏ.ਆਈ. ਦੇ ਖੇਤਰ ਵਿੱਚ ਆ ਰਹੀਆਂ ਚਣੌਤੀਆਂ, ਸਮਾਧਾਨ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਤੇ ਵਿਚਾਰ ਚਰਚਾ ਜਾਰੀ ਹੈ।
ਇਹ ਵੀ ਪੜ੍ਹੋ Bathinda ਦੀ ਨਹਿਰ ‘ਚ ਡੁੱਬੇ ਭੈਣ-ਭਰਾ ਦੀ ਤਿੰਨ ਦਿਨਾਂ ਬਾਅਦ ਵੀ ਉੱਘ-ਸੁੱਘ ਨਹੀਂ !
ਰਿਫਰੈਸ਼ਰ ਕੋਰਸ ਦੌਰਾਨ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਦੇ ਡਾ. ਉਮੇਸ਼ ਆਰੀਆ ਨੇ ਕਿਹਾ ਕਿ ਜ਼ਿੰਮੇਵਾਰ ਏ.ਆਈ. ਅਤੇ ਮਨੁੱਖੀ ਖੋਜਾਰਾਥੀਆਂ ਵਿਚਕਾਰ ਤਾਲ-ਮੇਲ ਹੋਣਾ ਜ਼ਰੂਰੀ ਹੈ। ਉਹਨਾਂ ਮਸਨੂਈ ਬੁੱਧੀ ਦੀ ਵਰਤੋਂ ਸਮੇਂ ਮਨੁੱਖੀ ਨਿਗਰਾਨੀ, ਅਕਾਦਮਿਕ ਕਦਰਾਂ-ਕੀਮਤਾਂ ਅਤੇ ਨੈਤਿਕ ਮਾਪਦੰਡਾਂ ਨੂੰ ਕਾਇਮ ਰੱਖਣ ਦੀ ਮਹੱਤਤਾ ਤੇ ਜ਼ੋਰ ਦਿੱਤਾ।
ਜੀ.ਕੇ.ਯੂ ਦੇ ਐਸੋਸੀਏਟ ਪ੍ਰੋਫੈਸਰ ਡਾ. ਕਵਿਤਾ ਬਤੱਰਾ ਨੇ ਅਧਿਆਪਕਾਂ ਨੂੰ ਏ.ਆਈ. ਅਧਾਰਿਤ ਸਾਧਨਾਂ ਨੂੰ ਸਮਝਣ, ਉਨ੍ਹਾਂ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਅਤੇ ਅਕਾਦਮਿਕ ਮਾਹੌਲ ਵਿੱਚ ਉੱਚਿਤ ਢੰਗ ਨਾਲ ਵਰਤੋਂ ਦੇ ਨੁਕਤੇ ਸਾਂਝੇ ਕੀਤੇ। ਕੁਆਰਡੀਨੇਟਰ ਡਾ. ਅਮਿਤ ਟੁਟੇਜਾ ਤੇ ਡੀਨ ਡਾ. ਸਤੀਸ਼ ਕੁਮਾਰ ਨੇ ਵੱਖ-ਵੱਖ ਅਕਾਦਮਿਕ ਸੈਸ਼ਨਾਂ ਰਾਹੀਂ ਏ.ਆਈ. ਦੀ ਮਦਦ ਨਾਲ ਪਾਠ ਯੋਜਨਾਵਾਂ ਤਿਆਰ ਕਰਨ, ਸਿੱਖਣ ਦੇ ਉਦੇਸ਼ਾਂ ਅਨੁਸਾਰ ਪਾਠਕ੍ਰਮ ਤਿਆਰ ਕਰਨ ਸੰਬੰਧੀ ਵਿਹਾਰਕ ਜਾਣਕਾਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ ਪੁਲਿਸ ਕਾਂਸਟੇਬਲ ਦਾ ਘਰ ‘ਚ ਗੋ.ਲੀ.ਆਂ ਮਾਰ ਕੇ ਕ/ਤ/ਲ, ਪੁੱਤ ‘ਤੇ ਸ਼ੱਕ !
ਡਾ. ਅਰੁਣਾ ਨੇ ਵਿੱਦਿਅਕ ਯੋਜਨਾਵਾਂ ਅਤੇ ਸਿਖਲਾਈ ਗਤੀਵਿਧੀਆਂ ਸੰਬੰਧੀ ਵਿਸ਼ੇ ਤੇ ਸੈਸ਼ਨ ਲਿਆ। ਸਹਾਇਕ ਪ੍ਰੋਫੈਸਰ ਸਿੱਖਿਆ ਡਾ. ਪ੍ਰਵੀਨ ਕੁਮਾਰ ਟੀ.ਡੀ, ਡਾ. ਹਰੀ ਸਿੰਘ ਗੌਰ ਯੂਨੀਵਰਸਿਟੀ, ਮੱਧ-ਪ੍ਰਦੇਸ਼, ਨੇ ਵੀ “ਏ.ਆਈ. ਪੈਡਾਗੋਜੀਕਲ ਅਸਿਸਟੈਂਸ” ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਲਾਸਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਅਤੇ ਸਿੱਖਿਆ ਸੰਬੰਧੀ ਗਤੀਵਿਧੀਆਂ ਵਿੱਚ ਏ.ਆਈ. ਸਹਾਈ ਹੋ ਸਕਦੀ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਸਾਨੂੰ ਸਮਝਣਾ ਚਾਹੀਦਾ ਹੈ ਕਿ ਏ.ਆਈ. ਨੂੰ ਗਿਆਨਵਾਨ ਅਧਿਆਪਕਾਂ ਦੀ ਮਦਦ ਲਈ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ, ਨਾਂ ਕਿ ਉਹਨਾਂ ਦੇ ਬਦਲ ਵਜੋਂ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




