ਚੰਡੀਗੜ੍ਹ, 3 ਮਾਰਚ: ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੇ ਬਰਖਾਸਤ ਸੀਨੀਅਰ ਕਾਂਸਟੇਬਲ ਨੂੰ ਫ਼ਿਰੋਜਪੁਰ ਤੋਂ ਗ੍ਰਿਫਤਾਰ ਕੀਤਾ ਹੈ। ਮੁਢਲੀ ਪੜਤਾਲ ਮੁਤਾਬਕ ਉਸਦੇ ਕੋਲੋਂ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਇਸ ਹੌਲਦਾਰ ਦੀ ਪਹਿਚਾਣ ਅਮਰਦੀਪ ਸਿੰਘ ਵਾਸੀ ਫ਼ਿਰੋਜਪੁਰ ਦੇ ਤੌਰ ’ਤੇ ਹੋਈ ਹੈ। ਇਹ ਵੀ ਪਤਾ ਚੱਲਿਆ ਹੈ ਕਿ ਉਸਦੇ ਵਿਰੁਧ ਪਹਿਲਾਂ ਵੀ ਕਈ ਪਰਚੇ ਦਰਜ਼ ਹਨ, ਜਿੰਨ੍ਹਾਂ ਵਿਚ ਫ਼ਿਰੋਜਪੁਰ ਦੇ ਵਿਚ ਐਕਸਾਈਜ਼ ਐਕਟ 3, ਇੱਕ ਚੰਡੀਗੜ੍ਹ ਤੇ ਇੱਕ ਹਰਿਆਣਾ ’ਚ ਪਰਚਾ ਦਰਜ਼ ਹੈ।
ਐੱਸਐੱਸਪੀ ਨੇ ਵਧੀਆ ਕਾਰਗੁਜਾਰੀ ਵਾਲੇ ਪੁਲਿਸ ਮੁਲਾਜਮਾਂ ਨੂੰ ਡੀ.ਜੀ.ਪੀ ਡਿਸਕ ਤੇ ਨਗਦ ਇਨਾਮਾਂ ਨਾਲ ਕੀਤਾ ਸਨਮਾਨਿਤ
ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਉਸਦੀਆਂ ਗਤੀਵਿਧੀਆਂ ਨੂੰ ਦੇਖਦਿਆਂ ਸਾਲ 2021 ਵਿਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ। ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਕੁੱਝ ਦਿਨ ਪਹਿਲਾਂ ਹੈਰੋਇਨ ਸਹਿਤ ਪ੍ਰਵੀਨ ਸਿੰਘ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸਦੀ ਪੁਛਗਿਛ ਤਂੋ ਬਾਅਦ ਪਤਾ ਲੱਗਿਆ ਕਿ ਅਮਰਦੀਪ ਸਿੰਘ ਉਸਨੂੰ ਹੈਰੋਇਨ ਦੀ ਸਪਲਾਈ ਦਿੰਦਾ ਸੀ। ਜਿਸਦਾ ਬਾਰਡਰ ਏਰੀਏ ਵਿਚ ਨੈਟਵਰਕ ਬਣਿਆ ਹੋਇਆ ਸੀ।