ਸੁਖਜਿੰਦਰ ਮਾਨ
ਬਠਿੰਡਾ, 4 ਦਸੰਬਰ: ਬਠਿੰਡਾ ਵਿਚ ਇੱਕ ਡਾਕਟਰ ਪਰਿਵਾਰ ਦੇ ਪੁੱਤਰ ਨੇ ਆਪਣੇ ਵਿਆਹ ਦੌਰਾਨ ਆਪਣੀ ਭਤੀਜੀ ਨੂੰ ਸਰਵਾਲਾ ਬਣਾ ਕਿ ਸਦੀਆਂ ਤੋਂ ਚੱਲੀ ਆ ਰਹੀ ਰੀਤ ਨੂੰ ਤੋੜ ਦਿੱਤਾ ਹੈ। ਗੌਰਤਲਬ ਹੈ ਕਿ ਸ਼ਹਿਰ ਦੇ ਡਾ ਲਾਲ ਸਿੰਘ ਧਨੋਆ ਦਾ ਇੰਜੀਨੀਅਰ ਪੁੱਤਰ ਅਮਰੀਕਾ ਵਿਚੋਂ ਆਪਣੇ ਵਿਆਹ ਕਰਵਾਉਣ ਲਈ ਪਿਛਲੇ ਕੁੱਝ ਦਿਨਾਂ ਤੋਂ ਬਠਿੰਡਾ ਆਇਆ ਹੋਇਆ ਸੀ। ਬੀਤੇ ਕੱਲ ਇਸ ਲੜਕੇ ਦਾ ਵਿਆਹ ਪੂਰੀ ਧਾਰਮਿਕ ਰੀਤੀ ਰਿਵਾਜ਼ਾਂ ਮੁਤਾਬਕ ਬਠਿੰਡਾ ਦੇ ਕਾਪਰ ਫ਼ੀਲਡ ਵਿਚ ਹੋਇਆ।
Big News: ਬਠਿੰਡਾ ‘ਚ ਭਰਾਵਾਂ ਵੱਲੋਂ ਭੈਣ ਤੇ ਜੀਜੇ ਦਾ ਕ.ਤਲ
ਇਸ ਦੌਰਾਨ ਇੰਜੀਨੀਅਰ ਸਿਮਰਨਪ੍ਰੀਤ ਨੇ ਆਪਣੇ ਵਿਆਹ ਸਮਾਗਮ ਦੌਰਾਨ ਸਦੀਆਂ ਤੋਂ ਚੱਲੀ ਆ ਰਹੀ ਰੀਤ ਨੂੰ ਤੋੜਦਿਆਂ ਅਪਣੀ ਭਤੀਜੀ ਬਰਕਤ ਕੌਰ ਧਨੋਆ ਨੂੰ ਸਰਵਾਲਾ ਬਣਾਇਆ ਹੋਇਆ ਸੀ, ਜਦਕਿ ਹੁਣ ਤੱਕ ਲੜਕੇ ਹੀ ਵਿਆਂਹਦੜ ਦਾ ਸਰਵਾਲਾ ਬਣਦੇ ਆ ਰਹੇ ਹਨ। ਇਸ ਵਿਆਹ ਸਮਾਗਮ ਮੌਕੇ ਨਵੀਂ ਸੋਚ ਦੇ ਮੁੰਡੇ ਦੀ ਪ੍ਰਸੰਸਾ ਬਰਾਤੀ ਵੀ ਕਰਦੇ ਹੋਏ ਦੇਖੇ ਗਏ। ਇਸ ਬਾਰੇ ਵਿਆਹ ਵਾਲੇ ਲੜਕੇ ਦੇ ਪਿਤਾ ਡਾ ਲਾਲ ਸਿੰਘ ਧਨੋਆ ਤੇ ਭਰਾ ਡਾ ਜਸਦੇਵ ਸਿੰਘ ਧਨੋਆ ਨੇ ਖ਼ੁਸੀ ਮਹਿਸੂਸ ਕਰਦਿਆਂ ਕਿਹਾ ਕਿ ਅੱਜ ਲੜਕੀਆਂ ਕਿਸੇ ਵੀ ਗੱਲ ਵਿਚ ਲੜਕਿਆਂ ਤੋਂ ਪਿੱਛੇ ਨਹੀਂ ਹਨ ਤਾਂ ਫ਼ਿਰ ਉਹ ਵਿਆਹ ਵਾਲੇ ਮੁੰਡੇ ਦਾ ਸਰਵਾਲਾ ਕਿਉਂ ਨਹੀਂ ਬਣ ਸਕਦੀਆਂ।
ਪੀਸੀਐਮਐਸ ਐਸੋੋਸੀਏਸ਼ਨ ਨੇ ਮਨਿਸਟਰੀਅਲ ਕਾਮਿਆਂ ਦੇ ਸਮਰਥਨ ਵਿਚ ਕੀਤੀਆਂ ਗੇਟ ਰੈਲੀਆਂ
ਜਿਸਦੇ ਚੱਲਦੇ ਉਨ੍ਹਾਂ ਦੇ ਪ੍ਰਵਾਰ ਵੱਲੋਂ ਇਸ ਰੀਤ ਨੂੰ ਬਦਲ ਕੇ ਵੱਡਾ ਫੈਸਲਾ ਲਿਆ ਗਿਆ ਅਤੇ ਇਸਦੇ ਉਪਰ ਪੂਰੇ ਪ੍ਰਵਾਰ ਨੂੰ ਫ਼ਖਰ ਹੈ। ਉਨ੍ਹਾਂ ਕਿਹਾ ਕਿ ਸਿਮਰਨਪ੍ਰੀਤ ਨੇ ਪਹਿਲਾਂ ਹੀ ਇਸਦੇ ਬਾਰੇ ਅਪਣਾ ਮਨ ਬਣਾਇਆ ਹੋਇਆ ਸੀ ਤੇ ਇਸਦੇ ਪਿੱਛੇ ਤਰਕ ਪੇਸ਼ ਕਰ ਕੇ ਦੱਸ ਦਿੱਤਾ ਕਿ ਜੇਕਰ ਲੜਕੀਆਂ ਅਸਮਾਨ ਛੂਹ ਸਕਦੀਆਂ ਹਨ ਤਾਂ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਵਿਆਹ ਸਮਾਗਮ ਵਿਚ ਮੋਹਰੀ ਭੂਮਿਕਾ ਨਿਭਾਉਣ ਦਾ ਮੌਕਾ ਦੇਣਾ ਚਾਹੀਦਾ ਹੈ ਤਾਂ ਜੋ ਉਹ ਸਮਾਜ ਨੂੰ ਸਮਝ ਸਕਣ। ਲੜਕੀ ਤੇ ਪਿਤਾ ਡਾ ਜਸਦੇਵ ਸਿੰਘ ਧਨੋਆ ਅਤੇ ਦਾਦਾ ਡਾ ਲਾਲ ਸਿੰਘ ਧਨੋਆ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਜਿੱਥੇ ਉਨ੍ਹਾਂ ਨੂੰ ਵਿਆਹ ਦਾ ਚਾਅ ਹੈ, ਉੱਥੇ ਪੋਤੀ ਦੇ ਸਰਵਾਲਾ ਬਣਨ ਦਾ ਚਾਅ ਵੀ ਵੱਖਰਾ ਅਹਿਸਾਸ ਕਰਵਾ ਰਿਹਾ ਹੈ।
Share the post "ਬਠਿੰਡਾ ’ਚ ਲੜਕੀ ਨੂੰ ਵਿਆਂਹਦੜ ਦਾ ਸਰਵਾਲਾ ਬਣਾ ਕੇ ਡਾਕਟਰ ਪ੍ਰਵਾਰ ਨੇ ਸਦੀਆਂ ਪੁਰਾਣੀ ਮਿੱਥ ਤੋੜੀ"