
ਮੱਥੇ ’ਚ ਗੋਲੀ ਲੱਗਣ ਕਾਰਨ ਡੀਐਮਸੀ ਲੁਧਿਆਣਾ ’ਚ ਲੜ ਰਹੀ ਹੈ ਜਿੰਦਗੀ-ਮੌਤ ਦੀ ਲੜਾਈ
ਫ਼ਿਰੋਜਪੁਰ, 11 ਨਵੰਬਰ: ਬੀਤੇ ਕੱਲ ਜ਼ਿਲ੍ਹੇ ਦੇ ਪਿੰਡ ਖੇਮੇ ਕੀ ਖਾਈ ਦੇ ਵਿਚ ਸਥਿਤ ਇੱਕ ਮੈਰਿਜ ਪੈਲੇਸ ’ ਚ ਵਿਆਹ ਸਮਾਗਮ ਦੌਰਾਨ ਕੀਤੇ ਹਵਾਈ ਫ਼ਾਈਰ ਦੌਰਾਨ ਇੱਕ ਗੋਲੀ ਲਾੜੀ ਦੇ ਮੱਥੇ ’ਚ ਲੱਗਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਵਿਦਾਈ ਵੇਲੇ ਵਾਪਰੀ ਇਸ ਘਟਨਾ ਕਾਰਨ ਲੜਕੀ ਆਪਣੇ ਸਹੁਰੇ ਘਰ ਪੁੱਜਣ ਤੋਂ ਪਹਿਲਾਂ ਹਸਪਤਾਲ ਪੁੱਜ ਗਈ। ਲੜਕੀ ਦੀ ਹਾਲਾਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ, ਜੋਕਿ ਡੀਐਮਸੀ ਲੁਧਿਆਣਾ ’ਚ ਜਿੰਦਗੀ-ਮੌਤ ਦੀ ਲੜਾਈ ਲੜ ਰਹੀ ਹੈ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਪਰਚਾ ਦਰਜ਼ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋਗੈਂਗਸਟਰ ਅਰਸ਼ ਡਾਲਾ ਕੈਨੇਡਾ ਪੁਲਿਸ ਨੇ ਲਿਆ ਹਿਰਾਸਤ ’ਚ!,ਚਰਚਾਵਾਂ ਦਾ ਬਜ਼ਾਰ ਗਰਮ
ਸੂਚਨਾ ਮੁਤਾਬਕ ਫ਼ਿਰੋਜਪੁਰ ਦੇ ਨਜਦੀਕੀ ਪਿੰਡ ਹਸਨ ਧੁੱਤ ਦੇ ਬਾਜ਼ ਸਿੰਘ ਦੀ ਪੁੱਤਰੀ ਬਲਜਿੰਦਰ ਕੌਰ (25 ਸਾਲ) ਦਾ ਵਿਆਹ ਖੇਮੇ ਕੀ ਖ਼ਾਈ ਵਿਚ ਸਥਿਤ ਇੱਕ ਮੈਰਿਜ਼ ਪੈਲੇਸ ਵਿਚ ਰੱਖਿਆ ਹੋਇਆ ਸੀ, ਜਿਥੇ ਕਿ ਉਸਨੂੰ ਵਿਆਹੁਣ ਦੇ ਲਈ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਰਹਾਲੀ ਕਲਾਂ ਤੋਂ ਬਰਾਤ ਪੁੱਜੀ ਹੋਈ ਸੀ। ਸਾਰਾ ਕੁੱਝ ਵਧੀਆਂ ਨੇਪਰੇ ਚੜ੍ਹ ਗਿਆ ਤੇ ਜਦ ਸ਼ਾਮ ਸਮੇਂ ਲੜਕੀ ਦੀ ਡੋਲੀ ਤੋਰੀ ਜਾ ਰਹੀ ਸੀ ਤਾਂ ਸਰਾਬ ਦੇ ਨਸ਼ੇ ਵਿਚ ਧੁੱਤ ਕੁੱਝ ਲੋਕਾਂ ਨੇ ਹਵਾਈ ਫ਼ਾਈਰ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਇੱਕ ਗੋਲੀ ਲੜਕੀ ਦੇ ਮੱਥੇ ਵਿਚ ਆ ਲੱਗੀ, ਜਿਸ ਕਾਰਨ ਉਹ ਲਹੂ-ਲੁਹਾਣ ਹੋ ਗਈ।
ਇਹ ਵੀ ਪੜ੍ਹੋਗੁਰਪ੍ਰੀਤ ਸਿੰਘ ਹਰੀ ਨੌ ਕਤਲ ਕਾਂਡ: ਗ੍ਰਿਫਤਾਰ ਸ਼ੂਟਰਾਂ ਨੇ ਚਾਰ ਹੋਰ ਟਾਰਗੇਟ ਕਿਲਿੰਗ ਨੂੰ ਦੇਣਾ ਸੀ ਅੰਜ਼ਾਮ!
ਇਸ ਮੰਦਭਾਗੀ ਘਟਨਾ ਕਾਰਨ ਖ਼ੁਸੀਆਂ ਦਾ ਮਾਹੌਲ ਇਕਦਮ ਮਾਤਮ ਵਿਚ ਬਦਲ ਗਿਆ ਤੇ ਲੜਕੀ ਨੂੰ ਤੁਰੰਤ ਫ਼ਿਰੋਜਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ ਪ੍ਰੰਤੂ ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਾਤ ਨੂੰ ਦੇਖਦਿਆਂ ਡੀਐਮਸੀ ਰੈਫ਼ਰ ਕਰ ਦਿੱਤਾ। ਇਸ ਘਟਨਾ ਦੀ ਇਲਾਕੇ ਵਿਚ ਕਾਫ਼ੀ ਚਰਚਾ ਹੈ ਤੇ ਆਮ ਲੋਕਾਂ ਨੇ ਵੀ ਸਰਕਾਰੀ ਪਾਬੰਦੀ ਦੇ ਬਾਵਜੂਦ ਮੈਰਿਜ ਪੈਲੇਸਾਂ ਤੇ ਵਿਆਹ ਸਮਾਗਮਾਂ ਵਿਚ ਫ਼ਾਈਰ ਕਰਨ ਵਾਲਿਆਂ ਵਿਰੂਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।




