WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਜਿਲ੍ਹਾ ਕਾਂਗਰਸ ਕਮੇਟੀ ਦੀ ਮੀਟਿੰਗ ’ਚ 11 ਫਰਵਰੀ ਸਮਰਾਲਾ ਰੈਲੀ ਲਈ ਲਾਈਆਂ ਡਿਊਟੀਆਂ

ਬਠਿੰਡਾ, 3 ਫਰਵਰੀ :-ਅੱਜ ਕਾਂਗਰਸ ਭਵਨ ਵਿਖੇ ਜ਼ਿਲਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੀਨੀ ਡਿਪਟੀ ਮੇਅਰ ਅਸ਼ੋਕ ਕੁਮਾਰ, ਪੀਪੀਸੀਸੀ ਮੈਂਬਰ ਪਵਨ ਮਾਨੀ, ਬਲਾਕ ਪ੍ਰਧਾਨ ਬਲਰਾਜ ਪੱਕਾ, ਹਰਵਿੰਦਰ ਲੱਡੂ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਬਲਜਿੰਦਰ ਸਿੰਘ ਠੇਕੇਦਾਰ ਸਮੇਤ ਸਮੁੱਚੀ ਲੀਡਰਸ਼ਿਪ, ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਸਾਹਿਬਾਨ, ਕੌਂਸਲਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਦਸਿਆ ਕਿ ਕਾਂਗਰਸ ਦਫ਼ਤਰ ਦਾ ਬਣਦਾ ਪ੍ਰੋਪਰਟੀ ਟੈਕਸ 84000 ਰੁਪਏ ਅਦਾਇਗੀ ਕੀਤਾਜਾ ਚੁੱਕਾ ਹੈ ਤੇ ਹੁਣ ਜਲਦੀ ਹੀ ਕਮਲਾ ਨਹਿਰੂ ਕਲੋਨੀ ਵਿਖੇ ਕਾਂਗਰਸ ਪਾਰਟੀ ਆਪਣਾ ਨਵਾਂ ਦਫਤਰ ਦਾ ਨਿਰਮਾਣ ਕਰੇਗੀ।

ਸਾਬਕਾ ਵਿਧਾਇਕ ਮੋਫਰ ਨੇ ਬਠਿੰਡਾ ਲੋਕ ਸਭਾ ਹਲਕਾ ਤੋਂ ਕੀਤੀਆਂ ਸਰਗਰਮੀਆਂ ਤੇਜ਼

ਮੀਟਿੰਗ ਦੌਰਾਨ 11 ਫਰਵਰੀ ਨੂੰ ਸਮਰਾਲਾ ਵਿਖੇ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਦੀ ਚਰਚਾ ਕਰਦਿਆਂ ਕਾਂਗਰਸੀ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ। ਇਸ ਰੈਲੀ ਵਿਚ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਇਸ ਮੌਕੇ ਰਾਜਨ ਗਰਗ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਲੋਕ ਸਭਾ ਚੋਣਾਂ ਲਈ ਦੋ ਅਬਜਰਵਰ ਵੀ ਲਗਾਏ ਗਏ ਹਨ ਅਤੇ ਬੂਥ ਪੱਧਰ ’ਤੇ ਇੱਕ ਇੰਚਾਰਜ ਲਗਾਉਣ ਦੇ ਨਾਲ ਵਾਰਡ ਇੰਚਾਰਜਾਂ ਦੀ ਵੀ ਨਿਯੁਕਤੀ ਕੀਤੀ ਜਾਣੀ ਹੈ। ਇਸ ਮੌਕੇ ਸਮੁੱਚੀ ਲੀਡਰਸ਼ਿਪ ਵੱਲੋਂ ਪੰਜਾਬ ਦੇ ਮੌਜੂਦਾ ਹਾਲਾਤਾਂ ’ਤੇ ਚਿੰਤਾ ਜਾਹਰ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਅਣ ਅਲਾਨੀ ਐਮਰਜਂਸੀ ਵਾਲੇ ਹਾਲਾਤ ਬਣੇ ਹੋਏ ਹਨ, ਅਣਜਾਣ ਹੱਥਾਂ ਵਿੱਚ ਸਰਕਾਰ ਚੱਲ ਰਹੀ ਹੈ ਜਿਸ ਕਰਕੇ ਸੂਬੇ ਦਾ ਨੁਕਸਾਨ ਹੋ ਰਿਹਾ ਹੈ।

ਬਠਿੰਡਾ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ: ਜਤਿੰਦਰ ਭੱਲਾ

ਮੀਟਿੰਗ ਵਿਚ ਬਲਤੇਜ ਸਿੰਘ ਵਾਂਦਰ, ਸੁਨੀਲ ਕੁਮਾਰ , ਜੋਗਿੰਦਰ ਸਿੰਘ ਇੰਟਕ, ਸਾਬਕਾ ਐਮ.ਸੀ ਜੁਗਰਾਜ ਸਿੰਘ, ਜਗਮੀਤ ਸਿੰਘ, ਬਲਵਿੰਦਰ ਸਿੰਘ, ਰਮੇਸ਼ ਰਾਣੀ, ਮਾਸਟਰ ਭੁਪਿੰਦਰ ਸਿੰਘ ,ਸੰਜੀਵ ਵਰਮਾ, ਮਾਧੋ ਰਾਜ ਸ਼ਰਮਾ, ਸੁਰਿੰਦਰਜੀਤ ਸਾਨੀ, ਸੰਜੀਵ ਸੈਣੀ, ਸੁਖਦੇਵ ਸਿੰਘ ਐਮਸੀ, ਸੁਖਦੇਵ ਸਿੰਘ ਬੁੱਟਰ, ਵਿਜੇ ਕੁਮਾਰ ,ਚਰਨਜੀਤ ਭੋਲਾ, ਦੁਪਿੰਦਰ ਮਿਸ਼ਰਾ, ਸਰੋਜ ਸ਼ਰਮਾ, ਰਜਨੀ ਬਾਲਾ, ਊਸ਼ਾ ਮੁਸਕਾਨ, ਰਮਣ, ਰੇਖਾ ਰਾਣੀ, ਰਜਨੀ, ਰਣਜੀਤ ਕੌਰ, ਰੇਨੂ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

 

Related posts

ਬੱਚਿਆਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਜਾਵੇ ਲਿਆ : ਡਿਪਟੀ ਕਮਿਸ਼ਨਰ

punjabusernewssite

ਬਠਿੰਡਾ ’ਚ ਐਸਐਸਪੀ ਦਫ਼ਤਰ ਦੇ ਅੰਦਰ ਨਹੀਂ, ਬਾਹਰ ਲੱਗਦਾ ਹੈ ਜਨਤਾ ਦਰਬਾਰ

punjabusernewssite

30 ਨਵੰਬਰ ਨੂੰ ਕੌਮੀ ਮਾਰਗ ਨੂੰ ਕੀਤਾ ਜਾਵੇਗਾ ਜਾਮ :-ਮੋਰਚਾ ਆਗੂ

punjabusernewssite