Bathinda News: 14 ਦਸੰਬਰ ਨੂੰ ਪਈਆਂ ਵੋਟਾਂ ਦੇ ਨਤੀਜ਼ੇ ਸਾਹਮਣੇ ਆਉਣੇ ਸ਼ੁਰੂ ਗਏ ਹਨ। ਜ਼ਿਲ੍ਹਾ ਪ੍ਰੀਸ਼ਦ ਚੋਣ ਨਤੀਜਿਆਂ ਦੇ ਵਿਚ ਅਕਾਲੀ ਦਲ ਨੇ ਹੈਰਾਨੀਜਨਕ ਲੀਡ ਲੈਂਦਿਆਂ ਵਿਰੋਧੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਜ਼ਿਲ੍ਹੇ ਵਿਚ ਪੈਂਦੀਆਂ ਕੁੱਲ 17 ਸੀਟਾਂ ਵਿਚੋਂ ਅਕਾਲੀ ਦਲ 13 ਉੱਪਰ ਅੱਗੇ ਦਿਖਾਈ ਦੇ ਰਿਹਾ। ਬਠਿੰਡਾ ਦਿਹਾਤੀ ਹਲਕੇ ਵਿਚ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਹੁੰਝਾ ਫ਼ੇਰ ਜਿੱਤ ਹਾਸਲ ਕੀਤੀ ਹੈ। ਇਸ ਹਲਕੇ ਵਿਚ ਪੈਂਦੇ ਬਹਿਮਣ ਦੀਵਾਨਾ ਜੋਨ ਤੋਂ ਅਕਾਲੀ ਉਮੀਦਵਾਰ ਨੂੰ ਜੇਤੂ ਕਰਾਰ ਦਿੱਤਾ ਜਾ ਚੁੱਕਿਆ ਜਦਕਿ ਜੈ ਸਿੰਘ ਵਾਲਾ, ਬਾਂਡੀ ਤੇ ਫ਼ੂਸ ਮੰਡੀ ਜੋਨ ਵਿਚ ਅਕਾਲੀ ਦਲ ਨੇ ਲੀਡ ਬਣਾਈ ਹੋਈ ਹੈ।
ਇਹ ਵੀ ਪੜ੍ਹੋ ਕੇਂਦਰੀ ਜੇਲ੍ਹ ‘ਚ ਖੂਨੀ ਝੜਪ; ਜੇਲ੍ਹ ਸੁਪਰਡੈਂਟ, ਡੀਐਸਪੀ ਤੇ ਐਸਐਚਓ ਸਹਿਤ ਦਰਜ਼ਨਾਂ ਜਖ਼ਮੀ
ਇਸੇ ਤਰ੍ਹਾਂ ਤਲਵੰਡੀ ਸਾਬੋ ਹਲਕੇ ਦੇ ਜੋਨ ਸੀਗੋਂ ਤੇ ਬੰਗੀ ਰੁਲਦੂ ਵਿਚ ਅਕਾਲੀ ਦਲ ਜਿੱਤ ਵਾਲੇ ਪਾਸੇ ਹੈ ਤੇ ਪੱਕਾ ਵਿਚ ਟੱਕਰ ਹੈ। ਇਸੇ ਤਰ੍ਹਾਂ ਮੋੜ ਹਲਕੇ ਦੇ ਮਾਈਸਰਖਾਨਾ ਜੋਨ ਤੋਂ ਅਕਾਲੀ ਉਮੀਦਵਾਰ ਜਿੱਤ ਚੁੱਕਿਆ ਹੈ ਜਦਕਿ ਜੋਧਪੁਰ ਜੋਨ ਤੋਂ ਅਕਾਲੀ ਤੇ ਆਪ ਦੀ ਕਾਂਟੇ ਦੀ ਟੱਕਰ ਹੈ। ਜੇਕਰ ਫ਼ੂਲ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਬੁਰਜ਼ ਗਿੱਲ ਤੇ ਸਿਰੀਏਵਾਲਾ ਵਿਚ ਵੀ ਅਕਾਲੀ ਦਲ ਨੇ ਲੀਡ ਬਣਾਈ ਹੈ। ਜਦੋਂ ਕਿ ਹਲਕਾ ਭੁੱਚੋਂ ਕਲਾਂ ਦੇ ਜ਼ਿਲ੍ਹਾ ਪ੍ਰੀਸ਼ਦ ਜੋਨ ਭੁੱਚੋਂ ਕਲਾਂ, ਪੂਹਲਾ, ਬਲਾਹੜ ਵਿੰਝੂ ਅਤੇ ਕਿਲੀ ਨਿਹਾਲ ਸਿੰਘ ਵਾਲਾ ਵਿਚ ਅਕਾਲੀ ਦਲ ਨਾਲ ਸਬੰਧਤ ਉਮੀਦਵਾਰ ਅੱਗੇ ਚੱਲ ਰਹੇ ਹਨ। ਜੇਕਰ ਬਲਾਕ ਸੰਮਤੀਆਂ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦਾ ਪੱਲਾ ਭਾਰੀ ਦਿਖਾਈ ਦੇ ਰਿਹਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


