ਬਠਿੰਡਾ, 17ਮਾਰਚ: ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੀ ਪਿਛਲੇ ਦਿਨੀਂ ਕੈਬਨਿਟ ਸਬ ਕਮੇਟੀ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਮੀਟਿੰਗ ਕਰਕੇ ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੀ ਸੂਬਾ ਕਮੇਟੀ ਵੱਲੋਂ ਪੰਜਾਬ ਪੇਅ ਸਕੇਲ ਨਹੀਂ ਤਾਂ ਵੋਟ ਨਹੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਮੁਲਾਜ਼ਮਾਂ ਨੇ ਐਲਾਨ ਕੀਤਾ ਕੇ ਇਸ ਨਾਅਰੇ ਤਹਿਤ ਅਧੂਰੇ ਕੇਂਦਰੀ ਪੇਅ ਸਕੇਲਾਂ ਤੇ ਭਰਤੀ ਮੁਲਾਜ਼ਮ ਆਪਣੇ ਘਰਾਂ ਦੇ ਬਾਹਰ ਪੰਜਾਬ ਪੇਅ ਸਕੇਲ ਨਹੀਂ ਤਾਂ ਵੋਟ ਨਹੀਂ ਦੀਆਂ ਤੱਖਤੀਆਂ ਲਾਉਣਗੇ ਅਤੇ ਵੋਟਾਂ ਮੰਗਣ ਆਏ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਵਾਅਦਿਆਂ ਬਾਰੇ ਘੇਰ ਕੇ ਸਵਾਲ ਪੁੱਛਣਗੇ ਤੇ ਆਉਣ ਵਾਲੀਆਂ ਲੋਕ ਸਭਾ ਚੋਣਾ ਵਿੱਚ ਪੰਜਾਬ ਦੇ ਹਰੇਕ ਲੋਕ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇਗਾ।
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਦਿੱਤੀ ਵਧਾਈ
ਆਗੂਆਂ ਨੇ ਦੱਸਿਆ ਕਿ ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਵੱਲੋਂ ਪਿਛਲੇ ਸਮੇਂ ਤੋਂ 17 ਜੁਲਾਈ 2020 ਦਾ ਨੋਟੀਫਿਕੇਸ਼ਨ ਰੱਦ ਕਰਕੇ ਸਮੂਹ ਮੁਲਾਜ਼ਮਾਂ ਤੇ ਪੰਜਾਬ ਦਾ ਪੇਅ ਸਕੇਲ ਬਹਾਲ ਕਰਵਾਉਣ, ਪਰਖ਼ਕਾਲ ਦਾ ਸਮਾਂ ਇੱਕ ਸਾਲ ਦਾ ਕਰਵਾਉਣ ਆਦਿ ਮੰਗਾਂ ਸੰਬੰਧੀ ਸੰਘਰਸ਼ ਕੀਤਾ ਜਾ ਰਿਹਾ ਹੈ।ਆਗੂਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਸਾਡੇ ਧਰਨਿਆਂ ਵਿੱਚ ਆ ਕੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਸਮੂਹ ਮੁਲਾਜ਼ਮਾ ਤੇ ਪੰਜਾਬ ਦੇ ਪੇਅ ਸਕੇਲ ਲਾਗੂ ਕਰਾਂਗੇ। ਪਰ, ਦੋ ਸਾਲ ਦਾ ਸਮਾਂ ਬੀਤ ਜਾਣ ਤੇ ਵੀ ਅਜੇ ਤੱਕ ਇਹ ਵਾਅਦਾ ਵਫ਼ਾ ਨਹੀਂ ਹੋਇਆ।
ਬਦਮਾਸ਼ਾਂ ਵਲੋਂ ਕੀਤੀ ਫਾਈਰਿੰਗ ‘ਚ ਇਕ ਪੁਲਿਸ ਮੁਲਾਜ਼ਮ ਦੀ ਮੌ+ਤ
ਪਰਖ਼ਕਾਲ ਦਾ ਸਮਾਂ ਪੂਰਾ ਕਰ ਚੁੱਕੇ ਮੁਲਾਜ਼ਮਾਂ ਦੀ ਪੇਅ ਫਿਕਸੇਸ਼ਨ ਕਰਨ ਸੰਬੰਧੀ ਵੀ ਸਰਕਾਰ ਕੋਈ ਸੁਹਿਰਦਤਾ ਨਹੀਂ ਦਿਖਾ ਰਹੀ। ਇਸ ਕਰਕੇ ਮੁਲਾਜ਼ਮ ਮਾਨਸਿਕ ਤਣਾਓ ਚ ਗੁਜ਼ਰ ਰਹੇ ਹਨ।ਇਸ ਮੌਕੇ ਹਰਜਿੰਦਰ ਸਿੰਘ, ਸਸ਼ਪਾਲ ਸਿੰਘ, ਯੁੱਧਜੀਤ ਸਿੰਘ ,ਦੀਪਕ ਕੰਬੋਜ, ਜੱਗਾ ਬੋਹਾ, ਜਰਨੈਲ ਸਿੰਘ,ਰਸ਼ਪਾਲ ਸਿੰਘ,ਮੈਡਮ ਨਰਿੰਦਰ ਕੌਰ, ਜਗਜੀਵਨਜੋਤ ਮਾਨਸਾ ,ਗੁਰਵਿੰਦਰ ਮਾਨਸਾ ,ਨਵਜੀਵਨ ਬਰਨਾਲਾ,ਸੁਰਿੰਦਰ ਲੁਧਿਆਣਾ,ਗੁਰਦੀਪ ਸਿੰਘ ਫਾਜ਼ਿਲਕਾ, ਵਿਜੈ ਮੱਟੂ ,ਲੈਕਚਰਾਰ ਈਸ਼ਾ ਨਾਰੰਗ, ਹਰਪ੍ਰੀਤ ਕੌਰ ,ਮਨਦੀਪ ਸਿੰਘ, ਗੁਰਦੀਪ ਸਿੰਘ ਆਦਿ ਆਗੂ ਮੌਜੂਦ ਸਨ।
Share the post "ਪੰਜਾਬ ਪੇਅ ਸਕੇਲ ਨਹੀਂ ਤਾਂ ਵੋਟ ਨਹੀਂ ਦੇ ਨਾਅਰੇ ਨਾਲ ਮੁਲਾਜ਼ਮਾਂ ਨੇ ਵਿੱਢੀ ਮੁਹਿੰਮ"