ਮੁਲਾਜ਼ਮਾਂ ਦੀ ਮਹਾਂਹੜਤਾਲ ਅੱਜ; ਦਫ਼ਤਰ ਰਹਿਣਗੇ ਬੰਦ, ਸੜਕਾਂ ‘ਤੇ ਚੱਲਦੀਆਂ ਰਹਿਣਗੀਆਂ ਬੱਸਾਂ

Date:

spot_img

👉ਹੜਤਾਲ ਦੌਰਾਨ ਹੀ ਮੁੱਖ ਮੰਤਰੀ ਨੇ ਮੁਲਾਜਮ ਜਥੇਬੰਦੀਆਂ ਦੀ ਜਲੰਧਰ ‘ਚ ਮੀਟਿੰਗ ਸੱਦੀ
Punjab News : ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਮੁਲਾਜਮਾਂ ਦੇ ਵੱਲੋਂ ਅੱਜ ਵੀਰਵਾਰ (27 ਅਗਸਤ) ਨੂੰ ਪੰਜਾਬ ਸਰਕਾਰ ਖਿਲਾਫ਼ ਮੋਰਚਾ ਖੋਲਦਿਆਂ ਮਹਾਂਹੜ੍ਹਤਾਲ ਦਾ ਐਲਾਨ ਕੀਤਾ ਹੈ। ਇਸ ਹੜਤਾਲ ਦੌਰਾਨ ਸੂਬੇ ਦੇ ਸਮੂਹ ਸਰਕਾਰੀ ਦਫ਼ਤਰ, ਸਕੂਲ ਤੇ ਕਾਲਜ਼ ਬੰਦ ਰਹਿਣਗੇ। ਇਸਤੋਂ ਇਲਾਵਾ ਸਰਕਾਰੀ ਹਸਪਤਾਲਾਂ ਦੀਆਂ ਓਪੀਡੀਜ਼ ਤੇ ਜਰੂਰੀ ਅਪਰੇਸ਼ਨਾਂ ਨੂੰ ਛੱਡ ਹੋਰ ਸੇਵਾਵਾਂ ਵੀ ਠੱਪ ਰਹਿਣਗੀਆਂ। ਜਦਕਿ ਸੜਕਾਂ ‘ਤੇ ਬੱਸਾਂ ਅਤੇ ਹੋਰ ਆਵਾਜਾਈ ਸਾਧਨ ਆਮ ਦੀ ਤਰ੍ਹਾਂ ਚੱਲਣਗੇ।

ਇਹ ਵੀ ਪੜ੍ਹੋ 👉Finance Minister Harpal Singh Cheema ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ 3 ਘੰਟੇ ਮੀਟਿੰਗਾਂ; ਵਿਭਾਗਾਂ ਨੂੰ ਮੰਗਾਂ ਦੇ ਹੱਲ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ

ਦੂਜੇ ਪਾਸੇ ਮੁਲਾਜਮਾਂ ਦੀ ਮਹਾਂਹੜਤਾਲ ਦੌਰਾਨ ਪੰਜਾਬ ਸਰਕਾਰ ਨੇ ਵੀ ਮੁਲਾਜਮ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਸੱਦ ਲਈ ਹੈ। ਦੁਪਿਹਰ ਇੱਕ ਵਜੇਂ ਜਲੰਧਰ ਦੇ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੰਨ੍ਹਾਂ ਆਗੂਆਂ ਨਾਲ ਗੱਲਬਾਤ ਕਰਨਗੇ ਤੇ ਉਨ੍ਹਾਂ ਨੂੰ ਹੜਤਾਲ ਵਾਪਸ ਲੈਣ ਲਈ ਪ੍ਰੇਰਤ ਕਰਨਗੇ। ਚੱਲ ਰਹੀ ਚਰਚਾਵਾਂ ਮੁਤਾਬਕ ਸਰਕਾਰ ਮੁਲਾਜਮਾਂ ਨੂੰ ਖੁਸ ਕਰਨ ਲਈ ਡੀਏ ਦੀ ਕੁੱਝ ਕਿਸ਼ਤ ਜਾਰੀ ਕਰਨ ਦਾ ਵੀ ਐਲਾਨ ਕਰ ਸਕਦੀ ਹੈ।

ਇਹ ਵੀ ਪੜ੍ਹੋ 👉NHM ਇਮਪਲਾਈਜ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬੱਸ ਅੱਡੇ ਤੱਕ ਕੀਤਾ ਰੋਸ਼ ਮਾਰਚ, ਦਿੱਤਾ ਮੰਗ ਪੱਤਰ

ਜਿਕਰਯੋਗ ਹੈ ਕਿ ਮੁਲਾਜਮ ਜਥੇਬੰਦੀਆਂ ਵੱਲੋਂ ਬਕਾਇਆ ਡੀਏ ਜਾਰੀ ਕਰਨ,ਕੱਚੇ ਕਾਮਿਆਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਆਦਿ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਦਰਜ਼ਨਾਂ ਵਾਰ ਸਰਕਾਰ ਤੇ ਜਥੇਬੰਦੀਆਂ ਵਿਚਕਾਰ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਪ੍ਰੰਤੂ ਗੱਲ ਸਿਰੇ ਨਹੀਂ ਚੜੀ। ਇਸ ਦੌਰਾਨ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਵੀ ਜਾ ਚੁੱਕਿਆ ਹੈ, ਜਿੱਥੇ ਅਦਾਲਤ ਨੇ ਮੁਲਾਜਮਾਂ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related