Maur ਦਾ ਕਿਰਨ ਹਸਪਤਾਲ ਚਰਚਾ ‘ਚ; ਡਾਕਟਰ ਨੂੰ ਧਮਕੀਆਂ ਦੇਣ ਦੇ ਮਾਮਲੇ ‘ਚ ਮਰੀਜ਼ ਦਾ ਪੋਤਾ ਗ੍ਰਿਫਤਾਰ

Date:

spot_img

Maur Mandi News : Maur Mandi ਦਾ ਕਿਰਨ ਨਰਸਿੰਗ ਹੋਮ ਮੁੜ ਚਰਚਾ ਵਿਚ ਹੈ। ਇੱਥੋਂ ਦੇ ਡਾਕਟਰ ਪਵਨ ਕੁਮਾਰ ਨਾਲ ਧੱਕਾਮੁੱਕੀ ਕਰਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਨੌਜਵਾਨ ਵਿਰੁਧ ਪਰਚਾ ਦਰਜ਼ ਕੀਤਾ ਹੈ। ਡਾ. ਪਵਨ ਕੁਮਾਰ ਪੁੱਤਰ ਦੇਸਰਾਜ ਵਾਸੀ ਕਿਰਨ ਨਰਸਿੰਗ ਹੋਮ ਮੌੜ ਮੰਡੀ ਵੱਲੋਂ ਸਿਮਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮੌੜ ਮੰਡੀ ਵਿਰੁਧ ਸਿਕਾਇਤ ਦਿੱਤੀ ਸੀ। ਜਿਸਦੇ ਵਿਚ ਉਸਨੇ ਦੋਸ਼ ਲਗਾਇਆ ਕਿ 25.08.26 ਨੂੰ ਉਕਤ ਨੌਜਵਾਨ ਆਪਣੇ ਦਾਦੇ ਨੂੰ ਬੀਮਾਰ ਹੋਣ ਕਾਰਨ ਹਸਪਤਾਲ ਲੈ ਕੇ ਆਇਆ ਸੀ।

ਇਹ ਵੀ ਪੜ੍ਹੋ 👉ਮੁਲਾਜ਼ਮਾਂ ਦੀ ਮਹਾਂਹੜਤਾਲ ਅੱਜ; ਦਫ਼ਤਰ ਰਹਿਣਗੇ ਬੰਦ, ਸੜਕਾਂ ‘ਤੇ ਚੱਲਦੀਆਂ ਰਹਿਣਗੀਆਂ ਬੱਸਾਂ

ਪ੍ਰੰਤੂ ਜਦ ਉਸਨੂੰ ਚੈਕ ਕੀਤਾ ਤਾਂ ਉਸਦੀ ਮੌਤ ਹੋ ਚੁੱਕੀ ਸੀ। ਜਿਸ ਸਬੰਧੀ ਪਰਿਵਾਰ ਨੂੰ ਦੱਸਿਆ ਗਿਆ ਤਾ ਨੌਜਵਾਨ ਨੇ ਇਸਨੂੰ ਝੂਠ ਦਸਦਿਆਂ ਉਸਦੀ ਬਾਹ ਫੜ ਲਈ ਅਤੇ ਜਾਨੋ ਮਾਰਨ ਦੀਆ ਧਮਕੀਆਂ ਦਿੱਤੀਆਂ ਅਤੇ ਬਾਅਦ ਵਿੱਚ ਕ੍ਰਿਪਾਨ ਲੈ ਕੇ ਆਇਆ ਅਤੇ ਉਸਦੇ ਉੱਪਰ ਹਮਲਾ ਕਰਨ ਦੀ ਕੋਸਿ਼ਸ਼ ਕੀਤੀ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜਮ ਸਿਮਰਜੀਤ ਸਿੰਘ ਵਿਰੁਧ ਮੁਕੱਦਮਾ ਨੰਬਰ 163 ਮਿਤੀ 26.08.26 109 ਨੂੰ ਅਧੀਨ ਧਾਰਾ 333, 351(3), 324(2) ਅਤੇ ਆਰਮਜ਼ ਐਕਟ 25, 54, 59 ਤਹਿਤ ਪਰਚਾ ਦਰਜ਼ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Bathinda Police ਨੇ ਥਾਣਿਆਂ ‘ਚ ਕਬਾੜ ਬਣ ਰਹੇ ਵਹੀਕਲਾਂ ਦੀ ਨਿਲਾਮੀ ਕਰਕੇ 55 ਲੱਖ ‘ਵੱਟੇ’

👉335 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 384 ਵਹੀਕਲ ਖੁੱਲੀ ਬੋਲੀ...

ਰਾਜਾ ਵੜਿੰਗ ਨੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

👉ਨਸ਼ਿਆਂ ਦੇ ਸੰਕਟ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਲਈ...