👉ਵਿਜੀਲੈਂਸ ਦੀ ਟੀਮ ਅੱਜ ਮੁੜ ਮਜੀਠਿਆ ਨੂੰ ਜਾਂਚ ਲਈ ਮੁੜ ਲਿਜਾ ਸਕਦੀ ਹੈ ਬਾਹਰ
Bikram majithia case : ਲੰਘੀ 25 ਜੂਨ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਦੇ ਕੇਸ ਵਿਚ ਹੁਣ ਕੇਂਦਰੀ ਏਜੰਸੀਆਂ ਵੀ ਸ਼ਾਮਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਮੀਡੀਆ ਵਿਚ ਸਾਹਮਣੇ ਆ ਰਹੀਆਂ ਸੂਚਨਾਵਾਂ ਮੁਤਾਬਕ ਵਿਜੀਲੈਂਸ ਕੋਲ ਇੱਕ ਹਫ਼ਤੇ ਦੇ ਪੁਲਿਸ ਰਿਮਾਂਡ ‘ਤੇ ਚੱਲ ਰਹੇ ਸ਼੍ਰੀ ਮਜੀਠਿਆ ਕੋਲੋਂ ਹੁਣ ਕੇਂਦਰੀ ਜਾਂਚ ਏਜੰਸੀ NCB (Narcotics Control Bureau) ਨੇ ਵੀ ਪੁਛਗਿਛ ਦੀ ਇੱਛਾ ਜਤਾਈ ਹੈ। ਸੂਚਨਾ ਮੁਤਾਬਕ NCB ਵੱਲੋਂ ਇਸ ਸਬੰਧ ਵਿਚ ਪੰਜਾਬ ਵਿਜੀਲੈਂਸ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਦਸਿਆ ਜਾ ਰਿਹਾ।
ਇਹ ਵੀ ਪੜ੍ਹੋ ਕਰੋੜਾਂ ਦੀ ਜਾਇਦਾਦ ਤੋਂ ਹੱਕ ਛੱਡਣ ਦੇ ਮਾਮਲੇ ‘ਚ ਬਠਿੰਡਾ ਨਗਰ ਨਿਗਮ ਦਾ ਸੁਪਰਡੈਂਟ ਫ਼ਸਿਆ, ਨੋਟਿਸ ਜਾਰੀ
ਉਧਰ, ਇਹ ਵੀ ਪਤਾ ਲੱਗਿਆ ਹੈ ਕਿ ਵਿਜੀਲੈਂਸ ਦੀਆਂ ਟੀਮਾਂ ਵੱਲੋਂ ਅੱਜ ਇਸ ਮਾਮਲੇ ਵਿਚ ਪੰਜਾਬ, ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਆਦਿ ਖੇਤਰਾਂ ਵਿਚ ਮਜੀਠਿਆ ਕੇਸ ਨਾਲ ਸਬੰਧਤ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।ਇਸਤੋਂ ਇਲਾਵਾ ਹੁਣ ਤੱਕ ਦੀ ਪੁਛਗਿਛ ਅਤੇ ਹੋਰਨਾਂ ਸਾਥੀਆਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਬੀਤੇ ਕੱਲ ਸਾਬਕਾ ਮੰਤਰੀ ਨੂੰ ਹਿਮਾਚਲ ਦੇ ਮਸ਼ੋਬਰਾ ਸਹਿਤ ਕੁੱਝ ਹੋਰਨਾਂ ਟਿਕਾਣਿਆਂ ‘ਤੇ ਵੀ ਲਿਜਾਇਆ ਗਿਆ ਸੀ ਅਤੇ ਚਰਚਾ ਇਹ ਵੀ ਹੈ ਕਿ ਅੱਜ ਵੀ ਮੁੜ ਮਜੀਠਿਆ ਨੂੰ ਵਿਜੀਲੈਂਸ ਟੀਮ ਪੰਜਾਬ ਤੇ ਹਰਿਆਣਾ ਦੀਆਂ ਕੁੱਝ ਥਾਵਾਂ ‘ਤੇ ਲਿਜਾ ਸਕਦੀ ਹੈ। ਚਰਚਾ ਮੁਤਾਬਕ ਉਨ੍ਹਾਂ ਨੂੰ ਥੋੜੇ ਸਮੇਂ ਵਿਚ ਹੀ ਮਜੀਠਾ ਲਿਆਂਦਾ ਜਾ ਰਿਹਾ।
ਇਹ ਵੀ ਪੜ੍ਹੋ ਵਿੱਤ ਮੰਤਰੀ ਅਤੇ ਸਿਹਤ ਮੰਤਰੀ ਨਾਲ ਮੀਟਿੰਗ ਉਪਰੰਤ ਰੈਜ਼ੀਡੈਂਟ ਡਾਕਟਰਾਂ ਵੱਲੋਂ ਹੜਤਾਲ ਸਮਾਪਤ
ਗੌਰਤਲਬ ਹੈ ਕਿ ਭਲਕੇ ਮਜੀਠਿਆ ਦਾ ਰਿਮਾਂਡ ਖਤਮ ਹੋਣ ਜਾ ਰਿਹਾ ਤੇ ਉਨ੍ਹਾਂ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਸਮੇਂ ਦੌਰਾਨ ਵਿਜੀਲੈਂਸ ਵੱਲੋਂ ਇੱਕ ਹਫ਼ਤੇ ਵਿਚ ਹੋਈ ਪੁਛਗਿਛ ਦੇ ਤੱਥ ਅਦਾਲਤ ਸਾਹਮਣੇ ਰੱਖੇ ਜਾਣਗੇ ਤੇ ਉਸ ਆਧਾਰ ‘ਤੇ ਹੋਰ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਵਿਜੀਲੈਂਸ ਪਹਿਲਾਂ ਹੀ ਕੜੀ ਨਾਲ ਕੜੀ ਜੋੜਣ ਵਿਚ ਲੱਗੀ ਹੋਈ ਹੈ ਤੇ ਇਸਦੇ ਲਈ ਪਹਿਲਾਂ ਮਜੀਠਿਆ ਵਿਰੁਧ ਸਾਲ 2021 ਵਿਚ ਨਸ਼ਾ ਤਸਕਰੀ ਦਾ ਪਰਚਾ ਦਰਜ਼ ਕਰਨ ਵਾਲੇ ਸਾਬਕਾ ਡੀਜੀਪੀ ਸਿਧਾਰਧ ਚੱਟੋਪਿਧਾਏ ਤੋਂ ਇਲਾਵਾ ਈਡੀ ਦੇ ਸਾਬਕਾ ਵਧੀਕ ਡਾਇਰੈਕਟਰ ਨਿਰੰਜਣ ਸਿੰਘ,ਸਾਬਕਾ ਵਿਧਾਇਕ ਬੋਨੀ ਅਜਨਾਲਾ, ਸਾਬਕਾ ਪੀਏ ਤਨਵੀਰ ਗਿੱਲ ਤੋਂ ਇਲਾਵਾ ਨਸ਼ਾ ਤਸਕਰੀ ਦੇ ਕੇਸ ਦਾ ਸਾਹਮਣਾ ਕਰ ਚੁੱਕੇ ਜਗਜੀਤ ਚਾਹਲ ਅਤੇ ਬਿੱਟੂ ਔਲਖ ਨੂੰ ਸੱਦ ਬਿਆਨ ਦਰਜ਼ ਕਰ ਚੁੱਕੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


