Ex CM ਚੰਨੀ ਨੇ ਸੰਸਦ ਵਿੱਚ ਅੰਮ੍ਰਿਤਪਾਲ ਸਿੰਘ ਤੇ ਸਿੱਧੂ ਮੂਸੇਵਾਲਾ ਦਾ ਚੁੱਕਿਆ ਮੁੱਦਾ

0
12

ਦਮਦਾਰ ਭਾਸ਼ਣ ਰਾਹੀਂ ਘੇਰੀ ਮੋਦੀ ਸਰਕਾਰ

ਨਵੀਂ ਦਿੱਲੀ, 25 ਜੁਲਾਈ: ਸੰਸਦ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਹਲਕੇ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਅਤੇ ਗਾਇਕ ਸਿੱਧੂ ਮੂਸੇਵਾਲਾ ਦਾ ਮੁੱਦਾ ਚੁੱਕਿਆ। ਬਜਟ ‘ਤੇ ਬਹਿਸ ਦੌਰਾਨ ਆਪਣੇ ਭਾਸ਼ਣ ਵਿੱਚ ਗਰਮ ਦਿਖਾਈ ਦੇ ਰਹੇ ਚੰਨੀ ਨੇ ਕੇਂਦਰ ਸਰਕਾਰ ਉੱਪਰ ਖੂਬ ਰਗੜੇ ਲਗਾਏ ।
ਇਸ ਦੌਰਾਨ ਉਹਨਾਂ ਦੀ ਸੰਸਦ ਦੇ ਵਿੱਚ ਮੌਜੂਦ ਕੇਂਦਰੀ ਮੰਤਰੀ ਰਵਨੀਤ ਬਿੱਟੂ ਨਾਲ ਵੀ ਝੜਪ ਹੋਈ। ਚੰਨੀ ਨੇ ਕੇਂਦਰ ਉੱਪਰ ਅਣਬੋਲੀ ਐਮਰਜੰਸੀ ਲਗਾਉਣ ਦਾ ਦੋਸ਼ ਲਗਾਉਂਦਿਆਂ ਖੰਡੂਰ ਸਾਹਿਬ ਹਲਕੇ ਤੋਂ ਆਜ਼ਾਦ ਚੋਣ ਜਿੱਤੇ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਉੱਪਰ ਐਨਐਸਏ ਲਗਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਅਜਿਹਾ ਕਰਕੇ ਸਰਕਾਰ ਉਸ ਹਲਕੇ ਦੇ ਲੋਕਾਂ ਦੀ ਆਵਾਜ਼ ਬੰਦ ਕਰ ਰਹੀ ਹੈ।
ਇਸੇ ਤਰ੍ਹਾਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ‘ਚ ਹਾਲੇ ਤੱਕ ਇਨਸਾਫ ਨਾ ਮਿਲਣ ਅਤੇ ਇਸ ਕਤਲ ਦੇ ਮਾਸਟਰ ਮਾਇੰਡ ਮੰਨੇ ਜਾਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਾਮਲੇ ‘ਤੇ ਵੀ ਚੰਨੀ ਨੇ ਮੋਦੀ ਸਰਕਾਰ ਉਪਰ ਨਿਸ਼ਾਨੇ ਲਗਾਏ।ਆਪਣੇ ਦਮਦਾਰ ਭਾਸ਼ਣ ਦੇ ਵਿੱਚ ਚੰਨੀ ਨੇ ਕੇਂਦਰ ਉੱਪਰ ਦਲਿਤਾਂ ਦੇ ਵਜੀਫੇ ਰੋਕਣ ਅਤੇ ਬਜਟ ਵਿੱਚ ਕਾਣੀ ਵੰਡ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਸਿਰਫ ਆਪਣੇ ਆਪ ਨੂੰ ਬਚਾਉਣ ਤੇ ਲੱਗੀ ਹੋਈ ਹੈ।

LEAVE A REPLY

Please enter your comment!
Please enter your name here