Canada ‘ਚ ਦੋਸਤ ਨੂੰ ਮਿਲਣ ਆਈ ਪੰਜਾਬਣ ਲੜਕੀ ਦੀ ਗੋ*ਲੀ ਲੱਗਣ ਕਾਰਨ ਮੌ*ਤ

Date:

spot_img

Canada News : Canada ਦੇ ਸ਼ਹਿਰ ਐਡਮਿੰਟਨ ‘ਚ ਇੱਕ ਪੰਜਾਬਣ ਲੜਕੀ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਮ੍ਰਿਤਕ ਲੜਕੀ ਜੈਜ਼ਮੀਨ ਢੇਸੀ (16 ਸਾਲ) ਘਟਨਾ ਸਮੇਂ ਆਪਣੇ ਦੋਸਤ ਨੂੰ ਮਿਲਣ ਆਈ ਹੋਈ ਸੀ। ਮੁਢਲੀ ਪੜਤਾਲ ਤੋਂ ਬਾਅਦ ਐਡਮਿੰਟਨ ਪੁਲਿਸ ਨੇ ਲੜਕੀ ਦੀ ਮੌਤ ਦੇ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਲੜਕੀ ਦੀ ਲਾਸ਼ ਦਾ ਭਲਕੇ ਪੋਸਟਮਾਰਟਮ ਕੀਤਾ ਜਾਵੇਗਾ, ਜਿਸਤੋਂ ਬਾਅਦ ਉਸਦੀ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ। ਦਸਿਆ ਜਾ ਰਿਹਾ ਇਹ ਘਟਨਾ ਉਕਤ ਸ਼ਹਿਰ ਦੇ 139 ਐਵੇਨਿਊ ਅਤੇ 32 ਸਟਰੀਟ ਦੇ ਖੇਤਰ ਵਿੱਚ ਐਤਵਾਰ 16 ਅਗਸਤ 2026 ਨੂੰ ਵਾਪਰੀ ਹੈ।

ਇਹ ਵੀ ਪੜ੍ਹੋ 👉War on Gangster; Punjab Police ਵੱਲੋਂ ਬੰਬੀਹਾ ਗੈਂਗ ਦੇ 3 ਗੁਰਗੇ ਮਲੇਸ਼ੀਆ ਤੋਂ ਡਿਪੋਰਟ

ਐਡਮਿੰਟਨ ਪੁਲਿਸ ਸਰਵਿਸ (ਈਪੀਐਸ) ਨੇ ਇੱਕ ਨਿਊਜ਼ ਰਿਲੀਜ਼ ਵਿੱਚ ਦਸਿਆ ਕਿ ਘਟਨਾ ਵਾਲੇ ਦਿਨ ਸਵੇਰੇ 7 ਵਜੇ ਉਕਤ ਇਲਾਕੇ ਵਿਚ ਗੋਲੀਬਾਰੀ ਦੀ ਘਟਨਾ ਵਾਪਰਨ ਦੀ ਸੂਚਨਾ ਮਿਲੀ ਸੀ। ਜਿਸਤੋਂ ਬਾਅਦ ਜਦ ਪੁਲਿਸ ਟੀਮ ਦੱਸੀ ਹੋਈ ਜਗ੍ਹਾਂ ‘ਤੇ ਪੁੱਜੀ ਤਾਂ ਉਕਤ ਲੜਕੀ ਗੰਭੀਰ ਜਖ਼ਮੀ ਹਾਲਾਤ ਵਿਚ ਪਈ ਲਹੂ-ਲੁਹਾਨ ਹੋਈ ਪਈ ਸੀ। ਪੁਲਿਸ ਨੇ ਲੜਕੀ ਨੂੰ “ਗੰਭੀਰ ਜ਼ਖਮੀ” ਵਿਚ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਸਦੀ ਮੌਤ ਹੋ ਗਈ। ਈਪੀਐਸ ਮੁਤਾਬਕ ਇਸ ਮਾਮਲੇ ਵਿਚ ਇੱਕ ਗ੍ਰਿਫਤਾਰੀ ਕੀਤੀ ਗਈ ਹੈ, ਪਰੰਤੂ ਉਸਦੀ ਪਹਿਚਾਣ ਹਾਲੇ ਜਨਤਕ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ 👉ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲਿਆ

ਇਹ ਵੀ ਗੱਲ ਸਾਹਮਣੇ ਆਈ ਹੈ ਕਿ ਘਟਨਾ ਤੋਂ ਪਹਿਲਾਂ ਗੁਆਂਢੀਆਂ ਵੱਲੋਂ ਉਸ ਘਰ ਵਿਚ ਚੀਕ-ਚਿਹਾੜਾ ਤੇ ਉੱਚੀਆਂ-ਉੱਚੀਆਂ ਅਵਾਜ਼ਾਂ ਸੁਣੀਆਂ ਸਨ। ਸੂਚਨਾ ਮੁਤਾਬਕ ਜੈਜ਼ਮੀਨ ਢੇਸੀ ਆਪਣੀ ਮਾਂ ਤੇ ਇੱਕ ਛੋਟੇ ਭੈਣ-ਭਰਾ ਨਾਲ ਰਹਿੰਦੀ ਸੀ ਤੇ ਘਟਨਾ ਵਾਲੀ ਰਾਤ ਉਹ ਆਪਣੇ ਦੋਸਤ ਕੋਲ ਆਈ ਹੋਈ ਸੀ। ਉਧਰ, ਢੇਸੀ ਦੇ ਚਚੇਰੇ ਭਰਾਵਾਂ ਦੇ ਇੱਕ ਸਮੂਹ ਦੁਆਰਾ ਉਸਦੀ ਮਾਂ ਅਤੇ ਪਰਿਵਾਰ ਦੀ ਸਹਾਇਤਾ ਕਰਨ ਲਈ ਇੱਕ ਗੋ ਫੰਡ ਮੀ ਮੁਹਿੰਮ ਚਲਾਈ ਹੈ। ਫ਼ਿਲਹਾਲ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Social Media influencer Mad Sandhu ਦਾ Amritsar ‘ਚ ਗੋ/ਲੀ/ਆਂ ਮਾਰ ਕੇ ਕ/ਤ/ਲ

Amritsar News: ਪੰਜਾਬ ਦੇ ਚਰਚਿਤ Social Media influencer Mad...

Haryana के सभी मंत्रियों और विधायकों से प्रधानमंत्री की मुलाकात ऐतिहासिक और प्रेरणादायकः मुख्यमंत्री नायब सैनी

👉मुख्यमंत्री नायब सिंह सैनी बोले- प्रधानमंत्री श्री नरेंद्र मोदी...