Sports News: ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਮਤਾ ਖੁਰਾਣਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਚਮਕੌਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਸਕੂਲ ਖੇਡਾਂ ਦੇ ਚੌਥੇ ਪੜਾਅ ਦੇ ਦੂਜੇ ਦਿਨ ਵੱਖ-ਵੱਖ ਖੇਡਾਂ ਦੇ ਰੋਮਾਂਚਕ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀ ਜਸਵੀਰ ਸਿੰਘ ਗਿੱਲ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ, ਕਮਲਾ ਨਹਿਰੂ ਕਲੋਨੀ ਵਿਖੇ ਪਹੁੰਚੇ ਅਤੇ ਖੋ-ਖੋ ਦੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਸ਼ਹੀਦ ਭਗਤ ਸਿੰਘ ਸਟੇਡੀਅਮ ਬਠਿੰਡਾ ਵਿਖੇ ਸਥਿਤ ਜੂਡੋ ਹਾਲ ਵਿੱਚ ਕਰਾਟੇ ਦੇ ਮੁਕਾਬਲੇ ਸ਼ੁਰੂ ਕਰਵਾਏ।
ਇਹ ਵੀ ਪੜ੍ਹੋ 👉Big News; Bhagwant Mann govt ਵੱਲੋਂ ਬਿਜਲੀ ਦੇ ਵੱਧ ਆਏ ਬਿੱਲਾਂ ਤੋਂ ਪ੍ਰਭਾਵਿਤ ਖਪਤਕਾਰਾਂ ਲਈ ਵੱਡੀ ਰਾਹਤ ਦਾ ਐਲਾਨ
ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਰਾਟੇ ਵਰਗੀ ਖੇਡ ਬੱਚਿਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਸਵੈ-ਰੱਖਿਆ ਦੀ ਭਾਵਨਾ ਅਤੇ ਹਿੰਮਤ ਪੈਦਾ ਕਰਦੀ ਹੈ। ਉਨ੍ਹਾਂ ਖਿਡਾਰੀਆਂ ਨੂੰ ਪੂਰੀ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਭਾਗ ਲੈਣ ਅਤੇ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।। ਕਰਾਟੇ ਅੰਡਰ-14 ਵਿੱਚ -22 ਕਿਲੋ ਵਿੱਚ ਦਮਨਪ੍ਰੀਤ ਕੌਰ ਪਹਿਲੇ, ਸਾਹਿਜਪ੍ਰੀਤ ਕੌਰ ਦੂਜੇ ਅਤੇ ਪ੍ਰਬਜੋਤ ਕੌਰ ਤੇ ਸੀਮਾ ਕੌਰ ਤੀਜੇ, -24 ਕਿਲੋ ਵਿੱਚ ਸਨਵੀਰ ਕੌਰ ਪਹਿਲੇ, ਜਸਪ੍ਰੀਤ ਕੌਰ ਦੂਜੇ ਤੇ ਕੁਸਮ ਤੀਜੇ, -26 ਕਿਲੋ ਵਿੱਚ ਅੰਸ਼ਪ੍ਰੀਤ ਕੌਰ ਪਹਿਲੇ, ਹਰਜਸਲੀਨ ਕੌਰ ਦੂਜੇ ਤੇ ਧਰੀ ਅਤੇ ਮਨਪ੍ਰੀਤ ਕੌਰ ਤੀਜੇ, -30 ਕਿਲੋ ਵਿੱਚ ਅੰਸ਼ਪ੍ਰੀਤ ਕੌਰ ਪਹਿਲੇ, ਹਰਮਨਪ੍ਰੀਤ ਕੌਰ ਦੂਜੇ ਤੇ ਹਰਮਨਦੀਪ ਕੌਰ ਅਤੇ ਗੁਰਵੀਰ ਸਿੰਘ ਤੀਜੇ, -34 ਕਿਲੋ ਵਿੱਚ ਪਵਨਦੀਪ ਕੌਰ ਪਹਿਲੇ, ਜੋਬਨਪ੍ਰੀਤ ਦੂਜੇ ਤੇ ਏਕਮ ਕੌਰ ਅਤੇ ਹਰਪ੍ਰੀਤ ਕੌਰ ਤੀਜੇ, -46 ਕਿਲੋ ਵਿੱਚ ਏਕਮ ਕੌਰ ਪਹਿਲੇ, ਖੁਸ਼ਪ੍ਰੀਤ ਕੌਰ ਦੂਜੇ ਤੇ ਸਾਕਸ਼ੀ ਅਤੇ ਖੁਸ਼ਪ੍ਰੀਤ ਕੌਰ ਤੀਜੇ ਅਤੇ -50 ਕਿਲੋ ਵਿੱਚ ਸਾਂਚੀ ਪਹਿਲੇ, ਐਂਚਲ ਦੂਜੇ ਤੇ ਅਮਾਨਤ ਕੌਰ ਅਤੇ ਸੁਹਾਨਾ ਤੀਜੇ ਸਥਾਨ ’ਤੇ ਰਹੇ।
ਇਹ ਵੀ ਪੜ੍ਹੋ 👉ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਪੰਜਾਬ ‘ਚ ‘ਭੰਬਲਭੂਸਾ’ ਬਰਕਰਾਰ !
ਖੋ-ਖੋ ਅੰਡਰ-14 ਲੜਕਿਆਂ ਵਿੱਚ ਤਲਵੰਡੀ ਸਾਬੋ ਨੇ ਪਹਿਲਾ, ਮੌੜ ਮੰਡੀ ਨੇ ਦੂਜਾ ਅਤੇ ਬਠਿੰਡਾ-2 ਨੇ ਤੀਜਾ ਸਥਾਨ ਹਾਸਲ ਕੀਤਾ, ਜਦਕਿ ਲੜਕੀਆਂ ਵਿੱਚ ਬਠਿੰਡਾ-2 ਪਹਿਲੇ, ਸੰਗਤ ਦੂਜੇ ਅਤੇ ਗੋਨਿਆਣਾ ਮੰਡੀ ਤੀਜੇ ਸਥਾਨ ’ਤੇ ਰਹੀ। ਬੈਡਮਿੰਟਨ ਅੰਡਰ-14 ਲੜਕੀਆਂ ਵਿੱਚ ਸੰਗਤ ਨੇ ਪਹਿਲਾ, ਬਠਿੰਡਾ-2 ਨੇ ਦੂਜਾ ਅਤੇ ਬਠਿੰਡਾ-1 ਨੇ ਤੀਜਾ ਸਥਾਨ ਹਾਸਲ ਕੀਤਾ, ਜਦਕਿ ਅੰਡਰ-17 ਲੜਕੀਆਂ ਵਿੱਚ ਤਲਵੰਡੀ ਸਾਬੋ ਪਹਿਲੇ, ਬਠਿੰਡਾ-2 ਦੂਜੇ ਅਤੇ ਬਠਿੰਡਾ-1 ਤੀਜੇ ਸਥਾਨ ’ਤੇ ਰਿਹਾ।ਇਸ ਮੌਕੇ ਜਗਦੀਸ ਕੁਮਾਰੀ ਲੈਕ ਫਿਜੀਕਲ, ਕੇਵਲ ਸਿੰਘ ਲੈਕ ਫਿਜੀਕਲ, ਸੁਖਜੀਤ ਸਿੰਘ ਡੀ ਪੀ ਈ, ਸਿੰਗਾਰਾ ਸਿੰਘ ਪੀ ਟੀ ਆਈ, ਜਸਵੀਰ ਕੌਰ ਲੈਕ ਫਿਜੀਕਲ, ਜਗਮੋਹਨ ਸਿੰਘ ਡੀ ਪੀ ਈ, ਗੁਰਦੀਪ ਸਿੰਘ ਪੀ ਟੀ ਆਈ, ਮਨਦੀਪ ਸਿੰਘ ਡੀ ਪੀ ਈ, ਗੁਰਪ੍ਰੀਤ ਸਿੰਘ ਡੀ ਪੀ ਈ, ਗੁਰਬਿੰਦਰ ਕੌਰ ਪੀ ਟੀ ਆਈ, ਤਰਲੋਚਨ ਸਿੰਘ ਡੀ ਪੀ ਈ, ਹਰਜਿੰਦਰ ਸ਼ਰਮਾਂ ਡੀ ਪੀ ਈ, ਨਵਦੀਪ ਕੌਰ ਡੀ ਪੀ ਈ ਆਦਿ ਹਾਜਰ ਰਹੇ |
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




