WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਸ਼ੁਰੂ: ਹਰਿਆਣਾ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਜੰਗੀ ਤਿਆਰੀਆਂ

ਚੰਡੀਗੜ੍ਹ, 12 ਫ਼ਰਵਰੀ : ਕਿਸਾਨੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਦਿੱਤੇ ਸੱਦੇ ਤਹਿਤ ਹਜ਼ਾਰਾਂ ਕਿਸਾਨਾਂ ਨੇ ਟਰੈਕਟਰਾਂ ਦੇ ਰਾਹੀਂ ਦਿੱਲੀ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਹਰਿਆਣਾ ਸਰਕਾਰ ਨੇ ਵੀ ਕਿਸਾਨਾਂ ਨੂੰ ਰੋਕਣ ਲਈ ਜੰਗੀ ਪੱਧਰ ‘ਤੇ ਤਿਆਰੀਆਂ ਕੀਤੀਆਂ ਹੋਈਆਂ ਹਨ। ਪੰਜਾਬ ਹਰਿਆਣਾ ਬਾਰਡਰ ਨੂੰ ਕਈ ਕਈ ਪਰਤਾਂ ਦੀ ਬੈਰੀਗੇਡਿੰਗ ਕਰਕੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹਰਿਆਣਾ ਪੁਲਿਸ ਦੇ ਨਾਲ ਨਾਲ ਪੈਰਾਮਿਲਟਰੀ ਫੋਰਸੀ ਦੀਆ ਸੈਂਕੜੇ ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ। ਮੌਜੂਦਾ ਸਥਿਤੀ ਨੂੰ ਦੇਖਦਿਆਂ ਕਿਸਾਨਾਂ ਵੱਲੋਂ ਵੀ ਹਰਿਆਣਾ ਬਾਰਡਰ ਪਾਰ ਕਰਨ ਦੇ ਲਈ ਰਣਨੀਤੀ ਬਣਾਉਣ ਸਬੰਧੀ ਰਾਜਪੁਰਾ ਦੇ ਨੇੜੇ ਉਚ ਪੱਧਰੀ ਮੀਟਿੰਗ ਕੀਤੀ ਜਾ ਰਹੀ ਹੈ।

ਹਰਿਆਣਾ ਦੇ ਗ੍ਰਹਿ ਮੰਤਰੀ ਦਾ ਐਲਾਨ: ਸੂਬੇ ਦੇ ਲੋਕਾਂ ਦੀ ਸਰੱਖਿਆ ਅਤੇ ਸ਼ਾਂਤੀ ਲਈ ਸਾਨੂੰ ਜੋ ਕਰਨਾ ਪਵੇਗਾ, ਉਹ ਕਰਾਂਗੇ

ਜਿਸ ਤੋਂ ਬਾਅਦ ਅੱਗੇ ਵੱਲ ਚਾਲੇ ਪਾਏ ਜਾਣਗੇ। ਉੰਝ ਪੰਜਾਬ ਦੇ ਹਰਿਆਣਾ ਨਾਲ ਲੱਗਦੇ ਵੱਖ-ਵੱਖ ਬਾਰਡਰਾਂ ਵੱਲ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦਾ ਆਗਮਨ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ ਬੀਤੀ ਰਾਤ ਕਈ ਗੇੜਾਂ ਵਿੱਚ ਕੇਂਦਰ ਦੇ ਤਿੰਨ ਮੰਤਰੀਆਂ ਨਾਲ ਕਿਸਾਨ ਆਗੂਆਂ ਦੀ ਹੋਈ ਮੀਟਿੰਗ ਵੀ ਕੋਈ ਬਹੁਤਾ ਸਫਲ ਨਹੀਂ ਰਹਿ ਸਕੀ। ਕਿਸਾਨ ਆਗੂਆਂ ਨੇ ਇਸ ਗੱਲ ਦਾ ਖੁਦ ਖੁਲਾਸਾ ਕਰਦਿਆਂ ਦਾਅਵਾ ਕੀਤਾ ਹੈ ਕਿ ਕਿਸਾਨਾਂ ਦੀ ਮੁੱਖ ਮੰਗ ਐਮਐਸਪੀ ਦੀ ਕਾਨੂੰਨੀ ਗਰੰਟੀ ਅਤੇ ਕਿਸਾਨਾਂ ਦੇ ਕਰਜੇ ਉੱਪਰ ਮੁਕੰਮਲ ਲੀਕ ਮਾਰਨ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਹੱਥ ਪੱਲਾ ਨਹੀਂ ਫੜਾਇਆ ਜਾ ਰਿਹਾ। ਜਦੋਂ ਕਿ ਕਿਸਾਨਾਂ ਦੀਆਂ ਹੋਰਨਾਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਜਰੂਰ ਦਿੱਤਾ ਜਾ ਰਿਹਾ।

ਔਰਤਾਂ ਦੀ ਲੜਾਈ ਨੇ ਬੱਸ ਪਲਟਾਈ, ਦਰਜ਼ਨਾਂ ਸਵਾਰੀਆਂ ਗੰਭੀਰ ਜਖਮੀ

ਸੂਚਨਾ ਮੁਤਾਬਿਕ ਕੇਂਦਰੀ ਮੰਤਰੀ ਪੀਯੂਸ ਗੋਇਲ, ਅਰਜਨ ਮੁੰਡਾ ਅਤੇ ਨਿਤਿਆਨੰਦ ਰਾਏ ਵੱਲੋਂ ਕਿਸਾਨ ਆਗੂਆਂ ਨਾਲ ਕੀਤੀ ਮੀਟਿੰਗ ਦੇ ਵਿੱਚ ਐਮਐਸਪੀ ਦੇ ਮੁੱਦੇ ‘ਤੇ ਇੱਕ ਸਾਂਝੀ ਉੱਚ ਪੱਧਰੀ ਕਮੇਟੀ ਬਣਾਉਣ ਲਈ ਕਿਹਾ ਗਿਆ ਹੈ। ਜਿਸ ਦੇ ਵਿੱਚ ਕਿਸਾਨ ਆਗੂਆਂ ਨੂੰ ਵੀ ਸ਼ਾਮਿਲ ਕਰਨ ਦੀ ਆਫਰ ਦਿੱਤੀ ਗਈ ਹੈ। ਮੀਟਿੰਗ ਅਸਫਲ ਰਹਿਣ ਤੋਂ ਬਾਅਦ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ। ਹਾਲਾਂਕਿ ਕਿਸਾਨ ਆਗੂ ਇਹ ਵੀ ਕਹਿ ਰਹੇ ਹਨ ਕਿ ਉਹ ਪੂਰਾ ਸੰਘਰਸ਼ ਸ਼ਾਂਤਮਈ ਤਰੀਕੇ ਦੇ ਨਾਲ ਚਲਾਉਣਗੇ ਅਤੇ ਨਾਲ ਦੀ ਨਾਲ ਗੱਲਬਾਤ ਦੇ ਦਰਵਾਜ਼ੇ ਵੀ ਖੁੱਲੇ ਰੱਖਣਗੇ। ਉਧਰ ਹਰਿਆਣਾ ਸਰਕਾਰ ਨੇ ਵੀ ਕਿਸਾਨਾਂ ਨੂੰ ਆਪਣੇ ਸੂਬੇ ਵਿੱਚ ਦਾਖਲ ਹੋ ਕੇ ਦਿੱਲੀ ਵੱਲ ਵਧਣ ਤੋਂ ਰੋਕਣ ਲਈ ਪੂਰੇ ਯਤਨ ਲਗਾ ਦਿੱਤੇ ਹਨ।

ਬਠਿੰਡਾ ਜੇਲ੍ਹ ‘ਚ ਹਿੰਸਕ ਝੜਪ, ਗੈਂਗਸਟਰ ਦੀਪਕ ਮੁੰਡੀ ਤੇ ਸਾਥੀਆਂ ਵੱਲੋਂ ਸਹਾਇਕ ਸੁਪਰਡੈਂਟ ‘ਤੇ ਕੀਤਾ ਹਮਲਾ

ਹਰੇਕ ਬਾਰਡਰ ਉੱਪਰ ਕਈ ਕਈ ਪਰਤਾਂ ਦੀ ਸੁਰੱਖਿਆ ਅਤੇ ਬੈਰੀਗੇਡਿੰਗ ਕੀਤੀ ਗਈ ਹੈ। ਜਿਸ ਦੇ ਵਿੱਚ ਕੰਕਰੀਟ ਦੀਆਂ ਕੰਧਾਂ, ਸੜਕਾਂ ਦੇ ਵਿੱਚ ਨੁਕੀਲੇ ਕਿੱਲ ਗੱਡਣ ਤੋਂ ਇਲਾਵਾ ਕੰਡਆਲੀ ਤਾਰ, ਰੇਤੇ ਨਾਲ ਭਰੇ ਟਿੱਪਰ ਤੇ ਜੇਸੀਬੀ ਮਸ਼ੀਨਾਂ ਆਦਿ ਖੜੀਆਂ ਕੀਤੀਆਂ ਗਈਆਂ ਹਨ ਤਾਂ ਕਿ ਕਿਸਾਨ ਪੂਰੀ ਤਾਕਤ ਲਗਾਉਣ ਦੇ ਬਾਵਜੂਦ ਵੀ ਇਹ ਰੋਕਾਂ ਹਟਾ ਨਾ ਸਕਣ। ਇਸ ਦੇ ਇਲਾਵਾ ਕੇਂਦਰ ਵੱਲੋਂ ਵੀ ਪੈਰਾਮਿਲਟਰੀ ਫੋਰਸ ਦੀਆਂ ਕਾਫੀ ਸਾਰੀਆਂ ਕੰਪਨੀਆਂ ਕਿਸਾਨਾਂ ਨੂੰ ਪੰਜਾਬ ਵਿੱਚ ਹੀ ਰੋਕਣ ਦੇ ਲਈ ਹਰਿਆਣਾ ਦੀਆਂ ਸਰਹੱਦਾਂ ‘ਤੇ ਭੇਜੇ ਗਈਆਂ ਹਨ ।ਹਰਿਆਣਾ ਦੇ ਕਰੀਬ ਅੱਧੀ ਦਰਜਨ ਜਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਵੀ ਮੁਅਤਲ ਕਰ ਦਿੱਤੀਆਂ ਗਈਆਂ ਹਨ।

 

Related posts

ਰੱਦ ਕੀਤੇ ਕਾਨੂੰਨ ਚੋਰ ਮੋਰੀ ਰਾਹੀ ਲਾਗੂ ਕਰਨਾ ਚਾਹੁੰਦੀ ਸਰਕਾਰ: ਯਾਤਰੀ,ਸੰਦੋਹਾ

punjabusernewssite

ਆਪ ਸਰਕਾਰ ਦਾ ਪਲੇਠਾ ਬਜ਼ਟ, ਸਿਰਫ਼ ਕਾਗਜ਼ੀ ਗੱਲਾਂ: ਰੇਸ਼ਮ ਸਿੰਘ ਯਾਤਰੀ

punjabusernewssite

ਉਗਰਾਹਾਂ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਦੁਆਰਾ ਹੜਤਾਲੀ ਮੁਲਾਜ਼ਮਾਂ ਉੱਤੇ ਐਸਮਾ ਲਾਗੂ ਕਰਨ ਦੀ ਕੀਤੀ ਨਿੰਦਾ

punjabusernewssite