ਫੈਕਟਰੀ ਟੂ ਡਾਇਰੈਕਟ ਫਾਰਮਰ ਅਤੇ ਫਾਰਮਰ ਟੂੰ ਡਾਇਰੈਕਟ ਫੈਕਟਰੀ ਨਾਲ ਕਿਸਾਨਾਂ ਦੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ:ਕ੍ਰਿਸ਼ਣ ਕੁਮਾਰ ਬੇਦੀ

Date:

spot_img

Haryana News: ਹਰਿਆਣਾ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਐਫ.ਟੂ.ਡੀ.ਐਫ. ਯਾਨੀ ਫੈਕਟਰੀ ਟੂ ਡਾਇਰੈਕਟ ਫਾਰਮਰ ਅਤੇ ਫਾਰਮਰ ਟੂੰ ਡਾਇਰੈਕਟ ਫੈਕਟਰੀ ਨਾਲ ਕਿਸਾਨਾਂ ਦੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਕਿਸਾਨਾਂ ਤੋਂ ਸਿੱਧਾ ਸਮਾਨ ਫੈਕਟਰੀ ਵਿਚ ਖਰੀਦਿਆ ਜਾਵੇਗਾ ਅਤੇ ਫੈਕਟਰੀ ਤੋਂ ਸਿੱਧਾ ਸਮਾਨ ਵੀ ਕਿਸਾਨਾਂ ਕੋਲ ਆਵੇਗਾ। ਇਸ ਵਿਚ ਕੋਈ ਬਿਚੌਲਾ ਨਹੀਂ ਹੈ। ਫੈਕਟਰੀ ਰਾਹੀਂ ਕਿਸਾਨਾਂ ਤੋਂ ਖਰੀਦਿਆ ਗਿਆ ਸਮਾਨ ਖਪਤਕਾਰਾਂ ਤਕ ਜਾਵੇਗ, ਜਿਸ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ।ਹਰਿਆਣਾ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨਰਵਾਨਾ ਵਿਚ ਜੀਂਦ ਰੋਡ ਸਥਿਤ ਸਨਅਤੀ ਖੇਤਰ ਵਿਚ ਲਗਾਏ ਗਏ ਕਿਸਾਨ ਮੇਲੇ ਦੀ ਸ਼ੁਰੂਆਤ ਕਰਨ ਤੋਂ ਬਾਅਦ ਕਿਸਾਨਾਂ ਨੂੰ ਸੰਬੋਧਤ ਕਰ ਰਹੇ ਸਨ।

ਇਹ ਵੀ ਪੜ੍ਹੋ  ਕਿਸਾਨਾਂ ਤੇ ਕੇਂਦਰ ਵਿਚਕਾਰ ਚੰਡੀਗੜ੍ਹ ’ਚ ਮੀਟਿੰਗ ਅੱਜ, ਕੇਂਦਰੀ ਖੇਤੀਬਾੜੀ ਮੰਤਰੀ ਹੋਣਗੇ ਸ਼ਾਮਲ

ਮੇਲੇ ਵਿਚ ਕਿਸਾਨਾਂ ਨੂੰ ਬੀਜ ਤੋਂ ਬਾਜਾਰ ਤਕ ਦੀ ਜਾਣਕਾਰੀ ਦਿੱਤੀ ਗਈ ਅਤੇ ਖੇਤੀਬਾੜੀ ਸੰਦ ‘ਤੇ ਭਾਰੀ ਛੋਟ ਵੀ ਦਿੱਤੀ ਗਈ। ਇਸ ਮੇਲੇ ਵਿਚ ਟੈ੍ਰਕਟਰ, ਖੇਤੀਬਾੜੀ ਨਾਲ ਸਬੰਧਤ ਵੱਖ-ਵੱਖ ਸੰਦ, ਖਾਦ, ਬੀਜ, ਦਵਾਈ, ਮਸਾਲੇ ਆਦਿ ਹੋਰ ਖਾਣ-ਪੀਣ ਦੀ ਸਮੱਗਰੀ ਦੇ ਸਟਾਲ ਲਗਾਏ ਗਏ ਸਨ। ਕੈਬਿਨੇਟ ਮੰਤਰੀ ਨੇ ਮੇਲੇ ਵਿਚ ਲਗਾਏ ਗਏ ਸਟਾਲਾਂ ਨੂੰ ਵੇਖਿਆ। ਮੇਲੇ ਵਿਚ ਕਿਸਾਨਾਂ ਵੱਲੋਂ ਖੇਤੀ ਨਾਲ ਸਬੰਧਤ ਸੰਦ ਵੀ ਖਰੀਦੇ ਗਏ।ਕੈਬਿਨੇਟ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਸੂਬੇ ਵਿਚ ਹੋਈ ਗੜੇਮਾਰੀ ਨਾਲ ਫਸਲਾਂ ਨੂੰ ਹੋਏ ਨੁਕਸਾਨ ਦੀ ਚਿੰਤਾ ਕਰਨ ਦੀ ਲੋਂੜ ਨਹੀਂ ਹੈ। ਕਿਸਾਨਾਂ ਨੂੰ ਕਿਸੇ ਵੀ ਪਟਵਾਰੀ ਕੋਲ ਜਾਣ ਦੀ ਲੋਂੜ ਨਹੀਂ ਹੈ। ਸਰਕਾਰੀ ਵੱਲੋਂ ਇਸ ਲਈ ਵਿਸ਼ੇਸ਼ ਗਿਰਦਵਾਰੀ ਕਰਵਾਈ ਜਾਵੇਗੀ। ਕਿਸੇ ਵੀ ਕਿਸਾਨ ਨੂੰ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਸੂਬਾ ਸਰਕਾਰ ਕਿਸਾਨਾਂ ਨਾਲ ਖੜੀ ਹੈ।

ਇਹ ਵੀ ਪੜ੍ਹੋ  ਮੋਗਾ ਪੁਲਿਸ ਵੱਲੋ 500 ਗ੍ਰਾਮ ਹੈਰੋਇਨ ਸਮੇਤ 1 ਨਸ਼ਾ ਤਸਕਰ ਕਾਬੂ

ਉਨ੍ਹਾਂ ਕਿਹਾ ਕਿ ਅੱਜ ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ ਦੇ ਹਿੱਤ ਲਈ ਕੰਮ ਕਰ ਰਹੀ ਹੈ। ਪਹਿਲਾਂ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਘੱਟੋਂ ਘੱਟ ਲਾਭ ਦਿੱਤੇ, ਜਦੋਂ ਕਿ ਮੌਜ਼ੂਦਾ ਸਰਕਾਰ ਵਿਚ ਹੁਣ ਇਹ ਲਾਭ ਸਿੱਧਾ ਕਿਸਾਨਾਂ ਦੀ ਜੇਬ ਵਿਚ ਜਾਂਦਾ ਹੈ। ਪਹਿਲਾਂ ਦੀ ਸਰਕਾਰਾਂ ਵਿਚ ਕਿਸਾਨਾਂ ਨੂੰ 2.50 ਰੁਪਏ ਸੈਂਕੜਾ ਦੇ ਹਿਸਾਬ ਨਾਲ ਪੈਸਾ ਦਿੱਤਾ ਜਾਂਦਾ ਸੀ, ਜਿਸ ਨਾਲ ਕਿ ਉਨ੍ਹਾਂ ਦਾ ਮੂਲ ਕਦੇ ਵੀ ਖਤਮ ਨਹੀਂ ਹੁੰਦਾ ਸੀ ਅਤੇ ਪੂਰਾ ਪੈਸਾ ਵਿਆਜ ਵਿਚ ਹੀ ਜਾਂਦਾ ਸੀ। ਲੇਕਿਨ ਭਾਜਪਾ ਸਰਕਾਰ ਵਿਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰ ਬਾਜਵਈ ਨੇ ਪਹਿਲੀ ਵਾਰ ਦੇਸ਼ ਦੇ ਕਿਸਾਨਾਂ ਨੂੰ 12 ਆਨੇ ਵਿਆਜ ‘ਤੇ ਪੈਸੇ ਦੇਕੇ ਦੇਸ਼ ਦੇ ਕਿਸਾਨਾਂ ਨੂੰ ਨੈਸ਼ਨਲਾਇਜ ਬੈਂਕਾਂ ਨਾਲ ਜੋੜਣ ਦਾ ਕੰਮ ਕੀਤਾ। ਇਸ ਨਾਲ ਕਿਸਾਨਾਂ ਨੂੰ ਪੂਰਾ ਫਾਇਦਾ ਮਿਲਿਆ ਹੈ, ਜਿਸ ਨਾਲ ਦੇਸ਼ ਦੇ ਕਿਸਾਨ ਹੋਰ ਵੱਧ ਮਜ਼ਬੂਤ ਹੋਏ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

Popular

More like this
Related

ਜ਼ਿਲ੍ਹਾ ਬਠਿੰਡਾ ਨੂੰ ਹਰਿਆ ਭਰਿਆ ਬਣਾਉਣ ਲਈ ਲਗਾਏ ਜਾਣਗੇ 6.50 ਲੱਖ ਬੂਟੇ : ਡਿਪਟੀ ਕਮਿਸ਼ਨਰ

👉"ਵਿਸ਼ਵ ਵਾਤਾਵਰਣ ਦਿਵਸ" ਮੌਕੇ ਪਿੰਡ ਡੂੰਮਵਾਲੀ ਵਿਖੇ "ਨਾਨਕ ਬਗੀਚੀ"...