ਜ਼ਮੀਨੀ ਸਰਵੇ ਨੂੰ ਲੈ ਕੇ ਕਿਸਾਨਾਂ ’ਚ ਰੋਸ; ਘਸੋਖਾਨਾ ਵਿੱਚ ਕੰਪਨੀ ਦੀ ਸਰਵੇ ਟੀਮ ਨੂੰ ਘੇਰਿਆ

Date:

spot_img

Bathinda News: ਉੱਤਰ ਪ੍ਰਦੇਸ਼ ਦੀ ਇੱਕ ਨੋਇਡਾ ਆਧਾਰਿਤ ਨਿੱਜੀ ਕੰਪਨੀ ਵਲੋਂ ਚੁੱਪ ਚਪੀਤੇ ਕਰਵਾਏ ਜਾ ਰਹੇ ਜ਼ਮੀਨੀ ਸਰਵੇ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ਼ ਪੈਦਾ ਹੋ ਗਿਆ। ਬੀਤੇ ਕੱਲ ਦੁਪਹਿਰ ਤੋ ਮੋੜ ਹਲਕੇ ਦੇ ਪਿੰਡਾਂ ਦੇ ਖੇਤਾਂ ‘ਚ ਡਰੋਨਾਂ ਨੂੰ ਦੇਖ ਕਿਸਾਨਾਂ ਨੇ ਲਾਮਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪਿੰਡ ਘਸੋਖਾਨਾ ਦੇ ਰਕਬੇ ਵਿੱਚ ਸਰਵੇ ਕਰਨ ਆਈ ਇੱਕ ਟੀਮ ਨੂੰ ਕਿਸਾਨਾਂ ਵੱਲੋਂ ਘੇਰਿਆ ਵੀ ਗਿਆ। ਕਿਸਾਨਾਂ ਨੇ ਟੀਮ ਤੋਂ ਸਰਵੇ ਦੇ ਮਕਸਦ, ਇਸ ਅਧੀਨ ਆਉਂਦੇ ਪਿੰਡਾਂ ਅਤੇ ਭਵਿੱਖੀ ਯੋਜਨਾ ਬਾਰੇ ਸਪੱਸ਼ਟ ਜਾਣਕਾਰੀ ਦੇਣ ਦੀ ਮੰਗ ਕੀਤੀ। ਹਾਲਾਂਕਿ ਮਾਮਲਾ ਭਖਣ ਤੋਂ ਪਹਿਲਾਂ ਹੀ ਤਹਿਸੀਲਦਾਰ ਮੋੜ ਤੇ ਐੱਸਡੀਐੱਮ ਮੋੜ ਸਮੇਤ ਵੱਡੇ ਅਧਿਕਾਰੀ ਮੌਕੇ ‘ਤੇ ਪੁੱਜ ਗਏ, ਜਿੰਨ੍ਹਾਂ ਕਿਸਾਨਾਂ ਨੂੰ ਠੰਢਾ ਕਰਦਿਆਂ ਵੀਰਵਾਰ ਤੱਕ ਜਿਲ੍ਹਾ ਪ੍ਰਸ਼ਾਸਨ ਨਾਲ਼ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਹੈ।ਕਿਸਾਨਾਂ ਵਲੋਂ ਮੌਕੇ ‘ਤੇ ਮੌਜੂਦ ਸਰਵੇ ਟੀਮ ਦਾ ਲੈਪਟਾਪ ਖੁੱਲ੍ਹਵਾ ਕੇ ਉਸ ਵਿੱਚ ਮੌੜ ਜ਼ੋਨ ਨਾਲ ਸਬੰਧਤ ਮੈਪ ਅਤੇ ਸਰਵੇ ਦੀ ਜਾਣਕਾਰੀ ਵੇਖੀ ਗਈ।

ਇਹ ਵੀ ਪੜ੍ਹੋ 👉Modi-Shah ਦਾ ਵੱਡਾ ਪਲਾਨ; ਹਰਿਆਣਾ ‘ਚ ਜਿੱਤ ਦਿਵਾਉਣ ਵਾਲੇ ਆਗੂ ਨੂੰ ਸੌਂਪੀ Punjab ਦੀ ਜਿੰਮੇਵਾਰੀ!

ਕਿਸਾਨਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀਆਂ ਜਮੀਨਾਂ ਨੂੰ ਜਬਰੀ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਸੋਪੇਂ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਮੁਤਾਬਕ ਹਲਕੇ ਦੇ ਪਿੰਡ ਕੋਟਫੱਤਾ, ਕੋਟਭਾਰਾ, ਰਾਮਗੜ੍ਹ ਭੂੰਦੜ, ਭਾਈ ਬਖਤੌਰ, ਜੋਧਪੁਰ, ਬੁਰਜ ਸੇਮਾ, ਬਗੇਹਰ ਮਹੁੱਬਤ, ਜੋਧਪੁਰ ਪਾਖਰ, ਬੁਰਜ, ਮਾਨਸਾ ਕਲਾਂ, ਮਾੜੀ, ਯਾਤਰੀ, ਮਾਈਸਰਖਾਨਾ, ਮੌੜ ਚੜ੍ਹਤ ਸਿੰਘ, ਸੰਦੋਹਾ, ਰਾਜਗੜ੍ਹ ਕੁੱਬੇ, ਕਮਾਲੂ, ਸਵੈਚ, ਦਲੀਏਵਾਲੀ, ਕੋਟਲੀ ਖੁਰਦ, ਮੌੜ ਮੰਡੀ, ਮੌੜ ਕਲਾਂ, ਮੌੜ ਖੁਰਦ, ਕੋਟਲੀ ਕਲਾਂ, ਘੁੰਮਣ ਕਲਾਂ, ਘੁੰਮਣ ਖੁਰਦ, ਸੁੱਖਾ ਸਿੰਘ ਵਾਲਾ, ਖੜਕ ਸਿੰਘ ਵਾਲਾ, ਬੁਰਜ ਢਿੱਲਵਾਂ, ਉਭਾ, ਬੁਰਜ ਝੱਬਰ, ਰੜ, ਚਾਉਕੇ, ਰੂੜੇਕੇ, ਬਦਿਆਲਾ, ਬੱਲੋ, ਖੋਖਰ, ਡਿਖ, ਸੂਚ, ਢੱਡੇ, ਰਮਨਵਾਸ, ਬਾਲੀਅਵਾਲੀ, ਮਾਨਸਾ ਖੁਰਦ, ਮੰਡੀ ਖੁਰਦ, ਹਰਕਿਸ਼ਨਪੁਰਾ, ਗਹਿਰੀ ਬਾਰਾ ਸਿੰਘ, ਦੌਲਤਪੁਰਾ, ਝੰਡੂਕੇ, ਚੱਕ ਬਖਤੂ, ਚੱਕ ਫਤਹਿ ਸਿੰਘ, ਤੁੰਗਵਾਲੀ, ਗੁਲਾਬਗੜ੍ਹ, ਧੰਨ ਸਿੰਘ ਖਾਨਾ, ਰਾਏਖਾਨਾ, ਘਸੋਖਾਨਾ ਅਤੇ ਚਨਾਰਥਲ ਸਮੇਤ ਹੋਰ ਪਿੰਡਾਂ ਦਾ ਇਲਾਕਾ ਇਸ ਸਰਵੇ ਵਿਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ 👉Minister Barinder Kumar Goyal ਨੇ ਕੀਤਾ ਪਿੰਡ ਜੋਧਪੁਰ ਪਾਖਰ ਅਤੇ ਕੋਟਸ਼ਮੀਰ ਵਿਖੇ 31.39 ਕਰੋੜ ਰੁਪਏ ਦੀ ਲਾਗਤ ਵਾਲੇ ਨਹਿਰੀ ਪ੍ਰੋਜੈਕਟਾਂ ਦਾ ਉਦਘਾਟਨ

ਇਸ ਮਾਮਲੇ ਸਬੰਧੀ ਜਦੋਂ ਐਸਡੀਐਮ ਗੁਰਜਿੰਦਰ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪੁੱਡਾ ਨਾਲ ਸਬੰਧਤ ਹੈ।ਜਦਕਿ ਜ਼ਿਲ੍ਹਾ ਟਾਉਨ ਪਲਾਨਰ ਅਮਨਪ੍ਰੀਤ ਸਿੰਘ ਬਰਾੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਵੱਧ ਰਹੀ ਵਸੋਂ ਅਤੇ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਟਾਊਨ ਪਲੈਨਿੰਗ ਲਈ ਸਰਵੇ ਕਰਵਾਏ ਗਏ ਹਨ ਅਤੇ ਅਜਿਹੇ ਸਰਵੇ ਸਮੇਂ-ਸਮੇਂ ’ਤੇ ਹੁੰਦੇ ਰਹਿੰਦੇ ਹਨ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਸੂਬਾ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਦੋਸ਼ ਲਾਇਆ ਕਿ ਇਹ ਸਰਵੇ ਲੈਂਡ ਪੂਲਿੰਗ ਨੀਤੀ ਦਾ ਹੀ ਇੱਕ ਹਿੱਸਾ ਹੈ ਅਤੇ ਕਿਸਾਨਾਂ ਨੂੰ ਬਿਨਾਂ ਪੁੱਛੇ ਉਨ੍ਹਾਂ ਦੀਆਂ ਜ਼ਮੀਨਾਂ ਦਾ ਸਰਵੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਬਾਹਰ ਕਰਨ ਵਾਲੇ ਕਿਸੇ ਵੀ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Big Breaking: Punjab Congress ਨੂੰ ਮਿਲਿਆ ਨਵਾਂ ਪ੍ਰਧਾਨ, Pargat Singh ਦੀ ਹੋਈ ਨਿਯੁਕਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ...

नागरिकों से मिली शिकायतों के फीडबैक पर मुख्यमंत्री का गुरुग्राम में बड़ा एक्शन

👉बिल्डर द्वारा एसटीपी का उचित संचालन नहीं किए जाने...

CM Nayab Singh Saini ने “स्टार्टअप हरियाणा सेवा संकल्प – विचार से विस्तार तक” का शुभारंभ किया

Haryana News: हरियाणा सरकार के उद्योग एवं वाणिज्य विभाग...