ਸੁਖਜਿੰਦਰ ਮਾਨ
Bathinda News: ਬਠਿੰਡਾ ਦੇ ਜਿੰਦਲ ਸੁਪਰ ਸਪੈਸ਼ਲਟੀ ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਦੇ ਮੁਖੀ ਡਾ. ਰਾਜੇਸ਼ ਜਿੰਦਲ ਵੱਲੋਂ ਇੱਕ ਮਹਿਲਾ ਕੈਂਸਰ ਪੀੜਤ ਮਰੀਜ਼ ਵਿੱਚ ਨਵੀਂ ਤਕਨਾਲੋਜੀ ਨਾਲ ਲੈੱਸ ਪੇਸਮੇਕਰ ਇੰਪਲਾਂਟ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜੋ ਕਿ ਪੰਜਾਬ ਵਿੱਚ ਆਪਣੀ ਕਿਸਮ ਦਾ ਪਹਿਲਾ ਕੇਸ ਹੈ।ਡਾਕਟਰ ਨੇ ਸੋਮਵਾਰ ਦੁਪਹਿਰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਉਕਤ ਮਰੀਜ਼ ਬ੍ਰੈਸਟ ਕੈਂਸਰ ਨਾਲ ਪੀੜਤ ਸੀ ਅਤੇ ਉਸ ਦੀ ਇੱਕ ਛਾਤੀ ਦੀ ਸਰਜਰੀ ਹੋ ਚੁੱਕੀ ਸੀ। ਇਸਦੇ ਨਾਲ ਹੀ ਉਹ ਦਿਲ ਦੀ ਬੀਮਾਰੀ ਨਾਲ ਵੀ ਸੰਘਰਸ਼ ਕਰ ਰਹੀ ਸੀ ਅਤੇ ਕੀਮੋਥੈਰੇਪੀ ਵੀਂ ਲੈ ਚੁੱਕੀ ਸੀ। ਮਰੀਜ਼ ਦੀ ਨਾਜੁਕ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ, ਡਾਕਟਰਾਂ ਨੇ ਪਰਿਵਾਰ ਨੂੰ ਨਵੀਂ ਤਕਨਾਲੋਜੀ ਵਾਲਾ ਲੀਡਲੈੱਸ (leadless) ਪੇਸਮੇਕਰ ਇੰਪਲਾਂਟ ਕਰਨ ਦੀ ਸਲਾਹ ਦਿੱਤੀ।
ਇਹ ਵੀ ਪੜ੍ਹੋ PAU ਦੇ ਵਿਦਿਆਰਥੀਆਂ ਨੇ ਵਿਸ਼ਵ ਹਾਈਪਰਟੈਂਸ਼ਨ ਦਿਹਾੜੇ ਤੇ ਤਨਾਅ ਮੁਕਤ ਰਹਿਣ ਦੇ ਗੁਰ ਦੱਸੇ
ਉਨ੍ਹਾਂ ਕਿਹਾ ਪਰਵਾਰ ਵੱਲੋਂ ਸਹਿਮਤੀ ਮਿਲਣ ਇਹ ਡਿਵਾਈਸ ਨੂੰ ਇੰਸਟਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਇਹ ਇੱਕ ਨਿਊਨ ਆਕਾਰ ਦੇ ਕੈਪਸੂਲ ਵਾਂਗ ਹੁੰਦੀ ਹੈ, ਜਿਸਨੂੰ ਸਿੱਧਾ ਦਿਲ ਦੇ ਅੰਦਰ ਇੰਪਲਾਂਟ ਕੀਤਾ ਜਾਂਦਾ ਹੈ।ਡਾ. ਜਿੰਦਲ ਨੇ ਦੱਸਿਆ ਕਿ ਇਹ ਤਕਨਾਲੋਜੀ ਉਨ੍ਹਾਂ ਮਰੀਜ਼ਾਂ ਲਈ ਵਿਸ਼ੇਸ਼ ਤੌਰ ‘ਤੇ ਲਾਹੇਵੰਦ ਹੈ ਜੋ ਰਿਵਾਇਤੀ ਪੇਸਮੇਕਰ ਦੀ ਸਰਜਰੀ ਜਾਂ ਇੰਵੇਸਿਵ ਪਰੋਸੀਜਰ ਝੱਲਣ ਦੇ ਯੋਗ ਨਹੀਂ ਹੁੰਦੇ। ਉਨ੍ਹਾਂ ਅਨੁਸਾਰ, ਇਸ ਪੇਸਮੇਕਰ ਦੀ ਲਾਗਤ ਲਗਭਗ 12 ਤੋਂ 13 ਲੱਖ ਰੁਪਏ ਦਰਮਿਆਨ ਹੁੰਦੀ ਹੈ।ਹਸਪਤਾਲ ਪ੍ਰਸ਼ਾਸਨ ਅਨੁਸਾਰ, ਓਪਰੇਸ਼ਨ ਪੂਰੀ ਤਰ੍ਹਾਂ ਸਫਲ ਰਿਹਾ ਅਤੇ ਮਰੀਜ਼ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਆ ਰਿਹਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।