ਚੰਡੀਗੜ੍ਹ, 16 ਮਈ: ਬੀਤੇ ਦਿਨ ਅਕਾਲੀ ਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲਗਾਉਂਦੇ ਹੋਏ ਡੇਰਾ ਬਾਬਾ ਨਾਨਕ ਹਲਕਾ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿੱਖਾ ਦਿੱਤਾ ਸੀ। ਪਰ ਅੱਜ ਰਵੀਕਰਨ ਸਿੰਘ ਕਾਹਲੋ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਅਤੇ ਭਾਜਪਾ ਆਗੂ ਮਨਜਿੰਦਰ ਸਿਰਸਾ ਦੀ ਮੌਜੂਦਗੀ ਵਿਚ ਭਾਜਪਾ ਦਾ ਪਲ੍ਹਾਂ ਫੜ੍ਹ ਲਿਆ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਪਾਰਟੀ ਵਿਚ ਕਦੇ ਵੀ ਅਨੁਸ਼ਾਸਨਹੀਨਤਾ ਬਰਦਾਸ਼ਤ ਨਹੀਂ ਹੋਏਗੀ। ਦੱਸ ਦਈਏ ਕਿ ਰਵੀਕਰਨ ਸਿੰਘ ਕਾਹਲੋ ਪਿਛਲੇ ਕਾਫੀ ਦਿਨਾਂ ਤੋਂ ਸੁੱਚਾ ਸਿੰਘ ਲੰਗਾਹ ਦੇ ਮਾਮਲੇ ਵਿੱਚ ਨਰਾਜ਼ ਚੱਲ ਰਹੇ ਸੀ।
ED ਨੇ ਇਸ ਵੱਡੇ ਮੰਤਰੀ ਨੂੰ ਕੀਤਾ ਗ੍ਰਿਫ਼ਤਾਰ
ਕਾਹਲੋ ਦਾ ਕਹਿਣਾ ਸੀ ਕਿ ਜੋ ਬੰਦਾ ਪਾਰਟੀ ਵਿਚ ਹੈ ਹੀ ਨਹੀਂ ਤਾਂ ਉਸ ਨਾਲ ਪਾਰਟੀ ਦੀਆ ਗਤੀਵਿਧੀਆਂ ਦੀਆਂ ਚਰਚਾ ਕਿਵੇਂ ਹੋ ਸਕਦੀ ਹੈ?ਇਸ ਤੋਂ ਇਲਾਵਾ ਉਨ੍ਹਾਂ ਨੇ ਲੰਗਾਹ ਦਾ ਸਾਥ ਦੇਣ ਵਾਲੇ ਅਕਾਲੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਦੱਸਣਯੋਗ ਹੈ ਕਿ ਕਾਹਲੋ ਨੇ 2022 ਵਿਧਾਨ ਸਭਾ ਚੋਣਾ ਵਿਚ ਸੁਖਜਿੰਦਰ ਰੰਧਾਵਾ ਦੇ ਖਿਲਾਫ ਚੋਣ ਲੜੀ ਸੀ। ਰਾਵੀਕਰਣ ਸਿੰਘ ਕਾਹਲੋ ਸਾਬਕਾ ਮੰਤਰੀ ਅਤੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋ ਦੇ ਬੇਟੇ ਹਨ। ਨਿਰਮਲ ਸਿੰਘ ਕਾਹਲੋ ਅਕਾਲੀ ਦਲ ਦੇ ਵੱਡੇ ਲੀਡਰ ਸਨ।