ਨੌਜਵਾਨ ਦੀ ਅਣਮਨੁੱਖੀ ਤਸ਼ਦੱਦ ਨਾਲ ਹੋਈ ਮੌ.ਤ ਦੇ ਮਾਮਲੇ ’ਚ ਸਾਬਕਾ ਵਿਧਾਇਕ ਨੇ ਮੰਗੀ ਸਖ਼ਤ ਕਾਰਵਾਈ

Date:

spot_img

Bathinda News: ਲੰਘੀ 23 ਮਈ ਨੂੰ ਬਠਿੰਡਾ ’ਚ ਕਥਿਤ ਤੌਰ ’ਤੇ ਸੀਆਈਏ ਦੀ ਹਿਰਾਸਤ ’ਚ ਇੱਕ ਨੌਜਵਾਨ ਦੀ ਪੁਲਿਸ ਤਸਦੱਦ ਕਾਰਨ ਹੋਈ ਕਥਿਤ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ। ਇਸ ਮਾਮਲੇ ਵਿਚ ਜਿੱਥੇ ਪੁਲਿਸ ਨੇ ਮ੍ਰਿਤਕ ਦੇ ਦੋਸਤਾਂ ਸਹਿਤ ਸੀਆਈਏ ਸਟਾਫ਼ ਦੇ ਚਾਰ ਮੁਲਾਜਮਾਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ, ਉਥੇ ਹੁਣ ਸਾਬਕਾ ਵਿਧਾਇਕ ਤੇ ਭਾਜਪਾ ਦੇ ਜ਼ਿਲ੍ਹਾਂ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਇਸ ਮਾਮਲੇ ਦੀ ਉੱਚ ਪੱਧਰੀ ਤੇ ਨਿਰਪੱਖ ਜਾਂਚ ਮੰਗਦਿਆਂ ਜਿੰਮੇਵਾਰ ਪੁਲਿਸ ਮੁਲਾਜਮਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ ਜਲੰਧਰ ’ਚ ਗੋਲੀ ਲੱਗਣ ਕਾਰਨ ਵਕੀਲ ਦੀ ਮੌ+ਤ, ਪੁਲਿਸ ਵੱਲੋਂ ਜਾਂਚ ਜਾਰੀ

ਸ਼੍ਰੀ ਸਿੰਗਲਾ ਨੇ ਕਿਹਾ ਕਿ ਇਹ ਘਟਨਾ ਦਿਲ ਨੂੰ ਝਿੰਜੋੜਣ ਵਾਲੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਵੱਲੋਂ ਨਰਿੰਦਰਦੀਪ ਸਿੰਘ ਨੂੰ ਸ਼ੱਕ ਦੇ ਆਧਾਰ ’ਤੇ ਚੁੱਕਿਆ ਗਿਆ ਸੀ ਅਤੇ ਹਿਰਾਸਤ ਵਿੱਚ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ, ਉਸਦੇ ਸਿਰ ਅਤੇ ਗੁਪਤ ਅੰਗਾਂ ਨੂੰ ਬਿਜਲੀ ਦੇ ਝਟਕੇ ਲਾਏ ਗਏ, ਇਨ੍ਹਾਂ ਸੱਟਾਂ ਦੀ ਪੀੜ ਨਾ ਸਹਿਦੇ ਹੋਏ ਨਰਿੰਦਰਦੀਪ ਸਿੰਘ ਨੇ ਦਮ ਤੋੜ ਦਿੱਤਾ। ਪੰਜਾਬ ਪੁਲਿਸ ਜਿਸ ਨੇ ਪਹਿਲਾਂ ਇਸ ਸਾਰੇ ਮਾਮਲੇ ਨੂੰ ਨਸ਼ੇ ਦੀ ਰੰਗਤ ਦੀ ਦੇਣ ਦੀ ਕੋਸ਼ਿਸ਼ ਕੀਤੀ ਪਰ ਹੁਣ ਸਾਰੇ ਭੇਦ ਖੁੱਲ੍ਹ ਚੁੱਕੇ ਹਨ।

ਇਹ ਵੀ ਪੜ੍ਹੋ ਵਿਜੀਲੈਂਸ ਨੂੰ ‘Insta queen’ ਥਾਰ ਵਾਲੀ ਬੀਬੀ ਦੇ ਘਰ ਦੇ ਮਿਲੇ ਸਰਚ ਵਾਰੰਟ

ਸਾਬਕਾ ਵਿਧਾਇਕ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਦੇ ਪੂਰੀ ਤਹਿਸ ਨਹਿਸ ਹੋਣ ਅਤੇ ਬੇਲਗਾਮ ਹੋ ਚੁੱਕੀ ਪੁਲਿਸ ਵੱਲੋਂ ਕੀਤੇ ਗਏ ਇਸ ਅਣਮਨੁੱਖੀ ਵਤੀਰੇ ਲਈ ਸੂਬੇ ਦੀ ਆਪ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਪਹਿਲਾਂ ਪਟਿਆਲਾ ਵਿਖੇ ਕਰਨਲ ਦੀ ਕੁੱਟਮਾਰ ਮਾਮਲੇ ਵਿੱਚ ਪੁਲਿਸ ਦੋਸ਼ੀ ਪਾਈ ਗਈ ਤੇ ਹੁਣ ਇਸ ਨੌਜਵਾਨ ਦੀ ਹੱਤਿਆ ਦਾ ਦੋਸ਼ ਵੀ ਪੁਲਿਸ ਤੇ ਲੱਗ ਰਿਹਾ ਹੈ। ਆਖਿਰ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਪ੍ਰਸਾਸ਼ਨ ਕਿਉਂ ਇਸ ਤੇ ਲਗਾਮ ਨਹੀਂ ਲਗਾ ਪਾ ਰਹੇ ਕੀ ਇਹ ਸਮਝਿਆ ਜਾਵੇ ਕੀ ਅਫ਼ਸਰਸ਼ਾਹੀ ਸਰਕਾਰ ਉੱਤੇ ਭਾਰੀ ਪੈ ਚੁੱਕੀ ਹੈ…?

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

Popular

More like this
Related

ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ; ਆਰ.ਡੀ.ਐਕਸ.-ਅਧਾਰਤ ਆਈ.ਈ.ਡੀ. ਸਮੇਤ ਦੋ ਕਾਬੂ

👉ਵਿਸਫੋਟ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ ਬਰਾਮਦ ਕੀਤਾ...

ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ

👉ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਵਧਾਈ SAS Nagar...