ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਵੱਲੋਂ ਵਿਧਾਨ ਸਭਾ ਚੋਣਾਂ ਨਾਂ ਲੜਣ ਦਾ ਐਲਾਨ!

Date:

spot_img

Tarn Taran News : ਪੰਜਾਬ ਸਰਕਾਰ ਵਿਚ ਲੰਮਾ ਸਮਾਂ ਟ੍ਰਾਂਸਪੋਰਟ ਤੇ ਹੋਰਨਾਂ ਵਿਭਾਗਾਂ ਦੇ ਮੰਤਰੀ ਰਹੇ ਲਾਲਜੀਤ ਸਿੰਘ ਭੁੱਲਰ ਨੇ ਆਗਾਮੀ ਵਿਧਾਨ ਸਭਾ ਚੋਣਾਂ ਨਾ ਲੜਣ ਦਾ ਐਲਾਨ ਕੀਤਾ ਹੈ। ਇੱਕ ਖਰੀਦ ਏਜੰਸੀ ਦੇ ਜ਼ਿਲ੍ਹਾ ਮੈਨੇਜ਼ਰ ਵੱਲੋਂ ਕੀਤੀ ਆਤਮਹੱਤਿਆ ਦੇ ਮਾਮਲੇ ਵਿਚ ਸ਼੍ਰੀ ਭੁੱਲਰ ਨੇ ਆਪਣੀ ਟੀਮ ਦੇ ਰਾਹੀਂ ਆਪਣੇ ਫ਼ੇਸਬੁੱਕ ਪੇਜ਼ ‘ਤੇ ਇੱਕ ਪੋਸਟ ਪਾ ਕੇ ਇਸਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ 👉ਜੇਲ੍ਹ ਤੋਂ ਬਾਹਰ ਆਵੇਗਾ MP Amritpal Singh, ਅਦਾਲਤ ਪੁੱਜਿਆ ਪ੍ਰਵਾਰ

ਇਸ ਪੋਸਟ ਵਿਚ ਉਨ੍ਹਾਂ ਲਿਖਿਆ ਹੈ ਕਿ, ‘‘ ਦਾਸ ਨੇ ਪੱਟੀ ਹਲਕੇ ਦੇ ਭੈਣ-ਭਰਾਵਾਂ ਵੱਲੋਂ ਦਾਸ ਨੂੰ ਪਾਰਟੀ ਵੱਲੋਂ ਦੁਬਾਰਾ ਇਲੈਕਸ਼ਨ ਲੜਾਉਣ ਲਈ ਕਹਿਣ ਬਾਰੇ ਸੁਣਿਆ, ਪਰ ਦਾਸ ਨੇ ਇਲੈਕਸ਼ਨ ਨਹੀਂ ਲੜਨੀ। ਦਾਸ ਪੱਟੀ ਹਲਕੇ ਦੇ ਸਾਰੇ ਭੈਣ-ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੈ ਅਤੇ ਦਾਸ ਦਾ ਤੁਹਾਡੀਆਂ ਭਾਵਨਾਵਾਂ ਅੱਗੇ, ਤੁਹਾਡੇ ਪੈਰਾਂ ਵਿੱਚ ਸਿਰ ਝੁਕਦਾ ਹੈ।ਦਾਸ ਪੱਟੀ ਹਲਕੇ ਦੇ ਸਾਰੇ ਭੈਣ-ਭਰਾਵਾਂ ਦਾ ਸਾਰੀ ਜ਼ਿੰਦਗੀ ਰਿਣੀ ਰਹੇਗਾ। ਜਿਨ੍ਹਾਂ ਭੈਣ-ਭਰਾਵਾਂ ਨੇ ਦਾਸ ਦਾ ਹਰ ਸਮੇਂ ਸਾਥ ਦਿੱਤਾ, ਸਭ ਦਾ ਬਹੁਤ-ਬਹੁਤ ਧੰਨਵਾਦ।”

ਇਹ ਵੀ ਪੜ੍ਹੋ 👉ਜੇਬ ‘ਚ 500 ਦਾ ਨੋਟ ਰੱਖਣ ਵਾਲੇ ਪੜ੍ਹੋ ਇਹ ਖ਼ਬਰ!

ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਹਲਕੇ ਤੋਂ ਪਹਿਲਾਂ ਹੀ ਜਸਕੰਵਰ ਸਿੰਘ ਗਿੱਲ ਉਰਫ਼ ਜੱਸਾ ਪੱਟੀ ਨੂੰ ਹਲਕਾ ਇੰਚਾਰਜ਼ ਨਿਯੁਕਤ ਕੀਤਾ ਹੋਇਆ। 16 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਹਲਕੇ ਵਿਚ ਲੋਕ ਮਿਲਣੀ ਵੀ ਕਰਨ ਆ ਰਹੇ ਹਨ। ਅਜਿਹੇ ਸਮੇਂ ਸਾਬਕਾ ਮੰਤਰੀ ਦਾ ਇਹ ਬਿਆਨ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ, ਕਿਉਂਕਿ ਲੰਮਾ ਸਮਾਂ ਲਾਲਜੀਤ ਸਿੰਘ ਭੁੱਲਰ ਨਾਲ ਜੁੜੇ ਰਹੇ ਸਮਰਥਕਾਂ ਦੇ ਹੁਣ ਖੁੱਲ ਕੇ ਜੱਸਾ ਪੱਟੀ ਦੇ ਨਾਲ ਚੱਲਣ ਦੀ ਉਮੀਦ ਬੱਝ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related