ਜੇਲ੍ਹ ਤੋਂ ਬਾਹਰ ਆਵੇਗਾ MP Amritpal Singh, ਅਦਾਲਤ ਪੁੱਜਿਆ ਪ੍ਰਵਾਰ

Date:

spot_img

Amritsar News: MP Amritpal Singh; ਖਡੂਰ ਸਾਹਿਬ ਤੋਂ ਰਿਕਾਰਡ ਤੋੜ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ (MP Amritpal Singh) ਦੇ ਜਲਦੀ ਹੀ ਜੇਲ੍ਹ ਤੋਂ ਬਾਹਰ ਆਉਣ ਦੀ ਸੰਭਾਵਨਾ ਹੈ। ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਅੰਤ੍ਰਿਮ ਜਮਾਨਤ ਦੇਣ ਲਈ ਪ੍ਰਵਾਰ ਵੱਲੋਂ ਅੱਜ ਵਕੀਲਾਂ ਦੇ ਰਾਹੀਂ ਅਦਾਲਤ ਦਾ ਰੁੱਖ ਕੀਤਾ ਜਾ ਰਿਹਾ। ਅੰਮ੍ਰਿਤਪਾਲ ਸਿੰਘ ਦੇ ਦਾਦੀ ਮਾਤਾ ਚਰਨ ਕੌਰ (84 ਸਾਲ) ਦਾ ਲੰਘੀ ਐਤਵਾਰ ਨੂੰ ਦੇਹਾਂਤ ਹੋ ਗਿਆ ਸੀ। ਪ੍ਰਵਾਰ ਵੱਲੋਂ ਹਾਲੇ ਤੱਕ ਉਨ੍ਹਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ 👉Canada News: ਕੈਨੇਡਾ ‘ਚ Asylum ਲੈਣ ਵਾਲਿਆਂ ਲਈ ਨਵਾਂ Online System

ਇਕੱਲਾ ਅੰਮ੍ਰਿਤਪਾਲ ਸਿੰਘ ਹੀ ਨਹੀਂ, ਬਲਕਿ ਮਰਹੂਮ ਮਾਤਾ ਚਰਨ ਕਰ ਦਾ ਪੁੱਤਰ ਹਰਜੀਤ ਸਿੰਘ ਤੇ ਦੋਹਤਾ ਸ਼ਰਨਜੀਤ ਸਿੰਘ ਵੀ ਅਜ਼ਨਾਲਾ ਪੁਲਿਸ ਥਾਣੇ ‘ਤੇ ਹਮਲੇ ਦੇ ਮਾਮਲੇ ਵਿਚ ਜੇਲ੍ਹ ‘ਚ ਬੰਦ ਹਨ। ਜਿਸਦੇ ਚੱਲਦੇ ਪ੍ਰਵਾਰ ਦੀ ਮੰਗ ਹੈ ਕਿ ਮਾਤਾ ਦੀਆਂ ਅੰਤਿਮ ਰਸਮਾਂ ਮੌਕੇ ਇੰਨ੍ਹਾਂ ਨੂੰ ਬਾਹਰ ਆਉਣ ਦੇਣਾ ਚਾਹੀਦਾ ਹੈ।ਚਰਚਾ ਇਹ ਵੀ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਮਨੁੱਖਤਾ ਦੇ ਆਧਾਰ ‘ਤੇ ਇਸ ਮਾਮਲੇ ਵਿਚ ਸਖ਼ਤ ਰੁੱਖ ਦਿਖਾਉਣ ਦੇ ਰੌਅ ਤੋਂ ਟਾਲਾ ਵੱਟਣ ਦੀ ਉਮੀਦ ਹੈ।

ਇਹ ਵੀ ਪੜ੍ਹੋ 👉ਭਾਜਪਾ ਹਮੇਸ਼ਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਮੌਕੇ ਲੱਭਦੀ ਰਹਿੰਦੀ ਹੈ: ਬਲਤੇਜ ਪੰਨੂ

ਹਾਲਾਂਕਿ ਵਕੀਲਾਂ ਵੱਲੋਂ 10 ਦਿਨ ਦੀ ਰਿਹਾਈ ਦੀ ਮੰਗ ਲਈ ਅਰਜ਼ੀ ਦਾਈਰ ਕੀਤੀ ਜਾਣੀ ਹੈ ਪ੍ਰੰਤੂ ਹਾਲਾਤਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਵਾਰ ਅਦਾਲਤ 1-2 ਦਿਨਾਂ ਲਈ ਉਸਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਇਜ਼ਾਜਤ ਦੇ ਸਕਦੀ ਹੈ। ਦਸਣਾ ਬਣਦਾ ਹੈ ਕਿ ਅਪ੍ਰੈਲ 2023 ਤੋਂ ਐਨਐਸਏ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ 10 ਸਾਥੀਆਂ ਨੂੰ ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿਚ ਬੰਦ ਕੀਤਾ ਗਿਆ ਸੀ। ਹਾਲਾਂਕਿ ਕੁੱਝ ਮਹੀਨੇ ਪਹਿਲਾਂ ਸਾਰਿਆਂ ਤੋਂ ਐਨਐਸਏ ਹਟਾ ਦਿੱਤੀ ਗਈ ਹੈ ਪ੍ਰੰਤੂ ਇਕੱਲੇ ਅੰਮ੍ਰਿਤਪਾਲ ਸਿੰਘ ਨੂੰ ਡਿੱਬਰੂਗੜ੍ਹ ਜੇਲ੍ਹ ਵਿਚ ਰੱਖਿਆ ਹੋਇਆ ਜਦਕਿ ਬਾਕੀਆਂ ਨੂੰ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਤਬਦੀਲ ਕਰ ਦਿੱਤਾ ਗਿਆ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related