ਪੰਜਾਬ ਦੇ ਸਾਬਕਾ ਮੰਤਰੀ ਨੂੰ ਦਿੱਲੀ ਏਅਰਪੋਰਟ ’ਤੇ ਅਮਰੀਕਾ ਜਾਣ ਤੋਂ ਰੋਕਿਆ,ਪਾਸਪੋਰਟ ਵੀ ਕੀਤਾ ਜਬਤ

0
774

Gurdaspur News: ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਨੂੰ ਦਿੱਲੀ ਦੇ ਏਅਰਪੋਰਟ ’ਤੇ ਰੋਕਣ ਦੀ ਸੂਚਨਾ ਸਾਹਮਣੇ ਆਈ ਹੈ। ਸੂਚਨਾ ਮੁਤਾਬਕ ਉਹ ਅਮਰੀਕਾ ਜਾਣ ਲਈ ਇੱਥੇ ਪੁੱਜੇ ਸਨ ਪ੍ਰੰਤੂ ਉਨ੍ਹਾਂ ਨੂੰ ਇਮੀਗਰੇਸਨ ਵਿਭਾਗ ਵੱਲੋਂ ਰੋਕ ਲਿਆ ਗਿਆ ਤੇ ਨਾਲ ਹੀ ਉਹਨਾਂ ਦਾ ਪਾਸਪੋਰਟ ਵੀ ਜਬਤ ਕਰ ਲਿਆ। ਸਾਬਕਾ ਮੰਤਰੀ ਸ: ਛੋਟੇਪੁਰ ਆਪਣੇ ਕਿਸੇ ਰਿਸ਼ਤੇਦਾਰ ਦੀ ਲੜਕੀ ਦੇ ਵਿਆਹ ਲਈ ਲਾਂਸ ੲਂੇਜਲਸ ਜਾਣ ਲਈ ਦਿੱਲੀ ਏਅਰਪੋਰਟ ਪੁੱਜੇ ਸਨ।ਪੰਜਾਬੀ ਖ਼ਬਰਸਾਰ ਵੈਬਸਾਈਟ ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਸ: ਛੋਟੇਪੁਰ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ।

ਇਹ ਵੀ ਪੜ੍ਹੋ ਕੈਨੇਡਾ ਦੀਆਂ ਸੰਘੀ ਚੋਣਾਂ ’ਚ ਪੰਜਾਬੀਆਂ ਦੀ ਬੱਲੇ-ਬੱਲੇ; 22 ਪੰਜਾਬੀ ਚੋਣਾਂ ਜਿੱਤੇ

ਉਨ੍ਹਾਂ ਦਸਿਆ ਕਿ ‘‘ ਇਹ ਘਟਨਾ 28-29 ਅਪ੍ਰੈਲ ਰਾਤ ਦੀ ਹੈ, ਜਦ ਉਹ ਕਤਰ ਏਅਰਵਾਈਜ਼ ਦੀ ਟਿਕਟ ਲੈ ਕੇ ਏਅਰਪੋਰਟ ਪੁੱਜੇ ਸਨ। ’’ ਉਨ੍ਹਾਂ ਅੱਗੇ ਦਸਿਆ ਕਿ ਜਦ ਉਹ ਏਅਰਪੋਰਟ ’ਤੇ ਪੁੱਜੇ ਤਾਂ ਸਮਾਨ ਵਗੈਰਾ ਦੀ ਸਾਰੀ ਚੈਕਿੰਗ ਹੋ ਗਈ ਸੀ ਤੇ ਜਹਾਜ਼ ਚੜਣ ਤੋਂ ਪਹਿਲਾਂ ਉਨ੍ਹਾਂ ਪਾਸਪੋਰਟ ਨੂੰ ਲੈ ਕੇ ਇੰਮੀਗਰੇਸ਼ਨ ਅਧਿਕਾਰੀਆਂ ਨੇ ਸਵਾਲ ਜਵਾਬ ਕੀਤੇ, ਜਿਸ ਵਿਚ ਸਾਲ 2019 ਤੋਂ ਬਾਅਦ ਵਿਦੇਸ਼ ਨਾਂ ਜਾਣ ਦਾ ਕਾਰਨ ਪੁੱਛਿਆ ਅਤੇ ਉਸਦੇ ਵੱਲੋਂ ਜਵਾਬ ਵਿਚ ਦਸਿਆ ਗਿਆ ਕਿ ਕਰੋਨਾ ਕਾਲ ਕਾਰਨ ਵਿਦੇਸ਼ ਜਾਣ ਦਾ ਸਬੱਬ ਨਹੀਂ ਬਣਿਆ ਤੇ ਹੁਣ ਵੀ ਰਿਸ਼ਤੇਦਾਰ ਦੀ ਲੜਕੀ ਦੇ ਵਿਆਹ ਉਪਰ ਜਾ ਰਹੇ ਹਨ।

ਇਹ ਵੀ ਪੜ੍ਹੋ ਰਾਜਾ ਵੜਿੰਗ ਨੇ ਕੋਟਲੀ ਅਤੇ ਵਿਰੋਧ ਕਰ ਰਹੇ ਲੋਕਾਂ ‘ਤੇ ਕੀਤੀ ਐਫਆਈਆਰ ਦੀ ਨਿੰਦਾ ਕੀਤੀ

ਸ: ਛੋਟੈਪੁਰ ਮੁਤਾਬਕ ਉਨ੍ਹਾਂ ਦਾ ਪਾਸਪੋਰਟ ਸਾਲ 2029 ਤੱਕ ਵੈਲਿਡ ਹੈ ਅਤੇ ਸਾਲ 2027 ਤੱਕ ਉਨ੍ਹਾਂ ਕੋਲ ਅਮਰੀਕਾ ਦਾ ਵੀਜ਼ਾ ਉਪਲਬਧ ਹੈ, ਇਸਦੇ ਬਾਵਜੂਦ ਉਸਨੂੰ ਕਈ ਘੰਟੇ ਖੱਜਲ-ਖੁਆਰ ਕਰਨ ਤੋਂ ਬਾਅਦ ਜਹਾਜ਼ ਚੜਣ ਤੋਂ ਰੋਕ ਦਿੱਤਾ ਗਿਆ ਤੇ ਪਾਸਪੋਰਟ ਵੀ ਜਬਤ ਕਰ ਲਿਆ ਗਿਆ। ਉਨ੍ਹਾਂ ਇਸ ਘਟਨਾ ’ਤੇ ਅਫ਼ਸੋੋਸ ਜਾਹਰ ਕਰਦਿਆਂ ਕਿਹਾ ਕਿ ਅਜਿਹਾ ਕਰਕੇ ਉਸਨੂੰ ਦੂਜੇ ਦਰਜ਼ੇ ਦੇ ਸ਼ਹਿਰੀ ਦਾ ਅਹਿਸਾਸ ਕਰਵਾਇਆ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here