Bathinda News: DAV College Bathinda ਵਿਖੇ “ਹਿੰਦੀ ਦਿਵਸ ਇੱਕ ਹਫ਼ਤੇ ਦੇ ਰੂਪ ਵਿੱਚ” ਮਨਾਉਣ ਦਾ ਫੈਸਲਾ ਕੀਤਾ ਗਿਆ ਹੈ, ਜੋ ਕਿ 14 ਸਤੰਬਰ ਤੋਂ 19 ਸਤੰਬਰ 2026 ਤੱਕ ਚੱਲੇਗਾ। ਇਸ ਪ੍ਰੋਗਰਾਮ ਵਿੱਚ ਪ੍ਰਤੀ ਦਿਨ ਨਵੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਜਾਣਗੀਆਂ, ਜਿਸ ਵਿੱਚ ਸ਼ਾਮਲ ਹੈ ਕਵਿਤਾ ਉਚਾਰਨ, ਹਿੰਦੀ ਅਖ਼ਬਾਰ ਪੜ੍ਹਨਾ, ਹਿੰਦੀ ਭਾਸ਼ਾ ਵਿਚ ਹਸਤਾਖਰ, ਮੁਨਸ਼ੀ ਪ੍ਰੇਮਚੰਦ ‘ਤੇ ਭਾਸ਼ਣ ਮੁਕਾਬਲੇ, ਪ੍ਰਸ਼ਨੋਤਰੀ, ਸੰਗੀਤ ਅਤੇ ਖੇਡ ਆਦਿ ਸ਼ਾਮਿਲ ਹੋਣਗੇ। ਹਿੰਦੀ ਦਿਵਸ ਦੇ ‘ਇੱਕ ਹਫ਼ਤੇ ਦੇ ਰੂਪ ਵਿੱਚ’ ਦਾ ਅੱਜ ਚੌਥਾ ਦਿਨ ,17 ਸਤੰਬਰ ਨੂੰ ਵਿਦਿਆਰਥੀਆਂ ਨੇ ਮੁਨਸ਼ੀ ਪ੍ਰੇਮਚੰਦ ਜੀ ਨੂੰ ਸਮਰਪਿਤ ਭਾਸ਼ਣ ਦਿੱਤੇ।
ਪ੍ਰੋਗਰਾਮ ਦੇ ਆਰੰਭ ਵਿੱਚ ਹਿੰਦੀ ਵਿਭਾਗ ਦੇ ਮੁਖੀ ਡਾ. ਮੋਨਿਕਾ ਘੁੱਲਾ ਨੇ ਮੁਨਸ਼ੀ ਪ੍ਰੇਮਚੰਦ ਜੀ ਦੇ ਜੀਵਨ ਅਤੇ ਸਾਹਿਤਕ ਯੋਗਦਾਨ ਬਾਰੇ ਵਿਸਥਾਰ ਨਾਲ ਦੱਸਿਆ। ਗ੍ਰੈਜੂਏਟ ਪਹਿਲੇ, ਦੂਜੇ ਅਤੇ ਤੀਜੇ ਸਾਲ ਦੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ ਅਤੇ ਮੁਨਸ਼ੀ ਪ੍ਰੇਮਚੰਦ ਜੀ ਦੀ ਜੀਵਨੀ ਦੀ ਸ਼ੁਰੂਆਤ, ਰਚਨਾਵਾਂ ਅਤੇ ਉਹਨਾਂ ਉੱਤੇ ਲਿਖਤ ਜੀਵਨੀਆਂ ਆਦਿ ਬਾਰੇ ਵਿਚਾਰ ਪੇਸ਼ ਕੀਤੇ। ਕਾਲਜ ਦੇ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ ਨੇ ਹਿੰਦੀ ਦਿਵਸ ‘ ਇਕ ਹਫਤੇ ਦੇ ਰੂਪ ਵਿੱਚ’ ਮਨਾਉਣ ਦੀ ਪਹਿਲ ਕਰਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੁਨਸ਼ੀ ਪ੍ਰੇਮਚੰਦ ਇੱਕ ਅਜਿਹੀ ਸ਼ਖ਼ਸੀਅਤ ਹੈ ਜਿਸ ਤੋਂ ਵਿਦਿਆਰਥੀ ਵਰਗ ਨੂੰ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਗਾਂਹ ਤੋਂ ਵੀ ਪ੍ਰਸਿੱਧ ਲੇਖਕਾਂ ਦੇ ਸਾਹਿਤਕ ਕਾਰਜਾਂ ‘ਤੇ ਵਿਚਾਰ ਚਰਚਾ ਕਰਨ ਦੀ ਤਾਕੀਦ ਕੀਤੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




