Bathinda News:ਸਥਾਨਕ ਟੀਚਰਜ ਹੋਮ ਵਿਖੇ ਚੌਥੀ ਜਿੱਤ ਦਰਜ ਕਰਨ ਲਈ ਸੈਨੇਟ ਦੀ ਚੋਣ ਲੜ ਰਹੇ ਸਾਥੀ ਨਰੇਸ਼ ਗੌੜ ਦੇ ਸਮਰਥਨ ਲਈ ਇੱਕ ਭਰਵੀਂ ਮੀਟਿੰਗ ਡਾ ਗੁਰਪ੍ਰੀਤ ਸਿੰਘ ਬਾਠ ਅਤੇ ਬੈਂਕਾਂ ਦੇ ਆਗੂ ਸਾਥੀ ਨਰਿੰਦਰ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਥੀ ਗੌੜ ਨੇ ਆਪਣੀਆਂ ਜੇਤੂ ਤਿੰਨ ਟਰਮਾਂ ਦੀ ਰਿਪੋਰਟ ਕਾਰਡ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਭਾਵੇਂ ਵੱਡੇ ਸਾਝੇ ਸੰਘਰਸ਼ਾਂ ਨੇ ਸਾਡੀ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਬਦਲਣ ਦੀ ਕੇਂਦਰ ਸਰਕਾਰ ਦੀ ਸਾਜਿਸ਼ ਨੂੰ ਇੱਕ ਵਾਰ ਤਾਂ ਅਸਫਲ ਕਰ ਦਿੱਤਾ ਹੈ ਪ੍ਰੰਤੂ ਅਵੇਸਲੇ ਹੋਣਾ ਖਤਰਨਾਕ ਹੋਵੇਗਾ। ਮੀਟਿੰਗ ਵਿੱਚ ਬੋਲਦੇ ਹੋਏ ਐਸ ਬੀ ਆਈ ਇੰਮਪਲਾਈਜ ਫੈਡਰੇਸ਼ਨ ਦੇ ਜਨਰਲ ਸਕੱਤਰ ਸਾਥੀ ਨਰ ਕੇਸਰ ਰਾਏ ਨੇ ਸਾਥੀ ਗੌੜ ਦੀ ਸਮੁੱਚੀ ਚੋਣ ਮੁਹਿੰਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੀਆਂ ਸਾਰੀਆਂ ਚੋਣਾਂ ਨਾਲੋਂ ਵੱਧ ਕੇ ਸਮਰਥਨ ਮਿਲ ਰਿਹਾ ਹੈ।
ਬਠਿੰਡਾ ਮਾਨਸਾ ਜ਼ਿਲਿਆਂ ਦੀ ਚੋਣ ਮੁਹਿੰਮ ਦੀ ਅਗਵਾਈ ਕਰ ਰਹੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਮੀਟਿੰਗ ਵਿੱਚ ਬੋਲਦੇ ਹੋਏ ਕਿਹਾ ਕਿ ਪੰਜਾਬ ਦੀ ਇਤਿਹਾਸਿਕ ਵਿਰਾਸਤ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਕੋਲੋਂ ਖੋਹਣ ਦੀਆਂ ਕੇਂਦਰ ਸਰਕਾਰ ਦੀਆਂ ਸਾਜਿਸ਼ਾਂ ਨੂੰ ਰੋਕਣ ਲਈ ਅਤੇ ਦੇਸ਼ ਦੀ ਇੱਕੋ ਇੱਕ ਯੂਨੀਵਰਸਿਟੀ ਅੰਦਰ ਸੈਨੇਟ ਵਰਗਾ ਲੋਕਤੰਤਰੀ ਢਾਂਚਾ ਬਣਾਈ ਰੱਖਣ ਲਈ ਸਾਥੀ ਨਰੇਸ਼ ਗੌੜ ਵਰਗੇ ਮਜਬੂਤ ਅਤੇ ਪੰਜਾਬ ਪੱਖੀ ਉਮੀਦਵਾਰ ਨੂੰ ਜਿਤਾਉਣਾ ਬਹੁਤ ਜਰੂਰੀ ਹੈ। ਸਾਥੀ ਅਰਸ਼ੀ ਨੇ ਦੱਸਿਆ ਕਿ ਦੋਵਾਂ ਜਿਲਿਆਂ ਨੂੰ ਦਰਜਨਾਂ ਸੈਕਟਰਾਂ ਵਿੱਚ ਵੰਡ ਕੇ ਜਿੰਮੇਵਾਰ ਸਾਥੀਆਂ ਨੂੰ ਕਮਾਨ ਸੰਭਾਲ ਦਿੱਤੀ ਹੈ ਤਾਂ ਜੋ ਵੋਟਰਾਂ ਤੱਕ ਨਿੱਜੀ ਸੰਪਰਕ ਬਣਾ ਸਕਣ।ਮੀਟਿੰਗ ਨੂੰ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ,ਪ੍ਰੋਫੈਸਰ ਅਸ਼ੋਕ ਸਿੰਘ ਮਿੱਤਲ, ਬੈਂਕਾ ਦੇ ਆਗੂ ਪਵਨ ਕੁਮਾਰ ਜਿੰਦਲ ਤੇ ਬਸੰਤ ਸਿੰਘ ਅਗਰੋਈਆ ਨੇ ਵੀ ਸੰਬੋਧਨ ਕੀਤਾ। ਪ੍ਰਧਾਨਗੀ ਕਰ ਰਹੇ ਡਾ ਗੁਰਪ੍ਰੀਤ ਸਿੰਘ ਬਾਠ ਨੇ ਸਭ ਸਾਥੀਆਂ ਦਾ ਧੰਨਵਾਦ ਕੀਤਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




