GKU ਦੇ ਕੌਮਾਂਤਰੀ ਸਲਾਹਕਾਰ ਬੋਰਡ ਦੇ ਮੈਂਬਰ ਡਾ. ਜਸਕਰਨ ਧੀਮਾਨ ਮੈਕਗਿੱਲ ਯੂਨੀਵਰਸਿਟੀ ਵੱਲੋਂ ਸਰਵੋਤਮ ਅਧਿਆਪਕ ਅਵਾਰਡ ਨਾਲ ਸਨਮਾਨਿਤ

0
78

Talwandi Sabo News:ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਕੌਮਾਂਤਰੀ ਸਲਾਹਕਾਰ ਬੋਰਡ ਦੇ ਮੈਂਬਰ ਡਾ. ਜਸਕਰਨ ਸਿੰਘ ਧੀਮਾਨ ਨੂੰ ਮੈਕਗਿੱਲ ਯੂਨੀਵਰਸਿਟੀ ਮਾਂਟਰੀਅਲ, ਕੈਨੇਡਾ ਵੱਲੋਂ ਸਲਾਨਾ ਕਨਵੋਕੇਸ਼ਨ ਦੌਰਾਨ ਸਰਵੋਤਮ ਅਧਿਆਪਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਡਾ. ਧੀਮਾਨ ਨੇ ਕੌਮਾਂਤਰੀ ਪੱਧਰ ਤੇ ਸਿੱਖਿਆ ਦੇ ਖੇਤਰ ਵਿੱਚ ਵੱਡੀ ਪੁਲਾਂਘ ਪੁੱਟੀ ਹੈ। ਜਿਸ ਤੇ ਹਰੇਕ ਪੰਜਾਬੀ ਨੂੰ ਮਾਣ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਡਾ. ਜਸਕਰਨ ਸਿੰਘ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ, ਜਲਵਾਯੂ ਪਰਿਵਰਤਣ ਅਤੇ ਭੋਜਨ ਸੁਰੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਅਹਿਮ ਖੋਜ ਕਾਰਜਾਂ ਕਰਕੇ ਵਿਸ਼ਵ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਯੋਗ ਹੱਲ ਲੱਭਣ ਵੱਲ ਪਹਿਲਕਦਮੀ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ  ਰਿਸ਼ਵਤ ਲੈ ਕੇ ਭੱਜ ਰਹੇ ਥਾਣੇਦਾਰ ਨੇ ਵਿਜੀਲੈਂਸ ਦੀ ਟੀਮ ‘ਤੇ ਚੜਾਈ ਗੱਡੀ

ਡਾ. ਰਾਮੇਸ਼ਵਰ ਸਿੰਘ ਵਾਈਸ ਚਾਂਸਲਰ ਜੀ.ਕੇ.ਯੂ. ਨੇ ਡਾ. ਧੀਮਾਨ ਨੂੰ ਉੱਭਰਦਾ ਯੁਵਾ ਵਿਗਿਆਨੀ ਦੱਸਦੇ ਹੋਏ ਕਿਹਾ ਕਿ ਅਧਿਆਪਨ ਦੇ ਖੇਤਰ ਵਿੱਚ ਵੀ ਉਹ ਵਿਦਿਆਰਥੀਆਂ ਵਿੱਚ ਹਮੇਸ਼ਾ ਹਰਮਨ ਪਿਆਰਾ ਰਿਹਾ ਹੈ। ਕਿਉਂਕਿ ਉਸਦੇ ਪੜਾਉਣ ਦੇ ਸਰਲ ਅਤੇ ਨਿਵੇਕਲੇ ਅੰਦਾਜ਼ ਨੇ ਸਮੂਹ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਉਸਦੀ ਆਪਣੇ ਵਿਸ਼ੇ ਤੇ ਪਕੜ ਅਤੇ ਗਿਆਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਡਾ. ਜਸਕਰਨ ਨੂੰ ਅਧਿਆਪਨ ਅਤੇ ਲੇਖਣ ਦੀ ਗੁੜ੍ਹਤੀ ਆਪਣੇ ਪਿਤਾ ਡਾ. ਜਗਤਾਰ ਸਿੰਘ ਧੀਮਾਨ ਪਰੋ. ਵਾਈਸ ਚਾਂਸਲਰ ਤੋਂ ਮਿਲੀ ਹੈ ਜੋ ਉਸਦੇ ਲੇਖਣ ਅਤੇ ਖੋਜ ਕਾਰਜਾਂ ਤੋਂ ਸਾਫ਼ ਝਲਕਦੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here