ਮੁੱਖ ਮੰਤਰੀ ਨਾਇਬ ਸਿੰਘ ਦੀ ਅਗਵਾਈ ਹੇਠ ਜੀਐਮਡੀਏ ਦੀ 13ਵੀਂ ਮੀਟਿੰਗ ਹੋਈ ਪ੍ਰਬੰਧਿਤ
ਚੰਡੀਗੜ੍ਹ, 10 ਜੁਲਾਈ – ਗੁਰੂਗ੍ਰਾਮ ਨਗਰ ਵਿਕਾਸ ਅਥਾਰਿਟੀ (ਜੀਐਮਡੀਏ) ਦੀ 13ਵੀਂ ਮੀਟਿੰਗ ਅੱਜ ਇੱਥੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੀ ਅਗਵਾਈ ਹੇਠ ਪ੍ਰਬੰਧਿਤ ਕੀਤੀ ਗਈ। ਮੀਟਿੰਗ ਦੌਰਾਨ ਵਿੱਤ ਸਾਲ 2024-25 ਲਈ 2887.32 ਕਰੋੜ ਰੁਪਏ ਦੇ ਬਜਟ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕੀਤੀ।ਮੀਟਿੰਗ ਵਿਚ ਸ਼ਹਿਰ ਦੀ ਨਿਗਰਾਨੀ ਅਤੇ ਬਿਹਤਰ ਆਵਾਜਾਈ ਪ੍ਰਬੰਧਨ ਦੇ ਲਈ ਸੀਸੀਟੀਵੀ ਕੈਮਰਿਆਂ ਦੀ ਸਮਰੱਥਾ ਵਧਾਉਣ, ਨਵੇਂ ਜਲ ਉਪਚਾਰ ਪਲਾਂਟਾਂ ਦਾ ਨਿਰਮਾਣ ਅਤੇ ਮੌਜੂਦਾ ਦੀ ਸਮਰੱਥਾ ਵਧਾਉਣ , ਜਲ ਨਿਕਾਸੀ ਅਤੇ ਸੀਵਰੇਜ ਉਪਚਾਰ ਪਲਾਂਟਾਂ ਦੇ ਨੈਟਵਰਕ ਨੂੰ ਮਜਬੂਤ ਕਰਨ ਸਮੇਤ ਵੱਖ-ਵੱਖ ਏਜੰਡਿਆਂ ’ਤੇ ਵਿਸਤਾਰ ਚਰਚਾ ਹੋਈ।
ਜਲੰਧਰ ਉਪ ਚੋਣ: ਵੋਟਰਾਂ ਨੇ ਦਿਖ਼ਾਇਆ ਮੱਠਾ ਉਤਸ਼ਾਹ, ਉਮੀਦਵਾਰਾਂ ਦੀ ਕਿਸਮਤ ਹੋਈ ਮਸ਼ੀਨਾਂ ’ਚ ਬੰਦ
ਜੀਐਮਡੀਏ ਅਥਾਰਿਟੀ ਨੇ ਸ਼ਹਿਰ ਦੀ ਨਿਗਰਾਨੀ ਅਤੇ ਬਿਹਤਰ ਆਵਾਜਾਈ ਪ੍ਰਬੰਧਨ ਦੇ ਲਈ 422 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਸੀਸੀਟੀਵੀ ਪਰਿਯੋਜਨਾ ਦੇ ਪੜਾਅ-3 ਦੇ ਲਾਗੂ ਕਰਨ ਨੂੰ ਮੰਜੂਰੀ ਪ੍ਰਦਾਨ ਕੀਤੀ। ਇਸ ਦੇ ਤਹਿਤ ਵੱਖ-ਵੱਖ ਸਥਾਨਾਂ ’ਤੇ ਉੱਚ ਗੁਣਵੱਤਾ ਵਾਲੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ, ਜਿਸ ਤੋਂ ਇੰਨ੍ਹਾਂ ਦੀ ਗਿਣਤੀ ਮੌਜੂਦਾ ਵਿਚ ਲੱਗੇ 4000 ਸੀਸੀਟੀਵੀ ਤੋਂ ਵੱਧ ਕੇ ਲਗਭਗ 14000 ਹੋ ਜਾਵੇਗੀ।ਮੀਟਿੰਗ ਵਿਚ ਸੈਕਟਰ 45-46 -51-52 ਦੇ ਜੰਕਸ਼ਨ ’ਤੇ ਆਵਾਜਾਈ ਭੀੜ ਨੂੰ ਘੱਟ ਕਰਨ ਲਈ ਇਕ ਫਲਾਈਓਵਰ ਦੇ ਨਿ+ਮਾਣ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ, ਜਿਸ ਦੇ ਲਈ 52 ਕਰੋੜ ਰੁਪਏ ਦੀ ਰਕਮ ਮੰਜੂਰ ਕੀਤੀ ਗਈ ਹੈ। ਇਸੀ ਤਰ੍ਹਾ ਸੈਕਟਰ 85-86-89-90 ਦੇ ਚੌਰਾਹੇ ’ਤੇ ਭੀੜ ਨੂੰ ਘੱਟ ਕਰਨ ਅਤੇ ਆਵਾਜਾਈ ਨੂੰ ਵਧਾਉਣ ਲਈ 59 ਕਰੋੜ ਰੁਪਏ ਦੀ ਲਾਗਤ ਨਾਲ ਇਕ ਹੋਰ ਫਲਾਈਓਵਰ ਦਾ ਨਿਰਮਾਣ ਕੀਤਾ ਜਾਵੇਗਾ।
ਹਾਈਕੋਰਟ ਵੱਲੋਂ ਪੰਜਾਬ-ਹਰਿਆਣਾ ਨੂੰ ਜੋੜਦੇ ਸੰਭੂ ਬਾਰਡਰ ਨੂੰ ਇੱਕ ਹਫ਼ਤੇ ’ਚ ਖੋਲਣ ਦਾ ਹੁਕਮ
ਮੀਟਿੰਗ ਵਿਚ ਸਦਰਨ ਪੈਰੀਫੇਰਲ ਰੋਡ (ਐਸਪੀਆਰ) ਦੇ ਅਪਗ੍ਰੇਡ ਦੀ ਪਰਿਯੋਜਨਾ ਨੂੰ ਵੀ ਮੰਜੂਰੀ ਦਿੱਤੀ ਗਈ। ਇਸ ਦੇ ਤਹਿਤ ਵਾਟਿਕਾ ਚੌਕ ਤੋਂ ਐਨਐਚ-48 ਸੀਪੀਆਰ ਤਕ ਏਲੀਵੇਟੇਡ ਕੋਰੀਡੋਰ ਅਤੇ ਇੰਟਰਚੇਂਜ ਦਾ ਨਿਰਮਾਣ ਕੀਤਾ ਜਾਵੇਗਾ। ਇਸ ’ਤੇ ਲਗਭਗ 620 ਕਰੋੜ ਰੁਪਏ ਦੀ ਅੰਦਾਜਾ ਲਾਗਤ ਜਾਵੇਗੀ. ਮੀਟਿੰਗ ਵਿਚ ਨਗਰ ਅਤੇ ਗ੍ਰਾਮ ਆਯੋਜਨਾ ਮੰਤਰੀ ਜੇ ਪੀ ਦਲਾਲ, ਟ੍ਰਾਂਸਪੋਰਟ ਰਾਜ ਮੰਤਰੀ ਅਸੀਮ ਗੋਇਲ, ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸੁਭਾਸ਼ ਸੁਧਾ, ਖੇਡ ਅਤੇ ਵਨ ਰਾਜ ਮੰਤਰੀ ਸੰਜੈ ਸਿੰਘ, ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਸ਼ਹਿਰੀ ਨਿਯੋਜਨ ਸਲਾਹਕਾਰ ਡੀਐਸ ਢੇਸੀ, ਏਸੀਐਸ ਨਗਰ ਅਤੇ ਗ੍ਰਾਮ ਆਯੋਜਨ ਵਿਭਾਗ ਅਰੁਣ ਕੁਮਾਰ ਗੁਪਤਾ, ਜੀਐਮਡੀਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਏ ਸ੍ਰੀਨਿਵਾਸ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਵਿਚ ਕੇਂਦਰੀ ਸਾਂਖਿਅਕੀ ਅਤੇ ਪ੍ਰੋਗ੍ਰਾਮ ਲਾਗੂ ਕਰਨ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਅਤੇ ਜੀਐਮਡੀਏ ਦੇ ਹੋਰ ਮਾਣਯੋਗ ਮੈਂਬਰ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸ਼ਾਮਿਲ ਹੋਏ।
Share the post "ਜੀਐਮਡੀਏ ਨੇ ਵਿਕਾਸ ਕੰਮਾਂ ਲਈ 2887 ਕਰੋੜ ਰੁਪਏ ਦੇ ਬਜਟ ਨੂੰ ਪ੍ਰਦਾਨ ਕੀਤੀ ਮੰਜੂਰੀ"