ਬਠਿੰਡਾ, 11 ਦਸੰਬਰ: ਬਠਿੰਡਾ ਪੁਲਿਸ ਨੇ ਰਾਮਾ ਮੰਡੀ ਵਿਚ ਇੱਕ ਪੈਟਰੋਲ ਪੰਪ ਨੂੰ ਲੁੱਟਣ ਵਾਲੇ ਕਥਿਤ ਲੁਟੇਰਿਆਂ ਦਾ ਪਿੱਛਾ ਕਰਦਿਆਂ ਉਨ੍ਹਾਂ ਨੂੰ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਹੋਈ ਮੁਵੱਲੀ ਗੋਲੀਬਾਰੀ ਵਿਚ ਇੱਕ ਲੁਟੇਰਾ ਲੱਤ ਵਿਚ ਗੋਲੀ ਲੱਗਣ ਕਾਰਨ ਜਖਮੀ ਹੋ ਗਿਆ। ਜਿਸਨੂੰ ਬਾਅਦ ਵਿਚ ਇਲਾਜ ਲਈ ਤਲਵੰਡੀ ਸਾਬੋ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਪੈਟਰੋਲ ਪੰਪ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 6 ਲੁਟੇਰਿਆਂ ਵਿਚੋਂ ਪੰਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਬਿਕਰਮ ਸਿੰਘ ਮਜੀਠੀਆ ਨੂੰ ਪੁਰਾਣੇ ਮਾਮਲੇ ’ਚ ਪੁਲਿਸ ਵਲੋਂ ਸੰਮਨ
ਮਿਲੀ ਸੂਚਨਾ ਮੁਤਾਬਕ ਸੁਵੱਖਤੇ ਰਾਮਾ ਮੰਡੀ ਰੋਡ ’ਤੇ ਸਥਿਤ ਸੁਰਜੀਤ ਪੈਟਰੋਲ ਪੰਪ ’ਤੇ ਇੱਕ ਕਾਰ ਵਿਚ ਸਵਾਰ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ’ਤੇ ਪੰਪ ਮੁਲਾਜਮਾਂ ਕੋਲੋਂ 70-80 ਹਜ਼ਾਰ ਰੁਪਏ ਲੁੱਟ ਲਏ ਸਨ। ਘਟਨਾ ਤੋਂ ਬਾਅਦ ਪੁਲਿਸ ਵਲੋਂ ਵੱਡੇ ਪੱਧਰ ‘ਤੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਪੜਤਾਲ ਵਿੱਢੀ ਗਈ। ਇਸ ਦੌਰਾਨ ਬਠਿੰਡਾ ਤੋਂ ਸੀਆਈਏ-1 ਦੀ ਟੀਮ ਵੀ ਪੰਪ ਲੁੱਟਣ ਦੀ ਘਟਨਾ ਦੀ ਜਾਂਚ ਲਈ ਇਲਾਕੇ ਵਿਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਤਲਵੰਡੀ ਸਾਬੋ ਪੁਲਿਸ ਵਲੋਂ ਇੱਕ ਮੈਸੇਜ ਦਿੱਤਾ ਗਿਆ ਕਿ ਦੋ ਨੌਜਵਾਨ ਚੱਠੇਵਾਲਾ ਨਜਦੀਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਸ਼ੱਕੀ ਹਾਲਾਤ ਵਿਚ ਵਿਚਰ ਰਹੇ ਹਨ।
ਹਸਪਤਾਲ ‘ਚ ਮੈਡੀਕਲ ਕਰਵਾਉਣ ਆਏ ਥਾਣੇਦਾਰ ਤੇ ਵਕੀਲ ਹੋਏ ਗੁੱਥਮਗੁੱਥਾ
ਇਸ ਸੁਨੇਹੇ ਤੋਂ ਬਾਅਦ ਇੰਸਪੈਕਟਰ ਜਸਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਸੀਆਈਏ-1 ਵਿੰਗ ਦੀ ਟੀਮ ਨੇ ਭਾਂਗੀਵਾਦਰ ਦੇ ਕੱਚੇ ਰਾਹ ’ਤੇ ਨੌਜਵਾਨਾਂ ਨੂੰ ਰੋਕਣ ਦੀ ਕੋਸਿਸ ਕੀਤੀ। ਪੁਲਿਸ ਅਧਿਕਾਰੀਆਂ ਮੁਤਾਬਕ ਇੰਨ੍ਹਾਂ ਨੌਜਵਾਨਾਂ ਨੇ ਪੁਲਿਸ ਪਾਰਟੀ ’ਤੇ ਗੋਲੀ ਚਲਾ ਕੇ ਭੱਜਣ ਦੀ ਕੋਸਿਸ ਕੀਤੀ। ਜਵਾਬੀ ਗੋਲੀਬਾਰੀ ਵਿਚ ਇੱਕ ਮੋਟਰਸਾਈਕਲ ਸਵਾਰ ਦੀ ਸੱਜੀ ਲੱਤ ’ਤੇ ਗੋਲੀ ਲੱਗੀ, ਜਿਸਤੋਂ ਬਾਅਦ ਦੋਨਾਂ ਨੌਜਵਾਨਾਂ ਨੂੰ ਦਬੋਚ ਲਿਆ ਗਿਆ। ਗੋਲੀ ਲੱਗਣ ਕਾਰਨ ਜਖਮੀ ਹੋਏ ਨੌਜਵਾਨ ਦੀ ਪਹਿਚਾਣ ਰਜਿੰਦਰ ਸਿੰਘ ਅਤੇ ਉਸਦੇ ਸਾਥੀ ਦੀ ਪਹਿਚਾਣ ਇਕਬਾਲ ਸਿੰਘ ਵਾਸੀ ਚੱਠੇਵਾਲਾ ਦੇ ਤੌਰ ’ਤੇ ਹੋਈ ਹੈ।
ਅਪਣੀਆਂ ਮੰਗਾਂ ਨੂੰ ਲੈਕੇ ਕਲਮਛੋੜ ਹੜਤਾਲ ’ਤੇ ਚੱਲ ਰਹੇ ‘ਦਫ਼ਤਰੀ ਬਾਬੂ’ 14 ਤੇ 15 ਨੂੰ ਲੈਣਗੇ ਸਮੂਹਿਕ ਛੁੱਟੀ
ਪੁਲਿਸ ਅਧਿਕਾਰੀਆਂ ਮੁਤਾਬਕ ਰਜਿੰਦਰ ਸਿੰਘ ਵਿਰੁਧ ਪਹਿਲਾਂ ਵੀ ਕੁਝ ਪਰਚੇ ਦਰਜ਼ ਹਨ ਜਦੋਂਕਿ ਇਕਬਾਲ ਸਿੰਘ ਪੰਪ ਲੁੱਟ ਦਾ ਮੁੱਖ ਮਾਸਟਰਮਾਈਂਡ ਸੀ ਕਿਉਂਕਿ ਉਹ ਪਹਿਲਾਂ ਪੰਪ ’ਤੇ ਲੱਗਿਆ ਰਿਹਾ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਲੁੱਟ ਦੇ ਮਾਮਲੇ ਵਿਚ ਸ਼ਾਮਲ ਤਿੰਨ ਹੋਰ ਜਣਿਆਂ ਨੂੰ ਰਾਮਾ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਇਸ ਮਾਮਲੇ ਵਿਚ ਲੋੜੀਦਾ ਸਿਰਫ਼ ਇਕ ਨੌਜਵਾਨ ਫ਼ਰਾਰ ਹੈ, ਜਿਸਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਵਲੋਂ ਛਾਪੇਮਾਰੀ ਜਾਰੀ ਹੈ। ਦਸਣਾ ਬਣਦਾ ਹੈ ਕਿ ਜ਼ਿਲ੍ਹੈ ਵਿਚ ਨਵਾਂ ਐਸਐਸਪੀ ਆਉਣ ਤੋਂ ਬਾਅਦ ਪੁਲਿਸ ਵਲੋਂ ਗੈਰ-ਸਮਾਜੀ ਅਨਸਰਾਂ ਵਿਰੁਧ ਸਖ਼ਤੀ ਜਾਰੀ ਹੈ। ਇਸੇ ਤਰ੍ਹਾਂ ਹੀ ਲੁੱਟ ਦੇ ਇਕ ਮਾਮਲੇ ਵਿਚ ਕੁੱਝ ਦਿਨ ਪਹਿਲਾਂ ਵੀ ਬਠਿੰਡਾ ਨਜਦੀਕ ਗਰੋਥ ਸੈਂਟਰ ਵਿਚ ਇੱਕ ਟਰੱਕ ਸਵਾਰ ਨੂੰ ਲੁੱਟਣ ਵਾਲੇ ਲੁਟੇਰੇ ਨੂੰ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਕਾਬੂ ਕੀਤਾ ਸੀ ਜਿਸਦੇ ਵੀ ਲੱਤ ਵਿਚ ਗੋਲੀ ਲੱਗੀ ਸੀ।