ਬਠਿੰਡਾ, 26 ਮਾਰਚ: ਲੋਕ ਸਭਾ ਚੋਣਾਂ ਦਾ ਐਲਾਨ ਹੋਣ ਦੇ ਨਾਲ ਹੀ ਹਰ ਪਾਰਟੀ ਵੱਲੋਂ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਇਸੇ ਸਿਲਸਿਲੇ ਦੇ ਤਹਿਤ ਮੰਗਲਵਾਰ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਵੱਲੋਂ ਹਲਕੇ ਦੇ ਵਿਧਾਇਕਾਂ, ਚੇਅਰਮੈਨ ਤੇ ਵਲੰਟੀਅਰਾਂ ਦੀ ਹਾਜ਼ਰੀ ’ਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਅਪਣੀ ਚੋਣ ਮੁਹਿੰਮ ਵਿੱਢ ਦਿੱਤੀ ਹੈ। ਇਸਤੋਂ ਇਲਾਵਾ ਉਹ ਦੁਰਗਾ ਮੰਦਿਰ ਮਾਈਸਰਖ਼ਾਨਾ ਵਿਖੇ ਵੀ ਗਏ ਤੇ ਮੱਥਾ ਟੇਕਿਆ। ਇਸ ਮੌਕੇ ਜਥੇਦਾਰ ਖੁੱਡੀਆ ਨੇ ਕਿਹਾ ਕਿ‘‘ਹੁਣ ਉਹ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਹਰ ਰੋਜ਼ ਪਿੰਡਾਂ, ਸ਼ਹਿਰਾਂ, ਮੁਹੱਲਿਆਂ ਅਤੇ ਕਸਬਿਆਂ ਵਿੱਚ ਲੋਕਾਂ ਨੂੰ ਮਿਲਣਗੇ ਅਤੇ ਆਪਣਾ ਚੋਣ ਪ੍ਰਚਾਰ ਕਰਨਗੇ।’’
ਆਪ ਉਮੀਦਵਾਰ ਨੇ ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਦੇ ਕਾਰਜਕਾਲ ਵਿੱਚ ਪੰਜਾਬ ਵਾਸੀਆਂ ਲਈ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਨੂੰ ਅਪਣੇ ਚੋਣ ਪ੍ਰਚਾਰ ਦਾ ਹਿੱਸਾ ਦਸਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸੂਬਾ ਸਰਕਾਰ ਨੇ ਅਪਣੇ ਪਹਿਲੇ ਹੀ ਦਿਨ ਤੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਕੰਮ ਸ਼ੁਰੂ ਕੀਤਾ, ਇਸੇ ਤਰ੍ਹਾਂ ਪੰਜਾਬ ਭਰ ਵਿਚ ਘਰਾਂ ਨੂੰ ਮੁਫ਼ਤ ਬਿਜਲੀ, ਕਿਸਾਨਾਂ ਨੂੰ ਖੇਤੀ ਲਈ ਲਗਾਤਾਰ ਬਿਜਲੀ ਸਪਲਾਈ, ਪ੍ਰਾਈਵੇਟ ਥਰਮਲ ਪਲਾਂਟ ਨੂੰ ਖ਼ਰੀਦਣ, ਸਿੱਖਿਆ ਵਿਚ ਕ੍ਰਾਂਤੀ ਲਿਆਉਣ ਲਈ ਐਮੀਨੇਸ ਸਕੂਲ, ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਨੂੰ ਠੀਕ ਕਰਨ ਅਤੇ ਮੁਫ਼ਤ ਦਵਾਈਆਂ ਤੇ ਟੈਸਟਾਂ ਦੀ ਸਹੂਲਤ ਦੇਣ ਤੋਂ ਇਲਾਵਾ ਮੁਹੱਲਾ ਕਲੀਨਕ ਸਹਿਤ ਪਿਛਲੇ ਕਈ ਦਹਾਕਿਆਂ ਤਂੋ ਪੰਜਾਬੀ ਦੇ ਲੁੱਟ ਦਾ ਸਾਧਨ ਬਣੇ ਟੋਲ ਪਲਾਜਿਆਂ ਨੂੰ ਬੰਦ ਕਰਵਾਇਆ ਗਿਆ।
ਮਾਲਵਾ ਕਾਲਜ ਦੇ ਵਿਦਿਆਰਥੀਆਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਦਾ ਟੂਰ ਕਰਵਾਇਆ
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਦੂਜੀਆਂ ਪਾਰਟੀਆਂ ਇਕੱਠੀਆਂ ਹੋ ਕੇ ਚੋਣ ਲੜਦੀਆਂ ਹਨ ਜਾਂ ਅਲੱਗ-ਅਲੱਗ ਤੇ ਉਨ੍ਹਾਂ ਦੇ ਉਮੀਦਵਾਰ ਕੌਣ ਹਨ, ਇਸਦੇ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਉਨ੍ਹਾਂ ਦੀ ਚੋਣ ਤਾਂ ਆਮ ਵਿਅਕਤੀ ਨੇ ਖੁਦ ਹੀ ਲੜਣੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਰੈਂਕ ਪ੍ਰਾਪਤ ਮੰਤਰੀ ਪ੍ਰੋ ਬਲਜਿੰਦਰ ਕੌਰ ਐੱਮ ਐੱਲ ਏ ਹਲਕਾ ਤਲਵੰਡੀ ਸਾਬੋ, ਆਪ ਦੇ ਕਾਰਜ਼ਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਐੱਮ ਐੱਲ ਏ ਹਲਕਾ ਬੁਢਲਾਡਾ,ਜਗਰੂਪ ਸਿੰਘ ਗਿੱਲ ਐੱਮ ਐੱਲ ਏ ਬਠਿੰਡਾ ਸ਼ਹਿਰੀ, ਸੁਖਵੀਰ ਸਿੰਘ ਮਾਈਸਰਖਾਨਾ ਐੱਮ ਐੱਲ ਏ ਮੌੜ, ਮਾਸਟਰ ਜਗਸੀਰ ਸਿੰਘ ਐੱਮ ਐੱਲ ਏ ਹਲਕਾ ਭੁੱਚੋ, ਗੁਰਪ੍ਰੀਤ ਸਿੰਘ ਬਣਾਂਵਾਲੀ ਐੱਮ ਐੱਲ ਏ ਅਤੇ ਚੇਅਰਮੈਨ ਰਕੇਸ਼ ਪੁਰੀ,
ਐੱਸ.ਐੱਸ.ਡੀ ਕਾਲਜ ਵਿੱਚ ਸਲਾਨਾ ਐਥਲੈਟਿਕ ਮੀਟ ਦਾ ਆਯੋਜਨ
ਚੇਅਰਮੈਨ ਨਵਦੀਪ ਸਿੰਘ ਜੀਦਾ ਚੇਅਰਮੈਨ ਨੀਲ ਗਰਗ, ਚੇਅਰਮੈਨ ਅਨਿਲ ਠਾਕੁਰ ਚੇਅਰਮੈਨ, ਉਪ ਚੇਅਰਮੈਨ ਗੁਰਜੰਟ ਸਿੰਘ ਸਿਵੀਆ, ਚੇਅਰਮੈਨ ਅੰਮ੍ਰਿਤ ਅਗਰਵਾਲ , ਚੇਅਰਮੈਨ ਜਤਿੰਦਰ ਭੱਲਾ, ਚੇਅਰਮੈਨ ਚਰਨਜੀਤ ਸਿੰਘ ਅਕਾਂਵਾਲੀ, ਬਲਜਿੰਦਰ ਕੌਰ ਤੁੰਗਵਾਲੀ, ਰਾਜਨ ਅਮਰਦੀਪ ਸਿੰਘ ਡਾਇਰੈਕਟਰ, ਮਨਦੀਪ ਕੌਰ ਰਾਮਗੜ੍ਹੀਆ ਡਾਇਰੈਕਟਰ,ਗੁਰਪ੍ਰੀਤ ਸਿੰਘ ਭੁੱਚਰ ਚੇਅਰਮੈਨ,ਟੇਕ ਸਿੰਘ ਬੰਗੀ ਚੇਅਰਮੈਨ, ਗੁਰਪ੍ਰੀਤ ਕੌਰ ਚੇਅਰਮੈਨ , ਬਲਵਿੰਦਰ ਸਿੰਘ ਬੱਲੋ ਡਾਇਰੈਕਟਰ, ਸੁਖਵੀਰ ਬਰਾੜ ਡਾਇਰੈਕਟਰ, ਸੁਰਿੰਦਰ ਸਿੰਘ ਬਿੱਟੂ ਜਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਸਹਿਤ ਵੱਡੀ ਗਿਣਤੀ ਵਿਚ ਆਗੂ ਤੇ ਵਲੰਟੀਅਰ ਹਾਜ਼ਰ ਸਨ।
Share the post "ਗੁਰਮੀਤ ਸਿੰਘ ਖੁੱਡੀਆ ਨੇ ਤਖਤ ਸਾਹਿਬ ਅਤੇ ਮੰਦਰ ਮਾਈਸਰਖਾਨਾ ਮੱਥਾ ਟੇਕ ਕੇ ਸ਼ੁਰੂ ਕੀਤੀ ਚੋਣ ਮੁਹਿੰਮ"