Tuesday, February 3, 2026

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਰਅੰਦਾਜ਼ ਰਿਸ਼ਭ ਨੇ ਵਿਸ਼ਵ ਕੱਪ ਵਿੱਚ ਸੋਨ ਤਗਮਾ ਜਿੱਤ ਕੇ ਰਚਿਆ ਇਤਿਹਾਸ

Date:

spot_img

Talwandi Sabo News: ਆਰਬਨਡੇਲ, ਫਲੋਰੀਡਾ, ਅਮਰੀਕਾ ਵਿਖੇ ਚੱਲ ਰਹੇ ਵਿਸ਼ਵ ਤੀਰਅੰਦਾਜ਼ੀ ਕੱਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਕਾਮਰਸ ਐਂਡ ਮੈਨੇਜ਼ਮੈਂਟ ਦੇ ਐਮ.ਬੀ.ਏ. ਭਾਗ ਪਹਿਲਾ ਦਾ ਵਿਦਿਆਰਥੀ ਰਿਸ਼ਭ ਯਾਦਵ ਨੇ ਆਪਣੀ ਸਾਥੀ ਖਿਡਾਰਣ ਸੁਰੇਖਾ ਵੇਨਾਮ ਨਾਲ ਮਿਕਸਡ ਕਪਾਉਂਡ ਇਵੈਂਟ ਦੇ ਬੇਹੱਦ ਨੇੜਲੇ ਤੇ ਸਖ਼ਤ ਮੁਕਾਬਲੇ ਵਿੱਚ ਚੀਨੀ ਤਾਇਪੇ ਦੀ ਟੀਮ 153-151 ਦੇ ਮੁਕਾਬਲੇ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਦਾ ਚੌਂਕੀ ਇੰਚਾਰਜ 80,000 ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਦੇ ਫਲਾਇੰਗ ਸਕੁਐਡ ਨੇ ਰੰਗੇ ਹੱਥੀਂ ਕੀਤਾ ਕਾਬੂ

ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਤੇ ਉਪ ਕੁਲਪਤੀ ਪ੍ਰੋ.(ਡਾ.) ਰਾਮੇਸ਼ਵਰ ਸਿੰਘ ਨੇ ਕਿਹਾ ਕਿ ਅਜਿਹੇ ਖਿਡਾਰੀਆਂ ਨਾਲ ਭਾਰਤੀ ਖੇਡ ਦਾ ਭਵਿੱਖ ਉਜੱਵਲ ਦਿਖਾਈ ਦਿੰਦਾ ਹੈ। ਉਨ੍ਹਾਂ ਇਸ ਪ੍ਰਾਪਤੀ ਤੇ ਕੋਚ ਸਾਹਿਬਾਨ, ਖਿਡਾਰੀ ਅਤੇ ਸਮੂਹ ਵਰਸਿਟੀ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ‘ਵਰਸਿਟੀ ਇਲਾਕੇ ਵਿੱਚ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਖਿਡਾਰੀਆਂ ਦੇ ਖੇਡ ਕੌਸ਼ਲ ਨੂੰ ਸੁਧਾਰਨ ਤੇ ਸੰਵਾਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਇਹ ਵੀ ਪੜ੍ਹੋ ਘਰੋਂ ਭੱਜਣ ਵਾਲੇ ਜੋੜੇ ਹੁਣ ਸਥਾਨਕ ਪੁਲਿਸ ਥਾਣਿਆਂ ਕੋਲੋਂ ਮੰਗ ਸਕਦੇ ਹਨ ਸੁਰੱਖਿਆ

ਵਿਸ਼ਵ ਕੱਪ ਦੇ ਮੁਕਾਬਲੇ ਬਾਰੇ ਜਾਣਕਾਰੀ ਦਿੰਦਿਆਂ ਡਾ. ਰਾਜ ਕੁਮਾਰ ਸ਼ਰਮਾ ਡਾਇਰੈਕਟਰ ਸਪੋਰਟਸ ਨੇ ਦੱਸਿਆ ਕਿ ਰਿਸ਼ਭ ਅਤੇ ਉਸਦੀ ਟੀਮ ਦਾ ਫਾਈਨਲ ਮੁਕਾਬਲਾ ਚੀਨੀ ਤਾਇਪੇ ਦੇ ਖਿਡਾਰੀ ਹੁਆਂਗ ਆਈ ਜੌ ਅਤੇ ਚੇਨ ਚਿਹ ਲੂਨ ਨਾਲ ਸੀ, ਜਿਸ ਵਿੱਚ ਭਾਰਤੀ ਖਿਡਾਰੀਆਂ ਦੀ ਸ਼ੁਰੂਆਤ ਜ਼ਿਆਦਾ ਵਧੀਆਂ ਨਹੀਂ ਰਹੀ ਇੱਕ ਵਾਰ ਇੰਝ ਲੱਗ ਰਿਹਾ ਸੀ ਕਿ ਭਾਰਤੀ ਟੀਮ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਵੇਗਾ ਪਰ ਭਾਰਤੀ ਖਿਡਾਰੀਆਂ ਨੇ ਹੌਂਸਲਾ ਬਣਾਈ ਰੱਖਿਆ ਤੇ ਆਪਣੇ ਆਖਿਰੀ ਦੋ ਪਰਫੈਕਟ ਸ਼ਾਟ ਲਗਾ ਕੇ ਸੋਨ ਤਗਮੇ ਨੂੰ ਭਾਰਤ ਦੀ ਝੌਲੀ ਪਾਇਆ। ਉਨ੍ਹਾਂ ਦੱਸਿਆ ਕਿ ਭਾਰਤੀ ਖਿਡਾਰੀਆਂ ਨੇ ਸਪੇਨ, ਡੈਨਮਾਰਕ ਅਤ ਸਲੋਵੇਨੀਆ ਦੀਆਂ ਟੀਮਾਂ ਨੂੰ ਹਰਾ ਕੇ ਇਹ ਸ਼ਾਨਾਮਤੀ ਪ੍ਰਾਪਤੀ ਹਾਸਿਲ ਕੀਤੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img

Popular

More like this
Related

ਪੰਜਾਬ ‘ਚ ਤੜਕਸਾਰ ਭਿਆਨਕ ਹਾਦਸਾ; 4 ਨੌਜਵਾਨਾਂ ਦੀ ਹੋਈ ਮੌ+ਤ

Hoshiarpur News: ਪੰਜਾਬ ਵਿਚ ਮੰਗਲਵਾਰ ਤੜਕਸਾਰ ਵਾਪਰੇ ਇੱਕ ਭਿਆਨਕ...

Bikram Majithia ਆਏ ਜੇਲ੍ਹ ਤੋਂ ਬਾਹਰ; ਵੱਡੀ ਗਿਣਤੀ ਵਿਚ ਸਮਰਥਕਾਂ ਨੇ ਕੀਤਾ ਸਵਾਗਤ

Nabha News: Bikram Majithia; ਜਾਇਦਾਦ ਤੋਂ ਵੱਧ ਆਮਦਨ ਬਣਾਉਣ...