Talwandi Sabo News: ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਕਾਨੂੰਨੀ ਗਿਆਨ, ਖੋਜ ਯੋਗਤਾਵਾਂ, ਵਿਸ਼ੇਸ਼ਲੇਸ਼ਣਾਤਮਕ ਸੋਚ ਅਤੇ ਕੋਰਟ ਦੇ ਵਿਚਾਰਕ ਤੇ ਵਿਵਹਾਰਕ ਗਿਆਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਦੋ ਰੋਜ਼ਾ ਇੰਟਰਾ ਮੂਟ ਕੋਰਟ ਮੁਕਾਬਲਾ-2026 ਆਯੋਜਿਤ ਕੀਤਾ ਗਿਆ। ਜਿਸ ਦੇ ਉਦਘਾਟਨੀ ਸਮਾਰੋਹ ਵਿੱਚ ਭਾਰਤ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਤੇ ਸੀਨੀਅਰ ਐਡਵੋਕੇਟ ਮਾਣਯੋਗ ਜਸਟਿਸ ਪਰਮਜੀਤ ਸਿੰਘ ਧਾਲੀਵਾਲ ਬਤੌਰ ਮੁੱਖ ਮਹਿਮਾਨ ਅਤੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘਚੀਫ਼ ਪੈਟਰਨ ਵਜੋਂ ਹਾਜ਼ਰ ਹੋਏ, ਜਦ ਕਿ ਪਰੋ. ਡਾ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਤੇ ਡਾ. ਪੀਯੂਸ਼ ਵਰਮਾ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਹਾਜ਼ਰੀ ਭਰੀ।ਮੁੱਖ ਮਹਿਮਾਨ ਜਸਟਿਸ ਧਾਲੀਵਾਲ ਨੇ ਆਪਣੇ ਕਾਨੂੰਨੀ ਕੈਰੀਅਰ ਦੇ ਸ਼ਾਨਦਾਰ ਤਜ਼ਰਬੇ ਸਾਂਝੇ ਕਰਦੇ ਹੋਏ, ਵਿਦਿਆਰਥੀਆਂ ਨੂੰ ਅਦਾਲਤੀ ਚੌਣਤੀਆਂ ਦਾ ਸਾਹਮਣਾ ਕਰਨ ਲਈ ਅਜਿਹੇ ਮੂਟ ਕੋਰਟ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ 👉Sangrur ‘ਚ PRTC ਬੱਸ ਨਾਲ ਵਾਪਰਿਆਂ ਭਿਆਨਕ ਹਾਦਸਾ, 4 ਦੀ ਮੌ/ਤ, ਦਰਜ਼ਨਾਂ ਜ*ਖ਼*ਮੀ
ਉਹਨਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਮਜ਼ਬੂਤ ਕਾਨੂੰਨੀ ਤਰਕਸ਼ਕਤੀ, ਪ੍ਰਭਾਵਸ਼ਾਲੀ ਸੰਚਾਰ ਅਤੇ ਪੇਸ਼ੇਵਰ ਅਨੁਸ਼ਾਸ਼ਨ ਨੂੰ ਵਿਕਸਿਤ ਕਰਦੇ ਹਨ। ਉਨ੍ਹਾਂ ਆਪਣੀ ਨਿੱਜੀ ਜ਼ਿੰਦਗੀ ਤੋਂ ਪ੍ਰਸੰਗ ਲੈ ਕੇ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਡਾ. ਸਿੰਘ ਨੇ ਵਿਹਾਰਕ ਕਾਨੂੰਨੀ ਸਿੱਖਿਆ ਨੂੰ ਮਜ਼ਬੂਤ ਬਣਾਉਣ ਲਈ ਮੂਟ ਕੋਰਟਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਸੰਸਦ ਵੱਲੋਂ ਬਣਾਏ ਜਾਂਦੇ ਨਵੇਂ ਅਤੇ ਪੁਰਾਣੇ ਕਾਨੂੰਨੀ ਪ੍ਰਤੀ ਜਾਗਰੂਕ ਰਹਿਣ ਦਾ ਸੁਨੇਹਾ ਦਿੱਤਾ।ਡਾ. ਧੀਮਾਨ ਤੇ ਡਾ. ਵਰਮਾ ਨੇ ਵਿਦਿਆਰਥੀਆਂ ਨੂੰ ਕਾਨੂੰਨੀ ਖੋਜ, ਆਲੋਚਨਾਤਮਕ ਸੋਚ, ਪੇਸ਼ੇਵਰ ਆਤਮ-ਵਿਸ਼ਵਾਸ ਅਤੇ ਵਕਾਲਤ ਦੇ ਵਿਹਾਰਕ ਹੁਨਰ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਫਰੀ ਲੀਗਲ ਏਡ ਕਲੀਨਿਕ ਰਾਹੀਂ ਇਲਾਕੇ ਦੇ ਪੇਂਡੂ ਵਸਨੀਕਾਂ ਲਈ ਕਾਨੂੰਨੀ ਜਾਗਰੂਕਤਾ ਵੱਲ ਕਦਮ ਚੁੱਕਣੇ ਚਾਹੀਦੇ ਹਨ।
ਇਹ ਵੀ ਪੜ੍ਹੋ 👉New Zealand ‘ਚ ਦੀਵਾਲੀ ਵਾਲੀ ਰਾਤ ਕਾਰ ਹਾਦਸੇ ਵਿਚ ਦੋ ਪੰਜਾਬੀ ਲੜਕਿਆਂ ਅਤੇ ਇੱਕ ਲੜਕੀ ਦੀ ਮੌ/ਤ
18 ਜੱਜਾਂ ਅਤੇ ਕਾਨੂੰਨੀ ਮਾਹਿਰਾਂ ਦੇ ਪੈਨਲ ਵੱਲੋਂ ਗੁਰਲੀਨ ਕੌਰ, ਪ੍ਰੀਤਇੰਦਰ ਵਸ਼ਿਸ਼ਟ, ਵਿਧੀ ਸ਼ਰਮਾ ਦੀ ਟੀਮ ਨੂੰ ਜੇਤੂ ਅਤੇ ਪ੍ਰਜਵਲ ਵਰਮਾ, ਐਂਜੇਲਾ ਅਤੇ ਹਰਮਨਪ੍ਰੀਤ ਕੌਰ ਦੀ ਟੀਮ ਨੂੰ ਉਪ-ਜੇਤੂ ਐਲਾਨਿਆ ਗਿਆ।ਡੀਨ ਡਾ. ਰਾਜੇਸ਼ ਕੁਮਾਰ ਅਤੇ ਵਿਭਾਗ ਮੁੱਖੀ ਡਾ. ਰਾਜੇਸ਼ ਬਿਸ਼ਨੋਈ ਦੇ ਦੱਸਿਆ ਕਿ ਜੱਜਾਂ ਦੇ ਪੈਨਲ ਵੱਲੋਂ 8 ਮੂਟ ਕੋਰਟਾਂ ਦਾ ਦੌਰਾ ਕਰਨ ਅਤੇ ਪ੍ਰਤੀਭਾਗੀਆਂ ਨਾਲ ਸੁਆਲ-ਜੁਵਾਬ ਤੋਂ ਬਾਦ ਜੇਤੂਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਆਯੋਜਕਾਂ ਦਾ ਇਹ ਉਪਰਾਲਾ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀ ਸ਼ਮੂਲੀਅਤ ਵਰਸਿਟੀ ਦੇ ਤਜ਼ਰਬਾ ਆਧਾਰਿਤ ਅਧਿਆਪਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













