Talwandi Sabo News:ਭਾਰਤ ਸਰਕਾਰ ਦੇ ਚਲੰਤ ਪ੍ਰੋਗਰਾਮਾਂ ਤਹਿਤ ਗੁਰੂ ਕਾਸ਼ੀ ਯੂਨੀਵਰਸਿਟੀ ਤੇ ਡਿਵੈਲਪਮੈਂਟ ਇੰਨੋਵੇਸ਼ਨ ਕਲਚਰ ਐਂਡ ਇੰਟਰਪੈਨੋਰਸ਼ਿਪ (DICE) ਵੱਲੋਂ ਇੰਸਟੀਚਿਊਸ਼ਨਜ ਇੰਨੋਵੇਸ਼ਨ ਕੌਂਸਿਲ (I.I.C.)ਦੇ ਸਹਿਯੋਗ ਨਾਲਵਿਦਿਆਰਥੀਆਂ ਵਿੱਚ ਉੱਦਮੀ ਹੁਨਰ ਦੇ ਵਿਕਾਸ ਅਤੇ ਜਾਗਰੂਕਤਾ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਪਹਿਲੇ ਦਿਨ ਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇਪੀ.ਐੱਮ.ਸ਼੍ਰੀ. ਸਰਕਾਰੀ. ਸੀਨੀਅਰ. ਸੈਕੰਡਰੀ ਸਕੂਲ ਤਲਵੰਡੀ ਸਾਬੋ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਆਪਣਾ ਤਜ਼ਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਹੁਣ ਖੇਤੀਬਾੜੀ ਉਤਪਾਦਨ ਦੇ ਨਾਲ-ਨਾਲਜਿਨਸਾਂ ਦੇ ਮੁੱਲ ਵਾਧੇ ਲਈ ਨਵੀਂ ਉਦੱਮਤਾ ਅਤੇ ਨਵੀ ਪਹਿਲ-ਕਦਮੀ ਦੀ ਲੋੜ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਹੁਣ ਖੇਤੀ ਉਤਪਾਦਨ ਦੇ ਨਾਲ ਭੋਜਨ ਪ੍ਰੋਸੈਸਿੰਗ ਵੱਲ ਤੁਰਨ ਦੀ ਲੋੜ ਹੈ।
ਉਹਨਾਂਭਾਰਤ ਵਿੱਚ ਬਾਜਰੇ, ਮੱਧੂ-ਮੱਖੀ ਪਾਲਣ ਅਤੇ ਮਸਾਲਿਆਂ ਦੇ ਉਤਪਾਦਨ ਨੂੰ ਪ੍ਰੋਤਸਾਹਿਤ ਕਰਨ ਦੀ ਗੱਲ ਆਖੀ। ਉਹਨਾਂ ਖੋਜਾਰਾਥੀਆਂ ਨੂੰ ਸਥਾਨਕ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਆਂ ਤਕਨੀਕਾਂ ਅਤੇ ਸੁਧਰੇਬੀਜਾਂ ਦੇ ਇਸਤੇਮਾਲ ਤੇ ਜ਼ੋਰ ਦਿੱਤਾ।ਇਸ ਮੌਕੇ ਲਗਭਗ 50 ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ, ਉਨ੍ਹਾਂ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੀਆਂ ਪ੍ਰਯੋਗਸ਼ਾਲਾਵਾਂ , ਸ਼ਹਿਦ ਪ੍ਰੋਸੈਸਿੰਗ ਪਲਾਂਟ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਉਦੱਮੀ ਕੌਸ਼ਲ ਦਾ ਵਿਵਾਹਰਕ ਗਿਆਨ ਪ੍ਰਾਪਤ ਕੀਤਾ। ਉਹਨਾਂ ਨੂੰ ਯੂਨੀਵਰਸਿਟੀ ਦੇ ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਨੇ ਸੰਬੋਧਨ ਕੀਤਾ ਤੇ ਕਿਹਾ ਕਿ ਖੇਤੀਬਾੜੀ ਵਿੱਦਿਆ ਰਾਹੀਂ ਉਹ ਅਨੇਕਾਂ ਖੇਤਰਾਂ ਵਿੱਚ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ ਤੇ ਖੁਦ ਵੀ ਸਟਾਰਟ-ਅੱਪ ਸ਼ੁਰੂ ਕਰਕੇ ਰੁਜ਼ਗਾਰ ਦਾਤਾ ਬਣ ਸਕਦੇ ਹਨ। ਉਨ੍ਹਾਂ ਭੋਜਨ ਸੁਰੱਖਿਆਂ ਵਿੱਚ ਪੰਜਾਬ ਵੱਲੋਂ ਪਾਏ ਯੋਗਦਾਨ ਦਾ ਜ਼ਿਕਰ ਕੀਤਾ ਤੇ ਮਿਹਨਤੀ ਕਿਸਾਨਾਂ, ਸੂਝਵਾਨ ਖੇਤੀ ਵਿਗਿਆਨੀਆਂ ਤੇ ਲੋੜੀਦੀਆਂ ਸਰਕਾਰੀ ਪਾਲਸੀਆਂ ਦੇ ਸੁਮੇਲ ਰਾਹੀਂ ਹਰੀ-ਕ੍ਰਾਂਤੀ ਦੀ ਆਮਦ ਬਾਰੇ ਚਰਚਾ ਕੀਤੀ।
ਇਹ ਵੀ ਪੜ੍ਹੋ 👉ਤੜਕਸਾਰ PRTC ਦੀ ਬੱਸ ਨੂੰ ਭਿਆਨਕ ਅੱ.ਗ ਲੱਗੀ; ਇਸ ਕਾਰਨ ਵਾਪਰੀ ਇਹ ਘਟਨਾ
ਡਾ. ਬਹਾਦਰਜੀਤ ਸਿੰਘ ਤੇ ਖੁਸ਼ਵਿੰਦਰ ਸਿੰਘ ਨੇ ਰੇਸ਼ਮ ਦੇ ਕੀੜੇ ਪਾਲਣ, ਮੱਧੂ-ਮੱਖੀ ਪਾਲਣ, ਖੂੰਭਾਂ ਦੀ ਖੇਤੀ ਆਦਿ ਸਹਾਇਕ ਧੰਦਿਆਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।ਇਸ ਮੁਹਿੰਮ ਤਹਿਤ ਡਾ. ਵਿਕਾਸ ਗੁਪਤਾ ਕਨਵੀਨਰ ਆਈ.ਆਈ.ਸੀ. ਨੇ ਪੀ.ਐੱਮ. ਸ਼੍ਰੀ. ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਮੌੜ ਦੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਸਵੈ-ਉਦਯੋਗ ਅਤੇ ਸਟਾਰਟ-ਅੱਪ ਸ਼ੁਰੂ ਕਰਨ ਦੇ ਨੁਕਤੇ ਸਾਂਝੇ ਕੀਤੇ। ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸ਼ੁਰੂਆਤੀ ਤੌਰ ਤੇ ਸਥਾਨਕ ਪੱਧਰ ਤੇ ਉਹ ਆਪਣੇ ਕੌਸ਼ਲ ਦੇ ਵਿਕਾਸ ਰਾਹੀਂ ਸਹਾਇਕ ਧੰਦੇ ਸ਼ੁਰੂ ਕਰ ਸਕਦੇ ਹਨ। ਉਹਨਾਂ ਵਿਦਿਆਰਥੀਆਂ ਨੂੰ ਰੁਜ਼ਗਾਰ ਮੰਗਣ ਦੀ ਬਜਾਏ ਰੁਜ਼ਗਾਰ ਪ੍ਰਦਾਤਾ ਬਣਨ ਲਈ ਪ੍ਰੇਰਿਤ ਕੀਤਾ। ਗਤੀਵਿਧੀਆਂ ਦੇ ਤਾਲਮੇਲ ਅਤੇ ਸਮੇਂ-ਬੱਧ, ਸੁਚਾਰੂ ਸੰਚਾਲਨ ਲਈ ਇੰਜ. ਸੰਦੀਪ ਸ਼ਰਮਾ,ਕੁਆਰਡੀਨੇਟਰ ਤੇ ਲਵਲੀਨ ਸੱਚਦੇਵਾ,ਡਿਪਟੀ ਡਾਇਰੈਕਟਰ, ਲੋਕ-ਸੰਪਰਕ ਦਾ ਯੋਗਦਾਨ ਸ਼ਲਾਘਾਯੋਗ ਰਿਹਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



