Sunday, May 3, 2026
spot_img
spot_img

Guru Kashi University ਵੱਲੋਂ ਹਿੰਦੁਸਤਾਨੀ ਕਲਾਸੀਕਲ ਸੰਗੀਤ “ਸਿਹਤਮੰਦ ਰੂਹ ਅਤੇ ਚੜ੍ਹਦੀਕਲਾ ਲਈ ਇੱਕ ਵਰਦਾਨ ” ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ

Date:

spot_img

Talwandi Sabo News: Guru Kashi University ਦੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫ਼ੋਰਮਿੰਗ ਆਰਟਸ ਵੱਲੋਂਭਾਈ ਮਰਦਾਨਾ ਚੇਅਰ ਦੇ ਸਹਿਯੋਗ ਨਾਲ ਆਈ.ਸੀ.ਐੱਸ.ਐੱਸ.ਆਰ.ਦੇ ਪ੍ਰੋਜੈਕਟ ਅਧੀਨ ਹਿੰਦੁਸਤਾਨੀ ਕਲਾਸੀਕਲ ਸੰਗੀਤ “ ਸਿਹਤਮੰਦ ਰੂਹ ਅਤੇ ਚੜ੍ਹਦੀਕਲਾ ਲਈ ਇੱਕ ਵਰਦਾਨ ” ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ.(ਡਾ.) ਜਗਤਾਰ ਸਿੰਘ ਧੀਮਾਨ ਨੇ ਕੀਤੀ। ਸਮਾਰੋਹ ਵਿੱਚ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਿਤਾਰ ਵਾਦਕ ਪੰਡਿਤ ਸੁਬਰਤੋ ਡੇ(ਬਿਸ਼ਨੂਪੁਰ ਘਰਾਣਾ) ਤੇ ਨਾਮਵਰ ਤਬਲਾ ਵਾਦਕ ਪੰਡਿਤ ਸਿਧਰਾਥ ਚੈਟਰਜੀ( ਫਾਰੂਖਾਬਾਦ ਘਰਾਣਾ) ਦੀ ਜੁਗਲ-ਬੰਦੀ ਨੇ ਸਰੋਤਿਆਂ ਨੂੰ ਮੰਤਰ ਸੁਰਾਧ ਕੀਤਾ।ਉਦਘਾਟਨ ਮੌਕੇਵਾਈਸ ਚਾਂਸਲਰ ਡਾ. ਧੀਮਾਨ ਨੇ ਕਿਹਾ ਕਿ ਸੰਗੀਤ ਰੂਹ ਦੀ ਖੁਰਾਕ ਹੈ। ਜੋ ਭੱਜ-ਦੌੜ ਦੀ ਇਸ ਜ਼ਿੰਦਗੀ ਵਿੱਚ ਮਨ ਅਤੇ ਆਤਮਾ ਨੂੰ ਸ਼ਾਂਤੀ ਦਿੰਦਾ ਹੈ। ਉਹਨਾਂ ਕਿਹਾ ਕਿ ਸੰਗੀਤ ਬਿਨ੍ਹਾਂ ਲਫ਼ਜ਼ਾਂ ਤੋਂ ਪਰਮਾਤਮਾ ਨਾਲ ਬਿਰਤੀ ਲਾ ਦਿੰਦਾ ਹੈ।

ਇਹ ਵੀ ਪੜ੍ਹੋ  Punjab ਦੇ ਫ਼ਰਾਰ MLA ਨੂੰ Wi-Fi ਦੀ ਵਰਤੋਂ ਕਰਨੀ ਮਹਿੰਗੀ ਪਈ; ਇੰਝ ਹੋਈ ਗ੍ਰਿਫਤਾਰੀ !

ਉਹਨਾਂ ਆਯੋਜਕਾਂ ਵੱਲੋਂ ਭਾਰਤੀ ਸ਼ਾਸਤਰੀ ਸੰਗੀਤ ਨੂੰ ਹਰਮਨ ਪਿਆਰਾ ਬਣਾਉਣ ਲਈ ਕੀਤੇ ਗਏ ਉਪਰਾਲਿਆਂ ਦੀ ਪ੍ਰਸ਼ੰਸਾਕਰਦਿਆਂ ਕਿਹਾ ਕਿ ਸੰਗੀਤ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ, ਕਿਉਂਕਿ ਸੰਗੀਤ ਰੂਹ ਦੀ ਖੁਰਾਕ ਹੈ, ਜੋ ਭਗਤੀ ਦਾ ਵੀ ਇੱਕ ਮਾਧਿਅਮ ਹੈ। ਉਹਨਾਂ ਅਨੁਸਾਰ ਪੱਛਮੀ ਸੰਗੀਤ ਵਿੱਚ ਸ਼ੋਰ ਜ਼ਿਆਦਾ ਹੋਣ ਕਰਕੇ ਇਕਾਗਰਤਾ ਟੁੱਟਦੀ ਹੈ, ਜਦ ਕਿ ਭਾਰਤੀ ਸੰਗੀਤ ਅਤੇ ਰਾਗਾਂ ਦੁਆਰਾ ਮਨ ਨੂੰ ਸ਼ਾਂਤੀ ਮਿਲਦੀ ਹੈ। ਉਹਨਾਂ ਭਾਰਤੀ ਵਿਗਿਆਨੀ ਜੇ.ਸੀ. ਬੋਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੋਧੇ ਵੀ ਸੰਗੀਤ ਦਾ ਆਨੰਦ ਮਾਣਦੇ ਹਨ।ਉਹਨਾਂ ਨੌਜਵਾਨ ਪੀੜ੍ਹੀ ਨੂੰ ਭਾਰਤੀ ਸੰਗੀਤ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ।ਵਰਕਸ਼ਾਪ ਬਾਰੇ ਜਾਣਕਾਰੀ ਦਿੰਦਿਆਂ ਡੀਨ. ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਇਹ ਵਰਕਸ਼ਾਪ ਯੂਨੀਵਰਸਿਟੀ ਨੂੰਮਿਲੇ ਪ੍ਰੋਜੋਕਟ ਤਹਿਤ 5ਵਾਂ ਸਮਾਰੋਹ ਹੈ। ਉਹਨਾਂ ਦੱਸਿਆ ਕਿ ਜੀ.ਕੇ.ਯੂ. ਵੱਲੋਂ ਭਾਰਤੀ ਸ਼ਾਸਤਰੀ ਸੰਗੀਤ ਦੀ ਸੇਵਾ ਲਈ ਸੂਫੀਅਨਾਂ, ਕਈ ਕਲਾਸੀਕਲ ਸੰਗੀਤ ਸਮਾਰੋਹਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ  Bathinda Police ਦੀ ਵੱਡੀ ਪ੍ਰਾਪਤੀ; ਮਰਹੂਮ ਕਬੱਡੀ ਪ੍ਰਮੋਟਰ ਰਾਣਾ ਬਲਾਚੋਰੀਆ ਦੇ ਪਿਸਤੌਲ ਸਮੇਤ ਇੱਕ ਕਾਬੂ

ਉਹਨਾਂ ਵਰਕਸ਼ਾਪ ਵਿੱਚ ਪੇਸ਼ਕਾਰੀ ਦੇ ਰਹੇ ਸੰਗੀਤ ਵਿਦਵਾਨਾਂ ਵੱਲੋਂ ਵਜਾਏ ਗਏ ਰਾਗ ਅਹੀਰ ਭੈਰਵ ਬਾਰੇ ਜਾਣਕਾਰੀ ਦਿੰਦੇਆਂ ਦੱਸਿਆ ਕਿ ਜੇਕਰ ਇਹ ਰਾਗ ਸਹੀ ਸਮੇਂ ਅਤੇ ਪੱਕੇ ਪੈਰੀ ਵਜਾਇਆ ਜਾਵੇ ਤਾਂ ਇਹ ਮਾਨਸਿਕ ਤਣਾਅ ਨੂੰ ਘੱਟ ਕਰਦਾ ਹੈ।ਸੰਗੀਤ ਸਮਾਰੋਹ ਵਿੱਚ ਪ੍ਰੋ. ਵਾਈਸ ਚਾਂਸਲਰ ਡਾ. ਪੀਯੂਸ਼ ਵਰਮਾ, ਡੀਨ.ਅਕਾਦਮਿਕ (ਡਾ.) ਜਾਵੇਦ ਅਹਿਮਦ ਖਾਨ, ਵੱਖ-ਵੱਖ ਵਿਭਾਗਾਂ ਦੇ ਡੀਨ, ਅਧਿਆਪਕ ਅਤੇ ਸੰਗੀਤ ਪ੍ਰੇਮੀ ਹਾਜ਼ਰ ਸਨ। ਜਦ ਕਿ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਸੰਗੀਤ ਪ੍ਰੇਮੀ ਅਤੇ ਸੰਗੀਤ ਮਾਹਿਰ ਆਨਲਾਈਨ ਮਾਧਿਆਮ ਰਾਹੀਂ ਜੁੜੇ।ਇਸ ਮੌਕੇ ਫੈਕਲਟੀ ਆਫ਼ ਪਰਫੋਰਮਿੰਗ ਐਂਡ ਵਿਜ਼ੂਅਲ ਆਰਟਸ ਦੇ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਕਲਾ ਕ੍ਰਿਤੀਆਂ, ਤਸਵੀਰਾਂ ਅਤੇ ਕਲਾਤਮਕ ਵਸਤਾਂ ਦੀ ਪ੍ਰਦਸ਼ਰਨੀ ਲਗਾਈ ਗਈ। ਜਿਸ ਨੂੰ ਮਹਿਮਾਨਾਂ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਆਯੋਜਕਾਂ ਵੱਲੋਂ ਸੰਗੀਤ ਮਾਹਿਰਾਂ ਨੂੰ ਦੂਸ਼ਾਲੇ ਅਤੇ ਸਮ੍ਰਿਤੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆਂ। ਸਮਾਰੋਹ ਦਾ ਸੰਚਾਲਨ ਡਾ.ਕਵਿਤਾ ਅਤੇ ਡਾ. ਮੁਜ਼ਫਰ ਅਹਿਮਦ ਡਾਰ ਨੇ ਬਾਖੂਬੀ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img

Popular

More like this
Related