Talwandi Sabo News: ਅਹਿਮਦਾਬਾਦ ਗੁਜਰਾਤ ਵਿਖੇ ਮਿਤੀ 23 ਅਕਤੂਬਰ-2026 ਤੋਂ 31 ਅਕਤੂਬਰ ਤੱਕ ਹੋਣ ਵਾਲੀ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਫੈਕਲਟੀ ਆਫ਼ ਫਿਜ਼ੀਕਲ ਐਜ਼ੂਕੇਸ਼ਨ ਦੀ ਵਿਦਿਆਰਥਣ “ਸਿਮਰਨ ਕੰਬੋਜ਼” ਸੀਨੀਅਰ ਭਾਰਤੀ ਕਬੱਡੀ ਦੀ 14 ਮੈਂਬਰੀ ਟੀਮ ਵਿੱਚ ਚੁਣੀ ਗਈ। ਇਹ ਪ੍ਰਾਪਤੀ ਹਾਸਿਲ ਕਰਨ ਵਾਲੀ ਉਹ ਪੰਜਾਬ ਦੀ ਇੱਕਲੀ ਖਿਡਾਰਣ ਹੈ। ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਸਿਮਰਨ ਨੂੰ ਚੈਂਪੀਅਨਸ਼ਿਪ ਵਿੱਚ ਚੰਗੇ ਪ੍ਰਦਰਸ਼ਨ ਲਈ ਸ਼ੁੱਭ ਕਾਮਨਾਵਾਂ ਭੇਂਟਕੀਤੀਆਂ ਤੇ ਉਮੀਦ ਜ਼ਾਹਰ ਕੀਤੀ ਕਿ ਉਹ ਇਸ ਅੰਤਰ-ਰਾਸ਼ਟਰੀ ਖੇਡ ਮੁਕਾਬਲੇ ਵਿੱਚ ਪਰਿਵਾਰ, ਵਰਸਿਟੀ ਅਤੇ ਇਲਾਕੇ ਦਾ ਨਾਮ ਰੌਸ਼ਨ ਕਰੇਗੀ। ਉਹਨਾਂ ਦੱਸਿਆ ਕਿ ਪਹਿਲਾਂ ਹੀ ਵਰਸਿਟੀ ਦੀਆਂ ਖਿਡਾਰਣਾਂ ਅਤੇ ਖਿਡਾਰੀਆਂ ਨੇ ਨਾਗੋਆ, ਜਾਪਾਨ ਵਿਖੇ ਹੋਈਆਂ ਏਸ਼ੀਆਈ ਖੇਡਾਂ ਵਿੱਚ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ।
ਇਹ ਵੀ ਪੜ੍ਹੋ 👉Trump ਨੇ ਲਿਆ ਯੂ-ਟਰਨ ! ਲੱਖਾਂ ਲੋਕਾਂ ਲਈ ਰਾਹਤ ਦੀ ਖ਼ਬਰ
ਖਿਡਾਰਣ ਦੇ ਖੇਡ-ਕੌਸ਼ਲ ਨੂੰ ਨਿਖਾਰਨ ਲਈ, ਉਹਨਾਂ ਡਾਇਰੈਕਟਰ ਖੇਡਾਂ ਅਤੇ ਕੋਚ ਰਾਮ ਸਿੰਘ ਬਰਾੜ ਵੱਲੋਂ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾਕਿ ਅੰਤਰ-ਰਾਸ਼ਟਰੀ ਖੇਡਾਂ ਵਿੱਚ ਭਾਰਤੀ ਖਿਡਾਰਣਾਂ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਤੇਦੇਸ਼ਅਤੇਵਰਸਿਟੀ ਨੂੰ ਮਾਣ ਹੈ। ਜੀ.ਕੇ.ਯੂ. ਵਿਖੇ ਐੱਮ.ਪੀ.ਐੱਡ. ਕਰ ਰਹੀ ਖਿਡਾਰਣ ਬਾਰੇ ਜਾਣਕਾਰੀ ਦਿੰਦਿਆ ਖੇਡ ਨਿਰਦੇਸ਼ਕ ਡਾ. ਬਲਵਿੰਦਰ ਸ਼ਰਮਾ ਤੇ ਡੀਨ ਡਾ. ਸੁਖਜੀਤ ਸਿੰਘ ਨੇ ਦੱਸਿਆ ਕਿ 25 ਸਾਲਾਂ ਦੀ ਇਹ ਖਿਡਾਰਣ ਭਾਰਤੀ ਟੀਮ ਵਿੱਚ ਰਾਇਟ ਸਾਈਡ ਰੇਡਰ ਪੱਖੋਂ ਖੇਡੇਗੀ। ਇਸ ਚੈਂਪੀਅਨਸ਼ਿਪ ਦਾ ਆਯੋਜਨ ਅਮੇਚਿਊਰ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਕੀਤਾ ਜਾਂਦਾ ਹੈ।ਪਿੰਡ ਪੰਜਾਵਾ ਲੰਬੀ ਦੀ ਰਹਿਣ ਵਾਲੀ ਖਿਡਾਰਣ ਦੇ ਪਿਤਾ ਭਾਰਤੀ ਸੈਨਾ ਵਿੱਚੋਂ ਸੂਬੇਦਾਰ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ ਹਨ, ਜੋ ਇਸ ਸਮੇਂ ਕਿਸਾਨੀ ਕਰ ਰਹੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



