ਹਰਸਿਮਰਤ ਕੌਰ ਬਾਦਲ ਵੱਲੋਂ ਤੂਫ਼ਾਨੀ ਦੌਰਾ, ਕਿਸਾਨਾਂ ਲਈ 3 ਲੱਖ ਦੀ ਗਰਾਂਟ

Date:

spot_img

Bathinda News: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਐਮਪੀ ਹਰਸਿਮਰਤ ਕੌਰ ਬਾਦਲ ਨੇ ਵੀਰਵਾਰ ਨੂੰ ਹਲਕਾ ਬਠਿੰਡਾ ਦੇ ਕੋਠੇ ਨਾਥੀਆਣਾ ਤੇ ਮਹਿਮਾ ਭਗਵਾਨਾਂ ਵਿਖ਼ੇ ਮੀਂਹ ਨਾਲ ਪਾਣੀ ਵਿਚ ਡੁੱਬੇ ਝੋਨੇ ਖੇਤਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਬਠਿੰਡਾ ਸੰਸਦ ਨੇ ਕਿਸਾਨਾਂ ਦਾ ਹੱਕ ਹਾਅ ਦਾ ਨਾਅਰਾ ਮਾਰਦੇ ਹੋਏ ਹਲਕੇ ਦੇ ਮੌਜੂਦਾ ਵਿਧਾਇਕ ਨੂੰ ਲਾਹਨਤਾਂ ਪਾਉਂਦੇ ਹੋਏ ਕਿਹਾ ਕਿ ਵਿਧਾਇਕ ਕੋਲ ਕਿਸਾਨਾਂ ਗੱਲ ਸੁਣਨ ਦਾ ਟਾਈਮ ਨਹੀਂ। ਉਨ੍ਹਾਂ ਕਿਹਾ ਝੋਨੇ ਦੀ ਫ਼ਸਲ ਮੀਂਹ ਕਾਰਨ ਤਬਾਹ ਹੋ ਗਈ ਹੈ। ਪਰ ਕਿਸੇ ਵੀ ਨਮਿੰਦੇ ਨੇ ਕਿਸਾਨਾਂ ਦੀ ਸਾਰ ਤੱਕ ਨਹੀਂ ਲਈ।

ਇਹ ਵੀ ਪੜ੍ਹੋ Ex CM ਚੰਨੀ ਬਠਿੰਡਾ ਪੁੱਜੇ, ਨਸ਼ਾ ਤਸਕਰਾਂ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਸਾਬਕਾ ਫ਼ੌਜੀ ਦਾ ਪੁੱਛਿਆ ਹਾਲ-ਚਾਲ

ਉਨ੍ਹਾਂ ਬਠਿੰਡਾ ਪ੍ਰਸ਼ਾਸਨ ਨੂੰ ਵੀ ਨਹੀਂ ਬਖਸਿਆ ਕਿਹਾ ਉਨ੍ਹਾਂ ਕੋਲ ਮੀਟਿੰਗਾਂ ਤੋਂ ਵੇਹਲ ਨਹੀਂ। ਗੌਰਤਲਬ ਹੈ, ਕਿ ਪਿੰਡ ਕੋਠੇ ਨਾਥੀਆਣਾ ਅਤੇ ਮਹਿਮਾ ਭਗਵਾਨਾਂ ਦੇ ਰਕਬੇ ਅਧੀਨ ਲਗਭਗ 150 ਏਕੜ ਪਾਣੀ ਵਿਚ ਡੁੱਬ ਗਈ ਹੈ। ਕਿਸਾਨ ਬਲਵਿੰਦਰ ਸਿੰਘ, ਇਕਬਾਲ ਸਿੰਘ, ਗੁਰਤੇਜ ਸਿੰਘ, ਜਸਕਰਨ ਸਿੰਘ, ਪੰਜਾਬ ਸਿੰਘ, ਸੁਰਜੀਤ ਸਿੰਘ, ਤੇਜ਼ ਸਿੰਘ ਅਤੇ ਗੁਰਜੰਟ ਸਿੰਘ ਨੇ ਹਰ ਸਾਲ ਫ਼ਸਲ ਖਰਾਬ ਹੋਣ ਦਾ ਰੋਣਾ ਰੋਇਆ। ਉਨ੍ਹਾਂ ਵੀਰਵਾਰ ਨੂੰ ਆਪਣੇ ਦੌਰੇ ਦੀ ਸੁਰੂਆਤ ਇਤਿਹਾਸਕ ਗੁਰਦੁਆਰਾ ਸਾਹਿਬ ਲੱਖੀ ਜੰਗਲ ਵਿਖੇ ਮੱਥਾ ਟੇਕਣ ਤੋਂ ਬਾਅਦ ਸ਼ੁਰੂ ਕੀਤਾ।

ਇਹ ਵੀ ਪੜ੍ਹੋ Punjab News; ਕੈਨੇਡਾ ‘ਚ ਮਾਨਸਾ ਦੇ ਇੱਕ ਨੌਜਵਾਨ ਦੀ ਦਰਿਆ ਵਿਚ ਡੁੱਬਣ ਕਾਰਨ ਹੋਈ ਮੌ+ਤ

ਉਨ੍ਹਾਂ ਕਿਸਾਨਾਂ ਦੇ ਡੁੱਬੇ ਹੋਏ ਝੋਨੇ ਵਿੱਚੋਂ ਪਾਣੀ ਨਿਕਾਸੀ ਲਈ ਤਿੰਨ ਲੱਖ ਰੁਪਏ ਗ੍ਰਾਂਟ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਬਲਕਾਰ ਸਿੰਘ ਬਰਾੜ, ਕੋਠੇ ਨਾਥੀਆਣੇ ਦੇ ਸਰਪੰਚ ਰਾਜਵਿੰਦਰ ਸਿੰਘ ਨਹਿਰੂ ਬਲਦੇਵ ਸਿੰਘ ਮਹਿਮਾ ਸਰਜਾ, ਸਾਬਕਾ ਬਲਾਕ ਸੰਮਤੀ ਮੈਂਬਰ ਜਗਤਾਰ ਸਿੰਘ ਤਾਰਾ ਬਰਾੜ, ਸੁਖਚੈਨ ਸਿੰਘ ਮਹਿਮਾ ਸਰਜਾ, ਜਸਪ੍ਰੀਤ ਸਿੰਘ ਬਰਾੜ, ਬੇਅੰਤ ਸਿੰਘ ਲੱਖੀ ਜੰਗਲ ਆਦਿ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

CM Bhagwant Mann ਦਾ ਵੱਡਾ ਐਲਾਨ; ਐਚ.ਆਰ.-2 ਰੋਡ ਹੁਣ ‘ਸ਼ਹੀਦ ਕਰਨਲ ਮਨਪ੍ਰੀਤ ਸਿੰਘ ਮਾਰਗ’ ਦੇ ਨਾਂ ਨਾਲ ਜਾਣੀ ਜਾਵੇਗੀ

👉ਪੰਜਾਬ ਸਰਕਾਰ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਸਤਿਕਾਰ ਕਰ...

CM Nayab Singh Saini ਨੇ ਕਾਰਗਿਲ ਯੁੱਧ ਦੇ ਅਮਰ ਸ਼ਹੀਦ ਨਾਇਕ ਮਲਕੀਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

👉ਪਟਿਆਲਾ ਦੇ ਪਿੰਡ ਹਡਾਨਾ ਵਿੱਚ ਸ਼ਹੀਦ ਦੀ 26ਵੀਂ ਬਰਸੀ...

CM Nayab Saini ਨੇ ਪਟਿਆਲਾ ਵਿਖੇ ਸਵਰਗੀ ਸਰਦਾਰਨੀ ਇੰਦਰਜੀਤ ਕੌਰ ਦੀ ਅੰਤਮ ਅਰਦਾਸ ‘ਚ ਕੀਤੀ ਸ਼ਿਰਕਤ

👉ਓਐਸਡੀ ਡਾ. ਪ੍ਰਭਲੀਨ ਸਿੰਘ ਦੀ ਮਾਤਾ ਦੇ ਦਿਹਾਂਤ 'ਤੇ...