ਹਰਿਆਣਾ ਸਰਕਾਰ ਨੇ 5 ਤੋਂ 10 ਸਾਲਾਂ ਤੋਂ ਕੰਮ ਕਰ ਰਹੇ ਠੇਕਾ ਮੁਲਾਜਮਾਂ ਦਾ ਮੰਗਿਆ ਵੇਰਵਾ

Date:

spot_img

ਚੰਡੀਗੜ੍ਹ, 14 ਮਾਰਚ: ਹਰਿਆਣਾ ਸਰਕਾਰ ਨੇ ਸੂਬੇ ਭਰ ਵਿਚ ਕੰਮ ਕਰਦੇ ਠੇਕਾ ਮੁਲਾਜਮਾਂ ਦਾ ਵੇਰਵਾ ਮੰਗ ਲਿਆ ਹੈ। ਇਸ ਸਬੰਧ ਵਿਚ ਮੁੱਖ ਸਕੱਤਰ ਸੰਜੀਵ ਕੌਸ਼ਲ ਵੱਲੋਂ ਪ੍ਰਸਾਸ਼ਨਿਕ ਸਕੱਤਰਾਂ ਅਤੇ ਵਿਭਾਗਾਂ ਦੇ ਪ੍ਰਮੁੱਖਾਂ ਨੂੰ ਜਾਰੀ ਪੱਤਰ ਵਿਚ ਗਰੁੱਪ ਬੀ, ਸੀ ਅਤੇ ਡੀ ਵਿਚ 5 ਤੋਂ 10 ਦੀ ਸਮੇਂ ਤੋਂ ਕੰਮ ਕਰ ਰਹੇ ਠੇਕਾ ਕਰਮਚਾਰੀਆਂ ਦੇ ਬਾਰੇ ਵਿਚ ਤੁਰੰਤ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਲਈ ਨਿਰਧਾਰਿਤ ਪ੍ਰੋਫੋਰਮਾ ਵਿਚ 7 ਸਾਲ ਤੋਂ ਵੱਧ ਪਰ 10 ਸਾਲ ਤੋਂ ਘੱਟ ਦੀ ਸੇਵਾ ਸਮੇਂ ਵਾਲੇ ਠੇਕਾ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਰਾਸਟਰਪਤੀ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਕੀਤੀ ਮੁਲਾਕਾਤ

ਕਰਮਚਾਰੀਆਂ ਦੀ ਕੁੱਲ ਗਿਣਤੀ ਦਾ ਵੇਰਵਾ ਮੰਗਿਆ ਗਿਆ ਹੈ। ਇਸੀ ਤਰ੍ਹਾ ਅਜਿਹੇ ਠੇਕਾ ਕਰਮਚਾਰੀਆਂ ਦਾ ਵੀ ਵੇਰਵਾ ਮੰਗਿਆ ਗਿਆ ਹੈ, ਜਿਸ ਨਾਂ ਦੀ ਸੇਵਾ ਸਮੇਂ 5 ਸਾਲ ਤੋਂ ਵੱਧ ਪਰ 7 ਸਾਲ ਤੋਂ ਘੱਟ ਹੈ।ਇਸ ਤੋਂ ਇਲਾਵਾ, ਪੱਤਰ ਵਿਚ ਅਜਿਹੇ ਠੇਕਾ ਕਰਮਚਾਰੀਆਂ ਦਾ ਵਰਗੀਕ੍ਰਿਤ ਕਰਨ ਦੀ ਵੀ ਜਰੂਰਤ ’ਤੇ ਜੋਰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਗਰੁੱਪ ਬੀ , ਸੀ ਅਤੇ ਡੀ ਵਿਚ 10 ਸਾਲਾਂ ਤੋਂ ਵੱਧ ਸਮੇਂ ਤਕ ਕੰਮ ਕੀਤਾ ਹੈ।

 

spot_img
spot_img

Share post:

Popular

More like this
Related