ਕੌਮੀ ਪ੍ਰਧਾਨ ਜੇ.ਪੀ.ਨੱਢਾ ਤੇ ਮੁੱਖ ਮੰਤਰੀ ਖੱਟਰ ਨੇ ਕੀਤਾ ਸਵਾਗਤ
ਚੰਡੀਗੜ੍ਹ, 20 ਜਨਵਰੀ : ਦੋ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਸੂਬਾ ਚੋਣ ਕਮੇਟੀ ਦੇ ਚੇਅਰਮੈਨ ਦੇ ਅਹੁੱਦੇ ਦੇ ਨਾਲ-ਨਾਲ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਵਾਲੇ ਹਰਿਆਣਾ ਦੇ ਸੀਨੀਅਰ ਆਗੂ ਅਸੋਕ ਤੰਵਰ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਅੱਜ ਪਾਰਟੀ ਵਿਚ ਕੌਮੀ ਪ੍ਰਧਾਨ ਜੇ.ਪੀ.ਨੱਢਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਹਿਤ ਸੂਬਾ ਭਾਜਪਾ ਪ੍ਰਧਾਨ ਨਾਇਬ ਸਿੰਘ ਸੈਣੀ ਨੇ ਜੀ ਆਇਆ ਕਿਹਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੀ ਤੰਵਰ ਦੀ ਆਮਦ ਦੇ ਨਾਲ ਪਾਰਟੀ ਨੂੰ ਮਜਬੂਤੀ ਮਿਲੇਗੀ।
‘ਆਪ’ ਦੀ ਦਿੱਲੀ ‘ਚ ਉਚ ਪੱਧਰੀ ਮੀਟਿੰਗ, ਪੰਜਾਬ ਲੋਕਸਭਾਂ ਚੋਣਾਂ ਤੇ ਹੋ ਰਹੀ ਚਰਚਾ
ਦਸਣਾ ਬਣਦਾ ਹੈ ਕਿ ਅਸੋਕ ਤੰਵਰ ਵਲੋਂ ਆਪ ਦਾ ਕਾਂਗਰਸ ਨਾਲ ਗਠਜੋੜ ਦਾ ਵਿਰੋਧ ਕੀਤਾ ਜਾ ਰਿਹਾ ਸੀ। ਉਹ ਆਪ ਵਿਚ ਆਉਣ ਤੋਂ ਪਹਿਲਾਂ ਕਾਂਗਰਸ ਦੇ ਹੀ ਵੱਡੇ ਆਗੂ ਰਹੇ ਸਨ ਤੇ ਹਰਿਆਣਾ ਦੇ ਮੁੱਖ ਮੰਤਰੀ ਦੇ ਅਹੁੱਦੇ ਦੇ ਦਾਅਵੇਦਾਰ ਰਹੇ ਹਨ ਪ੍ਰੰਤੂ ਕਾਂਗਰਸ ਪਾਰਟੀ ਵਲੋਂ ਉਨ੍ਹਾਂ ਦੀ ਬਜਾਏ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਮਹੱਤਤਾ ਦਿੱਤੀ ਗਈ ਸੀ, ਜਿਸਦੇ ਚੱਲਦੇ ਉਨ੍ਹਾਂ ਕਾਂਗਰਸ ਛੱਡ ਦਿੱਤੀ ਸੀ। ਹੁਣ ਉਹ ਪਿਛਲੇ ਕੁੱਝ ਸਾਲਾਂ ਤੋਂ ਹਰਿਆਣਾ ਵਿਚ ਆਪ ਨੂੰ ਮਜਬੂਤ ਕਰਨ ਲੱਗੇ ਹੋਏ ਸਨ ਪ੍ਰੰਤੁੂ ਉਨ੍ਹਾਂ ਦੇ ਪਾਰਟੀ ਛੱਡਣ ਨਾਲ ਆਪ ਨੂੰ ਸਿਆਸੀ ਘਾਟਾ ਪਿਆ ਹੈ।