spot_img
spot_img

HSGPC Election: ਜਗਦੀਸ਼ ਸਿੰਘ ਝੀਂਡਾ ਨੇ ਅਸਤੀਫ਼ਾ ਦੇਣ ਤੋਂ ਬਾਅਦ ਮੁੜ ਲਿਆ ਵਾਪਸ

Date:

spot_img

👉ਹਰਿਆਣਾ ’ਚ ਕਿਸੇ ਵੀ ਦਲ ਨੂੰ ਨਹੀਂ ਮਿਲਿਆ ਬਹੁਮਤ
ਚੰਡੀਗੜ੍ਹ, 20 ਜਨਵਰੀ: ਬੀਤੇ ਕੱਲ ਹਰਿਆਣਾ ਦੇ ਵਿਚ ਪਹਿਲੀ ਵਾਰ ਹਰਿਆਣਾ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਦੇ ਵਿਚ ਸਭ ਤੋਂ ਵੱਡੇ ਗਰੁੱਪ ਬਣ ਕੇ ਉਭਰੇ ਪੰਥਕ ਦਲ ਦੇ ਆਗੂ ਜਗਦੀਸ਼ ਸਿੰਘ ਝੀਂਡਾ ਵੱਲੋਂ ਅੱਜ ਅਪਣਾ ਅਸਤੀਫ਼ਾ ਦੇਣ ਤੋਂ ਬਾਅਦ ਮੁੜ ਵਾਪਸ ਲੈ ਲਿਆ ਗਿਆ। ਉਨ੍ਹਾਂ ਪਹਿਲਾਂ ਆਪਣੇ ਅਸਤੀਫ਼ੇ ਪਿੱਛੇ ਦਾਅਵਾ ਕੀਤਾ ਸੀ ਕਿ ਹਰਿਆਣਾ ਵਿਚ ਵੱਖਰੀ ਸ਼੍ਰੋਮਣੀ ਕਮੇਟੀ ਬਣਾਉਣ ਦੇ ਵਿਚ ਸਭ ਤੋਂ ਵੱਧ ਯੋਗਦਾਨ ਪਾਉਣ ਦੇ ਬਾਵਜੂਦ ਉਸਨੂੰ ਉਮੀਦ ਮੁਤਾਬਕ ਸਫ਼ਲਤਾ ਨਹੀਂ ਮਿਲੀ ਤੇ ਕੁੱਲ ਖੜੇ ਕੀਤੇ 21 ਉਮੀਦਵਾਰਾਂ ਵਿਚੋਂ ਸਿਰਫ਼ 10 ਹੀ ਜਿੱਤ ਸਕੇ ਹਨ। ਹਾਲਾਂਕਿ ਬਾਅਦ ਵਿਚ ਅਸੰਧ ਹਲਕੇ ਦੀ ਸੰਗਤ ਵੱਲੋਂ ਦਬਾਅ ਪਾਉਣ ਤੋਂ ਬਾਅਦ ਆਪਣਾ ਅਸਤੀਫ਼ਾ ਵਾਪਸ ਲੈਦਿਆਂ ਜਥੇਦਾਰ ਝੀਂਡਾ ਨੇ ਸੂਬੇ ਦੀ ਸਿੱਖ ਸੰਗਤ ਵਾਸਤੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ HSGPC ਚੋਣਾਂ: ਦਾਦੂਵਾਲ ਹਾਰੇ, ਝੀਂਡਾ ਧੜਾ ਉਭਰਿਆ, ਦੂਜਿਆਂ ਨੂੰ ਵੀ ਮਿਲਿਆ ਰਲਵਾਂ-ਮਿਲਵਾਂ ਹੂੰਗਾਰਾ

ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਕਾਲਿਆਵਾਲੀ ਹਲਕੇ ਤੋਂ ਚੋਣ ਹਾਰਨ ਵਾਲੇ ਬਲਜੀਤ ਸਿੰਘ ਦਾਦੂਵਾਲ ਨੂੰ ਜੇਕਰ ਸਰਕਾਰ ਨੇ ਨਾਮਜਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇਸਦਾ ਸਖ਼ਤ ਵਿਰੋਧ ਕਰਨਗੇ। ਜਿਕਰਯੋਗ ਹੈ ਕਿ 40 ਹਲਕਿਆਂ ਵਿਚੋਂ ਝੀਂਡਾ ਦੇ ਪੰਥਕ ਦਲ ਨੂੰ 10, ਬਾਦਲ ਦਲ ਦੀ ਹਿਮਾਇਤ ਪ੍ਰਾਪਤ ਹਰਿਆਣਾ ਸਿੱਖ ਪੰਥਕ ਦਲ ਨੂੰ 5, ਦੀਦਾਰ ਸਿੰਘ ਨਲਵੀਂ ਦੇ ਸਿੱਖ ਸਮਾਜ ਸੰਸਥਾ ਨੂੰ 3 ਅਤੇ 22 ਦੇ ਕਰੀਬ ਅਜਾਦ ਉਮੀਦਵਾਰਾਂ ਵੱਲੋਂ ਜਿੱਤ ਪਾਪਤ ਕੀਤੀ ਗਈ ਹੈ। ਹੁਣ 9 ਮੈਂਬਰਾਂ ਨੂੰ ਸਰਕਾਰ ਚੁਣੇ ਹੋਏ ਮੈਂਬਰਾਂ ਦੀ ਸਹਾਇਤਾ ਨਾਲ ਨਾਮਜਦ ਕਰੇਗੀ। ਇਹ ਚੋਣ ਪੰਜ ਸਾਲ ਲਈ ਹੋਈ ਹੈ ਪ੍ਰੰਤੂ ਪ੍ਰਧਾਨ ਦੀ ਚੋਣ ਹਰ ਢਾਈ ਸਾਲ ਬਾਅਦ ਹੋਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

सिख इतिहास में बाबा लखी शाह बंजारा का योगदान अमर – सुमन सैनी

👉गुरुद्वारा सिंह सभा लोहारा को मुख्यमंत्री नायब सिंह सैनी...