ਜ਼ਿਲ੍ਹੇ ਦੇ ਲੇਖਕਾਂ ਨੂੰ ਆਪਣੀਆਂ ਸਾਹਿਤਕ ਕਿਰਤਾਂ ਭਾਸ਼ਾ ਵਿਭਾਗ ਨੂੰ ਭੇਜਣ ਦਾ ਸੱਦਾ

Date:

spot_img

👉ਵਿਭਾਗ ਦੇ ਮਿਆਰੀ ਰਸਾਲਿਆਂ ਵਿੱਚ ਛਾਪੀਆਂ ਜਾਣਗੀਆਂ ਰਚਨਾਵਾਂ
ਬਠਿੰਡਾ, 20 ਜਨਵਰੀ : ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਅਹਿਮ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਸੱਤ ਦਹਾਕਿਆਂ ਤੋਂ ਛਾਪੇ ਜਾਂਦੇ ਮਾਸਿਕ ਰਸਾਲੇ ‘ਜਨ ਸਾਹਿਤ’ ਤੇ ‘ਪੰਜਾਬੀ ਦੁਨੀਆ’ ਰਾਹੀਂ ਵਿਦਵਾਨਾਂ, ਖੋਜਾਰਥੀਆਂ, ਆਲੋਚਕਾਂ ਤੇ ਸਾਹਿਤਕਾਰਾਂ ਦੀਆਂ ਮਿਆਰੀ ਰਚਨਾਵਾਂ ਪਾਠਕ ਦੇ ਸਨਮੁੱਖ ਪੇਸ਼ ਕੀਤੀਆਂ ਜਾਂਦੀਆਂ ਹਨ।ਇਸ ਦੇ ਨਾਲ ਹੀ ਉਕਤ ਰਸਾਲਿਆਂ ’ਚ ਨਾਮਵਰ ਲਿਖਾਰੀਆਂ ਜਾਂ ਹੋਰਨਾਂ ਸਖ਼ਸ਼ੀਅਤਾਂ ਦੀਆਂ ਸਾਹਿਤਕ, ਸਮਾਜਿਕ ਜਾਂ ਦੇਸ਼ ਪ੍ਰਤੀ ਘਾਲਣਾਵਾਂ ਬਾਰੇ ਵਿਸ਼ੇਸ਼ ਅੰਕ ਵੀ ਕੱਢੇ ਜਾਂਦੇ ਹਨ।ਉਨ੍ਹਾਂ ਜ਼ਿਲ੍ਹਾ ਬਠਿੰਡਾ ਦੇ ਸਮੂਹ ਲੇਖਕਾਂ ਨੂੰ ‘ਜਨ ਸਾਹਿਤ ਰਸਾਲੇ ਲਈ ਲੇਖ/ਕਵਿਤਾ/ਗ਼ਜ਼ਲ/ਕਹਾਣੀਆਂ/ਰੇਖਾ ਚਿੱਤਰ/ ਮੁਲਾਕਾਤਾਂ ਆਦਿ ਅਤੇ ‘ਪੰਜਾਬੀ ਦੁਨੀਆ’ ਰਸਾਲੇ ਲਈ ਖੋਜ ਨਿਬੰਧ (ਰਿਸਰਚ ਪੇਪਰ) ਭੇਜਣ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ ਕਿਸਾਨਾਂ ਵੱਲੋਂ ਭਲਕ ਦਾ ਦਿੱਲੀ ਕੂਚ ਮੁਅੱਤਲ,ਪੰਧੇਰ ਵੱਲੋਂ ਡੱਲੇਵਾਲ ਨੂੰ ਮਰਨ ਵਰਤ ਖ਼ਤਮ ਕਰਨ ਦੀ ਅਪੀਲ

ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਨਾਲ ਸੰਬੰਧਤ ਲਿਖਾਰੀ ਆਪਣੀਆਂ ਰਚਨਾਵਾਂ (ਦੋਵੇਂ ਅੰਕਾਂ ਲਈ ਘੱਟੋ ਘੱਟ ਇੱਕ-ਇੱਕ ਰਚਨਾ) ਵਿਭਾਗ ਦੇ ਮੁੱਖ ਦਫ਼ਤਰ ਦੇ ਪਤੇ ਭਾਗ ਦੀ ਈ-ਮੇਲ punjabirasala.pblanguages@gmail.com ’ਤੇ ਭੇਜਣੀ ਯਕੀਨੀ ਬਣਾਉਣ । ਰਚਨਾਵਾਂ ਭੇਜਣ ਸਮੇਂ ਲੇਖਕ ਵੱਲੋਂ ਮੌਲਿਕਤਾ ਤੇ ਅਣਛਪੀਆਂ ਹੋਣ ਸੰਬੰਧੀ ਵੀ ਤਸਦੀਕ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।ਇਸ ਸਬੰਧੀ ਹੋਰ ਕਿਸੇ ਕਿਸਮ ਦੀ ਜਾਣਕਾਰੀ ਲਈ ਕਿਸੇ ਵੀ ਕਾਰਜੀ ਅਤੇ ਦਫ਼ਤਰੀ ਸਮੇਂ ਦੌਰਾਨ ਰਸਾਲੇ ਦੇ ਸੰਪਾਦਕ ਨਾਲ਼ ਫ਼ੋਨ ਨੰਬਰ 98159-15902 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

spot_img
spot_img

Share post:

Popular

More like this
Related

ਕਿਸਾਨਾਂ ਦੀ ਅਨੋਖੀ ਮੰਗ, CM ਲੱਭ ਕੇ ਦੇਣ ਲਾੜੀ..!

ਵਿਆਹ ਲਈ ਸਰਕਾਰ ਕੋਲੋਂ ਨੌਕਰੀ, ਪੈਸੇ ਜਾਂ ਘਰ ਦੀ...

ਪੰਜਾਬ ਦੇ ਇਸ ਜ਼ਿਲ੍ਹੇ ‘ਚ ਪੰਜ ਜਾਂ ਵੱਧ ਲੋਕਾਂ ਦੇ ਇਕੱਠ ’ਤੇ ਲੱਗੀ ਪਾਬੰਦੀ

ਜੇ ਤੁਸੀਂ ਮਾਨਸਾ ਜ਼ਿਲ੍ਹੇ ਵਿੱਚ ਰਹਿੰਦੇ ਹੋ ਤਾਂ ਇਹ...