ਦੋਨਾਂ ਧਿਰਾਂ ਵਿਰੁਧ ਪਰਚਾ ਦਰਜ਼
ਬਠਿੰਡਾ, 27 ਅਕਤੂਬਰ: ਦੱਖਣੀ ਮਾਲਵਾ ਸਹਿਤ ਹਰਿਆਣਾ ਤੇ ਰਾਜਸਥਾਨ ਦੇ ਬਾਹਰ ਜਾਣ ਵਾਲੇ ਲੋਕਾਂ ਲਈ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰਾਂ ਦਾ ਹੱਬ ਬਣੀ ਬਠਿੰਡਾ ਦੀ ਅਜੀਤ ਰੋਡ ’ਤੇ ਹਰ ਤੀਜੇ ਦਿਨ ਲੜਾਈ ਝਗੜਿਆਂ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿੰਨ੍ਹਾਂ ਵਿਚ ਜਿਆਦਾਤਰ ਇੱਥੇ ਪੜ੍ਹਣ ਆਉਣ ਵਾਲੇ ਮੁੰਡੇ ਅਤੇ ਉਨ੍ਹਾਂ ਦੇ ਸਾਥੀਆਂ ਦੇ ਨਾਮ ਹੀ ਸਾਹਮਣੇ ਆਉਂਦੇ ਰਹੇ ਹਨ ਪ੍ਰੰਤੂ ਬੀਤੇ ਕੱਲ ਇੱਕ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰ ਦੇ ਸਾਬਕਾ ਸਾਂਝੇਦਾਰਾਂ ਦੀ ਆਪਸ ਵਿਚ ਲੜਾਈ ਹੋਣ ਦੀ ਸੂਚਨਾ ਹੈ।
ਪੂਨਮ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਸੰਭਾਲਿਆ ਚਾਰਜ
ਬਾਬਾ ਅਜੀਤ ਸਿੰਘ ਚੌਕ ਤੋਂ ਥੋੜੇ ਅੱਗੇ ਅਜੀਤ ਰੋਡ ਵੱਲ ਸਥਿਤ ਇਸ ਸੈਂਟਰ ਦੇ ਅੱਗੇ ਹੋਈ ਇਸ ਲੜਾਈ ਵਿਚ ਦੋਨਾਂ ਧਿਰਾਂ ਦੇ ਵਿਅਕਤੀਆਂ ਦੇ ਜਖਮੀ ਹੋਣ ਦੀ ਸੂਚਨਾ ਹੈ, ਜਿਸਤਂੋ ਬਾਅਦ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਦੋਨਾਂ ਧਿਰਾਂ ਵਿਰੁਧ ਹੀ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕਰ ਲਿਆ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣੇਦਾਰ ਰਾਜਪਾਲ ਸਿੰਘ ਨੇ ਦਸਿਆ ਕਿ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਪ੍ਰੰਤੂ ਮਾਮਲੇ ਦੀ ਜਾਂਚ ਜਾਰੀ ਹੈ।
BIG NEWS: ਪੰਜਾਬ ਕੈਬਨਿਟ ਮੰਤਰੀ ਮੀਤ ਹੇਅਰ ਵੀ ਜਲਦ ਬੱਝਣ ਜਾ ਰਹੇ ਨੇ ਵਿਆਹ ਦੇ ਬੱਧਨ ‘ਚ
ਮਿਲੀ ਸੂਚਨਾ ਮੁਤਾਬਕ ਉਕਤ ਚੌਕ, ਜਿਸਨੂੰ ਘੋੜੇ ਵਾਲਾ ਚੌਕ ਵੀ ਕਿਹਾ ਜਾਂਦਾ ਹੈ ਤੋਂ ਥੋੜੀ ਦੂਰ ਸੁਖਨਿੰਦਰ ਸਿੰਘ ਤੇ ਗੁਰਮੀਤ ਸਿੰਘ ਨਾਂ ਦੇ ਨੌਜਵਾਨਾਂ ਵਲੋਂ “eco ilets & Wood Peck ਦੇ ਨਾਂ ਹੇਠ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰ ਚਲਾਇਆ ਜਾ ਰਿਹਾ ਸੀ ਪ੍ਰੰਤੂ ਕੁਝ ਸਮਾਂ ਪਹਿਲਾਂ ਦੋਨੋਂ ਅਲੱਗ ਅਲੱਗ ਹੋ ਗਏ। ਪੁਲਿਸ ਅਧਿਕਾਰੀਆਂ ਮੁਤਾਬਕ ਮੌਜੂਦਾ ਸਮਂੇ ਦੋਨੋਂ ਵਲੋਂ ਇੱਕ ਹੀ ਬਿਲਡਿੰਗ ਵਿਚ ਉੱਪਰ ਥੱਲੇ ਅਪਣਾ ਅਲੱਗ -ਅਲੱਗ ਕੰਮ ਕੀਤਾ ਜਾ ਰਿਹਾ ਸੀ।
ਖ਼ਪਤਕਾਰ ਫ਼ੋਰਮ ਦਾ ਫ਼ੁਰਮਾਨ: ਬਿਜਲੀ ਦੇ ਬਕਾਇਆ ਬਿੱਲਾਂ ਲਈ ਨਵਾਂ ਨਹੀਂ, ਪੁਰਾਣਾ ਮਕਾਨ ਮਾਲਕ ਹੋਵੇਗਾ ਜ਼ਿੰਮੇਵਾਰ
ਇਸ ਦੌਰਾਨ ਸੁਖਨਿੰਦਰ ਸਿੰਘ ਨਾਂ ਦੇ ਨੌਜਵਾਨ ਕੋਲ ਨਥਾਣਾ ਤੋਂ ਨਰਿੰਦਰ ਸਿੱਧੂ ਉਰਫ਼ ਨੈਰੀ ਜੋਕਿ ਇੱਕ ਪਾਰਟੀ ਦਾ ਯੂਥ ਆਗੂ ਵੀ ਦਸਿਆ ਜਾ ਰਿਹਾ ਹੈ, ਆਉਂਦਾ-ਜਾਂਦਾ ਸੀ। ਘਟਨਾ ਸਮੇਂ ਵੀ ਉਕਤ ਨੌਜਵਾਨ ਖੜਾ ਹੋਇਆ ਸੀ ਤੇ ਕਿਸੇ ਗੱਲ ਨੂੰ ਲੈਕੇ ਦੋਨਾਂ ਧਿਰਾਂ ਵਿਚਕਾਰ ਤਕਰਾਰਬਾਜੀ ਹੋ ਗਈ, ਜੋ ਵਧਦੀ-ਵਧਦੀ ਹੱਥੋਂ ਪਾਈ ਤੇ ਡਾਂਗੋ-ਸੋਟੀ ਵਿਚ ਬਦਲ ਗਈ। ਇਸ ਮੌਕੇ ਹੋਈ ਲੜਾਈ ਵਿਚ ਦੋਨਾਂ ਧਿਰਾਂ ਦੇ ਹੀ ਬੰਦੇ ਜਖਮੀ ਹੋ ਗਏ।
ਮਨਪ੍ਰੀਤ ਪਲਾਟ ਕੇਸ: ਬਿਕਰਮ ਸ਼ੇਰਗਿੱਲ ਤੇ ਪੰਕਜ ਕਾਲੀਆਂ ਦੇ ਅਦਾਲਤ ਵਲੋਂ ਗ੍ਰਿਫਤਾਰੀ ਵਰੰਟ ਜਾਰੀ
ਪੁਲਿਸ ਵਲੋਂ ਇਸ ਮਾਮਲੇ ਵਿਚ ਜਿੱਥੇ ਨਰਿੰਦਰ ਊਰਫ਼ ਨੈਰੀ ਦੇ ਬਿਆਨਾਂ ਉਪਰ ਗੁਰਮੀਤ ਸਿੰਘ, ਮਨਿੰਦਰ ਸਿੰਘ, ਜਵਹਾਰ ਸਿੰਘ ਤੇ ਇੱਕ ਅਛਪਛਾਤੇ ਵਿਅਕਤੀ ਵਿਰੁਧ ਆਈਪੀਸੀ ਦੀ ਧਾਰਾ 323 ,324 ,427, 506 ਅਤੇ 34 ਤਹਿਤ ਕੇਸ ਦਰਜ਼ ਕੀਤਾ ਗਿਆ ਹੈ, ਉਥੇ ਦੂਜੀ ਧਿਰ ਗੁਰਮੀਤ ਸਿੰਘ ਦੇ ਬਿਆਨਾਂ ਉਪਰ ਸੁਖਨਿੰਦਰ ਸਿੰਘ, ਨਰਿੰਦਰ ਉਰਫ਼ ਨੈਰੀ ਤੇ ਪ੍ਰਦੀਪ ਸਿੰਘ ਵਿਰੁਧ ਧਾਰਾ 324 ਅਤੇ 34 ਆਈ.ਪੀ.ਸੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।